ਜਲੰਧਰ (ਬਿਊਰੋ) - ਪੰਜਾਬੀ ਗਾਇਕੀ ਨੂੰ ਚਾਰ-ਚੰਨ ਲਾਉਣ ਵਾਲੀ ਨਿਮਰਤ ਖਹਿਰਾ ਨੇ ਸਾਫ-ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ। ਹਾਲ ਹੀ 'ਚ ਨਿਮਰਤ ਖਹਿਰਾ ਨੇ 6 ਸਿੱਖ LI ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਨਿਮਰਤ ਨੇ ਇਨ੍ਹਾਂ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਕੀਤਾ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਤੁਸੀਂ ਨਿਮਰਤ ਨੂੰ ਜਵਾਨਾਂ ਨਾਲ ਗੱਲਾਂ ਕਰਦੇ ਦੇਖ ਸਕਦੇ ਹੋ। ਇਨ੍ਹਾਂ ਤਸਵੀਰਾਂ ਨੂੰ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ।

ਨਿਮਰਤ ਖਹਿਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ 'ਚ 1992 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਨਿਮਰਤਪਾਲ ਕੌਰ ਖਹਿਰਾ ਹੈ। ਨਿਮਰਤ ਖਹਿਰਾ ਨੇ ਹੁਣ ਤੱਕ ਜੋ ਵੀ ਸਰੋਤਿਆਂ ਦੀ ਝੋਲੀ 'ਚ ਗੀਤ ਪਾਏ ਹਨ, ਉਨ੍ਹਾਂ 'ਚ ਉਸ ਨੇ ਸੱਭਿਆਚਾਰਕ ਗੀਤਾਂ ਦੀਆਂ ਲੜੀਆਂ ਨੂੰ ਹੀ ਪਰਾਓ ਕੇ ਪਾਇਆ ਹੈ। ਨਿਮਰਤ ਖਹਿਰਾ ਉਨ੍ਹਾਂ ਨਾਮੀ ਗਾਇਕਾਂ 'ਚ ਮਸ਼ਹੂਰ ਹੈ, ਜੋ ਸਾਫ-ਸੁਥਰੀ ਤੇ ਸੱਭਿਆਚਾਰਕ ਗਾਇਕੀ ਨਾਲ ਜਾਣੇ ਜਾਂਦੇ ਹਨ।

ਸਕੂਲ ਦੀ ਪੜ੍ਹਾਈ ਤੋਂ ਬਾਅਦ ਨਿਮਰਤ ਖਹਿਰਾ ਨੇ ਬੀ. ਏ. ਦੀ ਪੜ੍ਹਾਈ ਐੱਚ. ਐੱਮ. ਵੀ. ਕਾਲਜ ਤੋਂ ਪੂਰੀ ਕੀਤੀ। ਉਨ੍ਹਾਂ ਦਾ ਪਹਿਲਾ ਗੀਤ 'ਰੱਬ ਕਰਕੇ' ਨਿਸ਼ਾਂਤ ਭੁੱਲਰ ਨਾਲ ਆਇਆ ਸੀ। ਦੂਜਾ ਗੀਤ 'ਐੱਸ. ਪੀ. ਦੇ ਰੈਂਕ' ਵੀ ਹਿੱਟ ਗੀਤ ਸੀ, ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ।

ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ। ਸਾਲ 2012 'ਚ ਕਰਵਾਏ ਗਏ ਸ਼ੋਅ 'ਵਾਇਸ ਆਫ਼ ਪੰਜਾਬ' 'ਚ ਭਾਗ ਲੈ ਕੇ 'ਵਾਇਸ ਆਫ਼ ਪੰਜਾਬ' ਦਾ ਖ਼ਿਤਾਬ ਜਿੱਤਿਆ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ ਸੀ। ਯੂਥ ਫੈਸਟੀਵਲਾਂ 'ਚ ਵੀ ਉਹ ਭਾਗ ਲੈਂਦੇ ਸਨ।

ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੇ ਕਾਮਯਾਬ ਕਲਾਕਾਰਾਂ 'ਚੋਂ ਇੱਕ ਹੈ। ਉਹ ਇਕਲੌਤੀ ਪੰਜਾਬੀ ਗਾਇਕਾ ਹੈ, ਜੋ ਬਿਲਬੋਰਡ 'ਤੇ ਇੱਕ ਮਹੀਨੇ 'ਚ ਲਗਾਤਾਰ 2 ਵਾਰ ਫੀਚਰ ਹੋ ਚੁੱਕੀ ਹੈ। ਉਸ ਦੇ ਗੀਤਾਂ ਨੂੰ ਹਮੇਸ਼ਾ ਪਸੰਦ ਕੀਤਾ ਜਾਂਦਾ ਹੈ। ਨਿਮਰਤ ਖਹਿਰਾ ਨੂੰ ਆਪਣੀ ਜ਼ਿੰਦਗੀ 'ਚ ਅਸਲੀ ਪਛਾਣ ਗੀਤ 'ਇਸ਼ਕ ਕਚਹਿਰੀ' ਰਾਹੀਂ ਮਿਲੀ ਸੀ।
-ll.jpg)
ਇਸ ਗੀਤ ਤੋਂ ਇਲਾਵਾ ਉਹ 'ਸੈਲਿਊਟ ਵੱਜਦੇ', 'ਰੌਹਬ ਰੱਖਦੀ', 'ਤਾਂ ਵੀ ਚੰਗਾ ਲੱਗਦਾ', 'ਅੱਖਰ', 'ਡੇ. ਜੇ. ਵਾਲਿਆ', 'ਲਕੀਰਾਂ', 'ਗਾਨੀ', 'ਵੇਖ ਨੱਚਦੀ', 'ਦੀਦਾਰ', 'ਰੂਲ ਬ੍ਰੇਕਰ' ਵਰਗੇ ਗੀਤਾਂ ਨਾਲ ਲੋਕਾਂ ਦੀਆਂ ਧੜਕਣਾਂ ਨੂੰ ਛੂਹਿਆ ਹੈ ਅਤੇ ਇਕ ਮੁਕਾਮ ਹਾਸਲ ਕੀਤਾ ਹੈ।
-ll.jpg)
ਗਾਇਕ ਅਮਰਿੰਦਰ ਗਿੱਲ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਖ਼ਾਸ ਅਜ਼ੀਜ਼ ਦੀ ਹੋਈ ਮੌਤ
NEXT STORY