Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    4:19:21 AM

  • father had sexually abused minor daughter

    ਰਿਸ਼ਤੇ ਹੋਏ ਸ਼ਰਮਸਾਰ: ਪਿਓ ਨੇ ਰੋਲੀ ਨਾਬਾਲਗ ਧੀ ਦੀ...

  • mohan bhagwat on gen z

    ਪੁਰਾਣੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਤੇ ਦੇਸ਼ ਭਗਤ...

  • raja warring meeting

    ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ!...

  • jalandhar boy stuck in russia truth about travel agents revealed in video

    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Gurdaspur
  • ਡਿਪਟੀ ਵੋਹਰਾ ਦੀ ਅੰਤਿਮ ਅਰਦਾਸ 'ਚ ਪਹੁੰਚੇ ਰਣਜੀਤ ਬਾਵਾ, ਭਾਰੀ ਗਿਣਤੀ 'ਚ ਮੌਜੂਦ ਰਹੇ ਲੋਕ (ਵੀਡੀਓ)

ENTERTAINMENT News Punjabi(ਤੜਕਾ ਪੰਜਾਬੀ)

ਡਿਪਟੀ ਵੋਹਰਾ ਦੀ ਅੰਤਿਮ ਅਰਦਾਸ 'ਚ ਪਹੁੰਚੇ ਰਣਜੀਤ ਬਾਵਾ, ਭਾਰੀ ਗਿਣਤੀ 'ਚ ਮੌਜੂਦ ਰਹੇ ਲੋਕ (ਵੀਡੀਓ)

  • Edited By Sunita,
  • Updated: 19 Jan, 2023 04:46 PM
Gurdaspur
punjabi singer ranjit bawa deputy vohra bhog and antim ardas 19th january
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੇ ਕਰੀਬੀ ਦੋਸਤ ਅਤੇ ਮੈਨੇਜਰ ਡਿਪਟੀ ਵੋਹਰਾ ਦਾ ਅੰਤਿਮ ਅਰਦਾਸ ਸਮਾਗਮ ਉਨ੍ਹਾਂ ਦੇ ਸ਼ਹਿਰ ਬਟਾਲਾ ਵਿਖੇ ਅਰਬਨ ਸਟੇਟ ਗੁਰਦਵਾਰਾ ਸਾਹਿਬ ਵਿਖੇ ਹੋਇਆ। ਇਸ ਮੌਕੇ ਰਣਜੀਤ ਬਾਵਾ ਸਣੇ ਐੱਮ. ਐੱਲ. ਏ. ਬਟਾਲਾ ਅਮਨ ਸ਼ੇਰ ਸਿੰਘ ਕਲਸੀ, ਸੁੱਚਾ ਸਿੰਘ ਛੋਟੇਪੁਰ ਅਤੇ ਸੰਗੀਤਕਾਰ ਜਤਿੰਦਰ ਜੀਤੂ ਸਮੇਤ ਭਾਰੀ ਤਦਾਤ 'ਚ ਲੋਕ ਮਜ਼ੂਦ ਰਹੇ। ਇਸ ਦੌਰਾਨ ਰਣਜੀਤ ਬਾਵਾ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ। ਐੱਮ. ਐੱਲ. ਏ. ਬਟਾਲਾ ਅਮਨ ਸ਼ੇਰ ਸਿੰਘ ਕਲਸੀ, ਸੁੱਚਾ ਸਿੰਘ ਛੋਟੇਪੁਰ ਅਤੇ ਸੰਗੀਤਕਾਰ ਜਤਿੰਦਰ ਜੀਤੂ ਨੇ ਦੁੱਖ ਭਰੇ ਲਹਿਜੇ ਨਾਲ ਕਿਹਾ ਕਿ ਪਰਿਵਾਰ ਅਤੇ ਬਟਾਲਾ ਸਮੇਤ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਡਿਪਟੀ ਵੋਹਰਾ ਬਹੁਤ ਹੀ ਮਿਲਣਸਾਰ ਅਤੇ ਮਦਦਗਾਰ ਸੁਭਾਅ ਦੇ ਮਾਲਕ ਸਨ। ਇਸ ਦੁੱਖ ਦੀ ਘੜੀ 'ਚ ਪਰਮਾਤਮਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਅਤੇ ਦੁਖੀ ਹਿਰਦਿਆਂ ਨੂੰ ਹੌਂਸਲਾ ਦੇਵੇ।

ਦੱਸ ਦਈਏ ਕਿ ਡਿਪਟੀ ਵੋਹਰਾ ਦੇ ਅੰਤਿਮ ਸੰਸਕਾਰ ਦੌਰਾਨ ਰਣਜੀਤ ਬਾਵਾ ਵੀ ਪਹੁੰਚੇ ਸਨ ਅਤੇ ਉਨ੍ਹਾਂ ਨੇ ਡਿਪਟੀ ਵੋਹਰਾ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਸੀ। ਇਸ ਦੌਰਾਨ ਰਣਜੀਤ ਬਾਵਾ ਤਾਂਹਾ ਮਾਰ ਕੇ ਰੋਂਦੇ ਨਜ਼ਰ ਆਏ। ਰਣਜੀਤ ਬਾਵਾ ਨੇ ਅਪਣੇ ਨਾਲ-ਨਾਲ ਵੋਹਰਾ ਦੇ ਪਰਿਵਾਰ ਵਾਲਿਆਂ ਨੂੰ ਵੀ ਹੌਂਸਲਾ ਦਿੱਤਾ ਤੇ ਉਨ੍ਹਾਂ ਦਾ ਹਮੇਸ਼ਾ ਸਾਥ ਦੇਣ ਦੀ ਗੱਲ ਕਹੀ। ਮੈਨੇਜਰ ਡਿਪਟੀ ਵੋਹਰਾ ਦੀ ਮੌਤ 'ਤੇ ਰਣਜੀਤ ਬਾਵਾ ਨੇ ਦੁੱਖ ਪ੍ਰਗਟਾਉਂਦਿਆਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ, ''ਮੇਰਾ ਭਰਾ ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ , ਭਰਾ ਹਾਲੇ ਅਸੀ ਬਹੁਤ ਕੰਮ ਕਰਨਾ ਸੀ, ਬਹੁਤ ਅੱਗੇ ਜਾਣਾ ਸੀ 🙏🏻ਸਾਡੀ 20 ਸਾਲ ਦੀ ਯਾਰੀ ਨੂੰ ਤੋੜ ਗਿਆ ਯਾਰਾ 🙏🏻ਮੈ ਕਿੱਥੋ ਲੱਭੂ ਤੇਰੇ ਵਰਗਾ ਇਮਾਨਦਾਰ , ਦਲੇਰ ਤੇ ਦਿਲ ਦਾ ਰਾਜਾ ਭਰਾ 🙏🏻ਅਲਵਿਦਾ ਭਰਾ 🙏🏻ਮੇਰੀ ਸੱਜੀ ਬਾਂਹ ਭੱਜ ਗਈ ਅੱਜ ਮਾੜਾ ਕੀਤਾ ਰੱਬਾ ਬਹੁਤ।''

 

ਦੱਸਣਯੋਗ ਹੈ ਕਿ ਡਿਪਟੀ ਵੋਹਰਾ ਤੇ ਰਣਜੀਤ ਬਾਵਾ ਦੇ ਦਰਮਿਆਨ ਡੂੰਘਾ ਰਿਸ਼ਤਾ ਸੀ। ਡਿਪਟੀ ਬਾਵਾ ਦੇ ਦੋਸਤ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਮੈਨੇਜਰ ਵੀ ਸੀ। ਰਣਜੀਤ ਬਾਵਾ ਨੂੰ ਡਿਪਟੀ ਦੀ ਮੌਤ ਨਾਲ ਡੂੰਘਾ ਸਦਮਾ ਪਹੁੰਚਿਆ ਹੈ। ਉਹ ਅਕਸਰ ਵੋਹਰਾ ਦੇ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਡਿਪਟੀ ਵੋਹਰਾ 8 ਜਨਵਰੀ ਨੂੰ ਰਣਜੀਤ ਬਾਵਾ ਦੇ ਸ਼ੋਅ ਦੀ ਸਮਾਪਤੀ ਮਗਰੋਂ ਆਪਣੇ ਘਰ ਬਟਾਲਾ ਵਿਖੇ ਆ ਰਹੇ ਸਨ। ਇਸ ਦੌਰਾਨ ਰਾਤ 10 :30 ਵਜੇ ਦੇ ਕਰੀਬ ਉਸ ਦੀ ਕਾਰ ਜਲੰਧਰ ਦੇ ਮਕਸੂਦਾਂ ਬਾਈਪਾਸ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੀ ਮੌਤ ਉੱਪਰ ਰਣਜੀਤ ਬਾਵਾ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦਾ ਅੰਦਾਜ਼ਾ ਰਣਜੀਤ ਬਾਵਾ ਵਲੋਂ ਸ਼ੇਅਰ ਕੀਤੀ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ। ਉਹ ਦੋਵੇਂ ਕਈ ਸਾਲ ਤੋਂ ਇੱਕ-ਦੂਜੇ ਨਾਲ ਖੜ੍ਹੇ ਸੀ ਪਰ ਅਚਾਨਕ ਡਿਪਟੀ ਦੀ ਮੌਤ ਨਾਲ ਉਹ ਬੇਹੱਦ ਟੁੱਟ ਗਏ ਹਨ। ਇਸ ਪੁਰਾਣੀ ਦੋਸਤੀ ਨੂੰ ਖੋਹਣ ਤੋਂ ਬਾਅਦ ਸ਼ਾਇਦ ਹੀ ਉਹ ਇਸ ਸਦਮੇ ਤੋਂ ਕਦੇ ਉੱਭਰ ਸਕਣ।

  • Punjabi Singer
  • Ranjit Bawa
  • Deputy Vohra
  • Bhog And Antim Ardas
  • 19th january

ਦੇਸੀ ਗਰਲ ਪ੍ਰਿਯੰਕਾ ਪਹੁੰਚੀ 'RRR' ਦੀ ਸਕ੍ਰੀਨਿੰਗ 'ਤੇ, ਪੋਸਟ 'ਚ ਟੀਮ ਨੂੰ ਆਖੀ ਇਹ ਗੱਲ

NEXT STORY

Stories You May Like

  • lok sabha  supreme court  number of judges  bill passed
    ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਵਧਾਉਣ ਸੰਬੰਧੀ ਬਿੱਲ ਲੋਕ ਸਭਾ 'ਚ ਪਾਸ
  • japan earthquake
    ਜਾਪਾਨ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 35 ਤੋਂ ਪਾਰ, ਹਜ਼ਾਰਾਂ ਲੋਕ ਹਾਲੇ ਵੀ ਰਾਹਤ ਕੈਂਪਾਂ 'ਚ
  • rbi  s concessional swap facility will bring huge investment into india
    RBI ਦੀ ਰਿਆਇਤੀ ਅਦਲਾ-ਬਦਲੀ ਸਹੂਲਤ ਨਾਲ ਭਾਰਤ ’ਚ ਆਵੇਗਾ 85 ਅਰਬ ਡਾਲਰ ਦਾ ਭਾਰੀ ਨਿਵੇਸ਼
  • heavy rain and storm warning in punjab
    ਪੰਜਾਬ 'ਚ ਭਾਰੀ ਮੀਂਹ ਤੇ ਤੂਫ਼ਾਨ ਦੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ
  • earthquake in japan
    ਜਾਪਾਨ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 34 ਹੋਈ
  • earthquake in japan
    ਜਾਪਾਨ 'ਚ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 34 ਹੋਈ
  • people are getting irritated due to reels and apps  report
    ਰੀਲਾਂ ਤੇ ਐਪਸ ਕਾਰਨ ਲੋਕ ਹੋ ਰਹੇ ਚਿੜਚਿੜੇ, ਨਹੀਂ ਰਿਹਾ ਆਪਣੀ ਕਿਸੇ ਜ਼ਿੰਮੇਵਾਰੀ ਦਾ ਅਹਿਸਾਸ : ਰਿਪੋਰਟ
  • heavy rain  roof of house
    ਭਾਰੀ ਮੀਂਹ ਦਾ ਕਹਿਰ, ਮਾਛੀਵਾੜਾ 'ਚ ਡਿੱਗੀ ਘਰ ਦੀ ਛੱਤ, ਇਕ ਦੀ ਮੌਤ
  • no work  no pay should be implemented in parliament
    ਸੰਸਦ ’ਚ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਦਾ ਸਿਧਾਂਤ ਲਾਗੂ ਕੀਤਾ ਜਾਵੇ : ਸ਼ਾਂਤਾ...
  • jalandhar boy stuck in russia truth about travel agents revealed in video
    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ...
  • heavy rain warning in punjab tomorrow
    ਪੰਜਾਬ 'ਚ ਭਲਕੇ ਭਾਰੀ ਮੀਂਹ ਦੀ ਚਿਤਾਵਨੀ, 8 ਜ਼ਿਲ੍ਹਿਆਂ 'ਚ ਅਲਰਟ
  • third front appears to be forming in gymkhana club elections
    ਜਿਮਖਾਨਾ ਕਲੱਬ ਦੀਆਂ ਚੋਣਾਂ 'ਚ ਬਣਦਾ ਦਿਸ ਰਿਹਾ ਹੈ ਥਰਡ ਫਰੰਟ, ਮੁਕਾਬਲਾ ਦਿਲਚਸਪ...
  • people rushed out of d mart following reports of a sudden fire jalandhar
    ਜਲੰਧਰ 'ਚ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ D-Mart 'ਚ ਲੱਗੀ ਅੱਗ! ਪਈਆਂ...
  • case of two parties clash at sri devi talab temple  new video goes viral
    ਸ਼੍ਰੀ ਦੇਵੀ ਤਲਾਬ ਮੰਦਿਰ 'ਚ ਹੋਏ ਪਥਰਾਅ ਦਾ ਮਾਮਲੇ 'ਚ ਵੱਡੀ ਅਪਡੇਟ! ਵਾਇਰਲ ਹੋਈ...
  • bhargo camp firing case  big questions raised over presence of liquor contractor
    ਭਾਰਗੋ ਕੈਂਪ ਫਾਇਰਿੰਗ ਕੇਸ: ਐਕਸਾਈਜ਼ ਰੇਡ ਦੌਰਾਨ ਸ਼ਰਾਬ ਠੇਕੇਦਾਰ ਦੀ ਮੌਜੂਦਗੀ...
  • excise team raids shop storing illicit liquor
    ਆਬਕਾਰੀ ਵਿਭਾਗ ਦੀ ਟੀਮ ਦਾ ਦੁਕਾਨ 'ਚ ਸਟੋਰ ਕੀਤੀ ਨਾਜਾਇਜ਼ ਸ਼ਰਾਬ 'ਤੇ ਛਾਪਾ...
Trending
Ek Nazar
youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

the legendary actor  s house will be auctioned

ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...

indian boat incident

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

famous actress gets engaged shares beautiful pictures

ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

imran khan supporter

ਇਮਰਾਨ ਖਾਨ ਦੀ ਜੇਲ੍ਹਬੰਦੀ ਦੇ 3 ਸਾਲ ਪੂਰੇ; ਪੀ.ਟੀ.ਆਈ. ਦਾ ਜ਼ਬਰਦਸਤ ਸ਼ਕਤੀ...

ban on international media

ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ 'ਤੇ ਲਗਾ 'ਤੀ ਵੱਡੀ ਪਾਬੰਦੀ

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

indian origin landlord

ਭਾਰਤੀ-ਅਮਰੀਕੀ ਮਕਾਨ ਮਾਲਕ 'ਤੇ ਮਹਿਲਾ ਕਿਰਾਏਦਾਰ ਦਾ 'ਜਿਨਸੀ ਸ਼ੋਸ਼ਣ' ਕਰਨ ਦਾ...

anniversary of hiroshima

ਹੀਰੋਸ਼ੀਮਾ ਪਰਮਾਣੂ ਬੰਬ ਧਮਾਕੇ ਦੀ 81ਵੀਂ ਵਰ੍ਹੇਗੰਢ 'ਤੇ ਮੇਅਰ ਨੇ ਪ੍ਰਮਾਣੂ...

complete ban on this medicine in amritsar

ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ

veteran actress reveals she had to do   c grade   films to repay rs 1 crore loan

'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ...

daughters video call father funeral

ਪੜ੍ਹਾ ਲਿਖਾ ਕਾਯਮਾਬ ਬਣਾਈਆਂ ਧੀਆਂ ਨੇ ਪਿਓ ਤੋਂ ਮੋੜਿਆ ਮੂੰਹ, ਸਸਕਾਰ 'ਤੇ ਵੀ ਨਾ...

chandigarh district court issues notice to salman khan

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...

man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • the legendary actor  s house will be auctioned
      ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...
    • famous influencer shot while live streaming
      Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...
    • famous actress gets engaged shares beautiful pictures
      ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
    • netflix senior executive sarandos meets pm modi
      ਸੀਨੀਅਰ ਨੈੱਟਫਲਿਕਸ ਕਾਰਜਕਾਰੀ ਸਾਰਾਂਡੋਸ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ...
    • veteran actress reveals she had to do   c grade   films to repay rs 1 crore loan
      'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ...
    • chandigarh district court issues notice to salman khan
      ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...
    • batwara 1947  film  sunny deol
      ਪਾਪਾ ਨੇ ਕਿਹਾ ਸੀ-ਫ਼ਿਲਮ ਬਹੁਤ ਵਧੀਆ ਹੈ, ਬਸ ਰਿਲੀਜ਼ ’ਚ ਦੇਰੀ ਹੋ ਗਈ : ਸੰਨੀ...
    • actress wants to become a mother without marriage
      ਬਿਨਾਂ ਵਿਆਹ ਮਾਂ ਬਣਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ, ਰਿਐਲਿਟੀ ਸ਼ੋਅ 'ਚ...
    • the actor who starred in hit films is now spending his days in an old age home
      ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...
    • punjab   player dated team owner preity zinta
      'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +