ਅੰਮ੍ਰਿਤਸਰ (ਸਰਬਜੀਤ) - ਪੰਜਾਬੀ ਗਾਇਕ ਰਵਿੰਦਰ ਗਰੇਵਾਲ ਪਰਿਵਾਰ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਦੌਰਾਨ ਜਿੱਥੇ ਉਹਨਾਂ ਨੇ ਇੱਕ ਆਮ ਸ਼ਰਧਾਲੂ ਵਾਂਗ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਸੱਚਖੰਡ ਵਿਖੇ ਕੁਝ ਸਮਾਂ ਇਲਾਹੀ ਬਾਣੀ ਦਾ ਕੀਰਤਨ ਸੁਣਿਆ, ਉੱਥੇ ਹੀ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।

ਇਸ ਮੌਕੇ ਉਨਾਂ ਦੇ ਨਾਲ ਪਤਨੀ, ਬੇਟਿਆਂ ਤੋਂ ਇਲਾਵਾ ਮਾਤਾ-ਪਿਤਾ ਅਤੇ ਸੋਹਰਾ ਪਰਿਵਾਰ ਵੀ ਨਜ਼ਰ ਆਇਆ। ਰਵਿੰਦਰ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕੁਝ ਸਮੇਂ ਬਾਅਦ ਗੁਰੂ ਘਰ ਵਿਖੇ ਆਉਣ ਦਾ ਮੌਕਾ ਮਿਲਿਆ ਹੈ ਪਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਰ ਨਵੇਂ ਸਾਲ 'ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਮੁੜ ਤੋਂ ਨਵੀਂ ਸ਼ੁਰੂਆਤ ਕੀਤੀ ਜਾਵੇ। ਉਹਨਾਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਈਏ ਪਰ ਇਸ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਮਨ ਨੂੰ ਵੱਖਰਾ ਹੀ ਸਕੂਨ ਮਿਲਦਾ ਹੈ ਅਤੇ ਗੁਰੂ ਸਾਹਿਬ ਦੀਆਂ ਅਸੀਸਾਂ ਵੀ ਪ੍ਰਾਪਤ ਹੁੰਦੀਆਂ ਹਨ।
ਇਸ ਦੌਰਾਨ ਗਾਇਕ ਨੇ ਪੰਜਾਬ ਕੇਸਰੀ ਗਰੁੱਪ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ, ਆਜ਼ਾਦੀ ਤੋਂ ਬਾਅਦ ਅੱਜ ਵੀ ਜੇਕਰ ਪੰਜਾਬ ਤੋਂ ਇਲਾਵਾ ਹੋਰਨਾਂ ਸਟੇਟਾਂ ਵਿੱਚ ਕੋਈ ਨਿਊਜ਼ ਪੇਪਰ ਹੱਕ ਸੱਚ ਦੀ ਲਿਖ ਰਿਹਾ ਹੈ ਤਾਂ ਉਹ ਹੈ ਜਗ ਬਾਣੀ, ਪੰਜਾਬ ਕੇਸਰੀ ਗਰੁੱਪ। ਉਹਨਾਂ ਕਿਹਾ ਕਿ ਸਾਡੇ ਬਜ਼ੁਰਗਾਂ ਤੋਂ ਲੈ ਕੇ ਅੱਜ ਵੀ ਅਸੀਂ ਆਪਣੇ ਘਰਾਂ ਵਿੱਚ ਪੰਜਾਬੀ ਦੀ ਅਖਬਾਰ ਜਗਬਾਣੀ ਨੂੰ ਪਹਿਲ ਦੇ ਆਧਾਰ 'ਤੇ ਪੜ੍ਹਦੇ ਹਾਂ।
'ਅਜਨਬੀਆਂ ਨਾਲ ਇੰਟੀਮੇਟ ਸੀਨ ਫਿਲਮਾਉਣਾ ਜ਼ਿਆਦਾ ਆਸਾਨ...'; ਹਾਲੀਵੁੱਡ ਅਦਾਕਾਰਾ ਜੈਨੀਫਰ ਦਾ ਵੱਡਾ ਖੁਲਾਸਾ
NEXT STORY