ਚੰਡੀਗੜ੍ਹ (ਬਿਊਰੋ) - ਪੰਜਾਬੀ ਮਸ਼ਹੂਰ ਗਾਇਕ ਸ਼ੈਰੀ ਮਾਨ ਆਪਣਾ ਨਵਾਂ ਗੀਤ 'ਦਿਲਵਾਲੇ' ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਹਾਲ ਹੀ 'ਚ ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸ਼ੈਰੀ ਮਾਨ ਦੇ ਇਸ ਗੀਤ ਦੇ ਬੋਲ ਦਿਲਵਾਲਾ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ ਸੰਨੀ ਵਿਕ ਵਲੋਂ ਤਿਆਰ ਕੀਤਾ ਗਿਆ ਹੈ। ਫੀਚਰਿੰਗ 'ਚ ਸ਼ੈਰੀ ਮਾਨ ਨਾਲ ਸਨਾ ਸੁਲਤਾਨ ਖ਼ਾਨ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਮੈਪਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਸ਼ੈਰੀ ਮਾਨ ਦੇ ਗੀਤ 'ਦਿਲਵਾਲੇ' 'ਚ ਇੱਕ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ, ਜੋ ਇੱਕ-ਦੂਜੇ ਨੂੰ ਬਹੁਤ ਹੀ ਪਿਆਰ ਕਰਦੇ ਹਨ ਪਰ ਇਸੇ ਦੌਰਾਨ ਕੁੜੀ ਕਿਸੇ ਹੋਰ ਗੱਭਰੂ ਦੇ ਚੱਕਰ 'ਚ ਪੈ ਜਾਂਦੀ ਹੈ। ਉਹ ਆਪਣੇ ਦੋਸਤ ਨੂੰ ਦੂਜੇ ਨਾਲ ਜਾਣ ਲਈ ਰਾਜ਼ੀ ਕਰ ਲੈਂਦੀ ਹੈ, ਜਿਹੜਾ ਗੱਭਰੂ ਉਸ ਦੇ ਪਿਆਰ 'ਚ ਦੀਵਾਨਾ ਹੋਇਆ ਉਸ ਦੀ ਖੁਸ਼ੀ ਲਈ ਆਪਣੇ ਪਿਆਰ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦਾ ਹੈ। ਉਹ ਉਸ ਦੀ ਖੁਸ਼ੀ ਲਈ ਖ਼ੁਦ ਉਸ ਮੁਟਿਆਰ ਨੂੰ ਉਸ ਦੇ ਆਸ਼ਿਕ ਕੋਲ ਛੱਡ ਕੇ ਆਉਂਦਾ ਹੈ ਕਿਉਂਕਿ ਉਸ ਦਾ ਦਿਲ ਬਹੁਤ ਵੱਡਾ ਹੈ।
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੈਰੀ ਮਾਨ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ। ਸ਼ੈਰੀ ਮਾਨ ਉਨ੍ਹਾਂ ਕਲਾਕਾਰਾਂ ’ਚੋਂ ਇਕ ਹਨ, ਜੋ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਸਿਰਫ ਗੀਤਾਂ ਨਾਲ ਹੀ ਨਹੀਂ, ਸਗੋਂ ਆਪਣੀਆਂ ਗੱਲਾਂ ਨਾਲ ਵੀ ਐਂਟਰਟੇਨ ਕਰਦੇ ਰਹਿੰਦੇ ਹਨ। ਸ਼ੈਰੀ ਦੀਆਂ ਅਣਗਿਣਤ ਵੀਡੀਓਜ਼ ਸੋਸ਼ਲ ਮੀਡੀਆ ’ਤੇ ਮੌਜੂਦ ਹਨ, ਜਿਨ੍ਹਾਂ ’ਚ ਉਹ ਆਪਣੇ ਚਾਹੁਣ ਵਾਲਿਆਂ ਨੂੰ ਹਸਾਉਂਦੇ ਨਜ਼ਰ ਆ ਰਹੇ ਹਨ।
ਆਖ਼ਿਰ ਸਲਮਾਨ ਖ਼ਾਨ ਨੇ ਕਿਉਂ ਨਹੀਂ ਦਿੱਤੀ ਫ਼ਿਲਮ 'ਦਬੰਗ' ਦੇ ਐਨੀਮੇਸ਼ਨ ਵਰਜ਼ਨ ਲਈ ਆਪਣੀ ਆਵਾਜ਼
NEXT STORY