ਜਲੰਧਰ (ਵੈੱਬ ਡੈਸਕ) : ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਨੂੰ ਯਾਦ ਕਰਦਿਆਂ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ। ਦਰਅਸਲ, ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਿੱਧੂ ਦੀ ਇਕ ਤਸਵੀਰ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਮਾਤਾ ਚਰਨ ਕੌਰ ਨੇ ਤਸਵੀਰ ਨਾਲ ਲਿਖਿਆ ਹੋਇਆ ਹੈ, ''ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਮੈਂ ਅਕਾਲ ਪੁਰਖ ਦੇ ਬਿਆਨੇ ਰਜ਼ਾ 'ਚ ਰਹਿਣ ਦੀ ਬਹੁਤ ਕੋਸ਼ਿਸ਼ ਕਰਦੀ ਹਾਂ ਪਰ ਪੁੱਤ ਮੈਂ ਹਾਰ ਜਾਂਦੀ ਹਾਂ ਕਿਉਂਕਿ ਪੁੱਤਰ ਮੈਂ ਤੇਰੀ ਆਹਟ ਨੂੰ ਤੇਰੇ ਅੰਦਰ ਨੂੰ ਪਛਾਣਦੀ ਸੀ। ਮੈਂ ਜਾਣਦੀ ਹਾਂ ਪੁੱਤ ਕਿ ਇਹ ਇਹ ਅਣਮੰਗੀ ਮੌਤ ਤੈਨੂੰ ਬੇਕਸੂਰ ਨੂੰ ਮਿਲੀ। ਮੈਂ ਤੇਰੇ ਚਿਹਰੇ ਨੂੰ ਦੇਖਦੀ ਹਾਂ ਅਤੇ ਬੇਬਸ ਹੋ ਜਾਂਦੀ ਹਾਂ। ਮੇਰਾ ਗੁੱਸਾ ਮੇਰੀ ਬੇਚੈਨੀ ਮੇਰੀਆਂ ਅੱਖਾਂ ਨੂੰ ਨਮ ਕਰ ਦਿੰਦੀ ਹੈ। ਇੱਕ ਮਾਂ ਦਾ ਦਿਲ ਇਹ ਵੀ ਕਰਦਾ ਏ ਕਿ ਆਪਣੇ ਹੱਥੀਂ ਉਨ੍ਹਾਂ ਨੂੰ ਸਜ਼ਾ ਦੇਵਾਂ ਕਿਉਂਕਿ ਪੁੱਤ ਮੈਂ ਤੇਰੀ ਤਸਵੀਰ ਵੱਲ ਦੇਖਦੀ ਇਹ ਮਹਿਸੂਸ ਕਰਦੀ ਹਾਂ ਕਿ ਜਿਵੇਂ ਤੂੰ ਮੈਨੂੰ ਸਵਾਲ ਕਰਦਾ ਏ ਕਿ ਮਾਂ ਮੇਰੀ ਮਿਹਨਤ, ਮੇਰਾ ਨਾਮ ਇਨ੍ਹਾਂ ਦੇ ਰਾਹ ਦਾ ਰੋੜਾ ਆਖਿਰ ਕਿਵੇਂ ਬਣ ਗਿਆ ? ਮੈਂ ਹਕੂਮਤੀ ਅਦਾਲਤਾਂ ਨੂੰ ਇਹ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਮੇਰੇ ਪੁੱਤ ਨੂੰ ਗਿਆਂ ਨੂੰ 2 ਸਾਲ ਹੋ ਚੱਲੇ ਆ ਤੇ ਉਸ ਨੂੰ ਹੈ ਤੋਂ ਸੀ ਬਨਾਉਣ ਵਾਲੇ ਚਿਹਰੇ ਜਗ ਜ਼ਾਹਿਰ ਕਦੋਂ ਹੋਣਗੇ।''
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦਿਨ ਤੋਂ ਲੈ ਕੇ ਮੂਸੇਵਾਲਾ ਦੇ ਮਾਪਿਆਂ ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਉਸ ਨੂੰ ਇਨਸਾਫ਼ ਦਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਮਾਨਸਾ ਦੀ ਇਕ ਅਦਾਲਤ ਵੱਲੋਂ ਇਸ ਕਤਲਕਾਂਡ ਵਿਚ 27 ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਸਨ। ਇਸ ਮਗਰੋਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੇ ਦਿਲ ਨੂੰ ਕੁੱਝ ਸਕੂਨ ਮਿਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਿੱਧੂ ਮੂਸੇਵਾਲਾ ਦੇ ਨਾਂ ਹੋਈ ਇਕ ਹੋਰ ਉਪਲੱਬਧੀ, ਮਿਲਿਆ ਮਿਊਜ਼ਿਕ ਕੈਨੇਡਾ ਦਾ ਗੋਲਡਨ ਸਰਟੀਫਿਕੇਟ
NEXT STORY