ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਬੀਤੇ ਕੁਝ ਦਿਨਾਂ ਤੋਂ ਥਾਈਲੈਂਡ 'ਚ ਕੁਆਲਿਟੀ ਸਮਾਂ ਬੀਤਤ ਕਰ ਰਹੀ ਹੈ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸੁਨੰਦਾ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਰਹੀ ਹੈ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਸੁਨੰਦਾ ਸ਼ਰਮਾ ਥਾਈਲੈਂਡ 'ਚ ਆਪਣੇ ਕਿਸੇ ਖ਼ਾਸ ਦਾ ਵਿਆਹ ਦੇਖਣ ਗਈ ਹੈ।

ਇਸ ਦੌਰਾਨ ਉਸ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਗਾਇਕਾ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਤਸਵੀਰ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ, "ਵੇ ਮੈਂ ਲਾਡਾਂ ਨਾਲ ਪਲੀ।"

ਇਸ ਤੋਂ ਇਲਾਵਾ ਸੁਨੰਦਾ ਨੇ ਵਿਆਹ 'ਚ ਲਾੜੀ ਦੇ ਕਲੀਰਿਆਂ ਨਾਲ ਸਬੰਧਤ ਇੱਕ ਰਸਮ ਅਦਾ ਕਰਦਿਆਂ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਰਸਮ ਮੁਤਾਬਕ, ਜਿਸ ਦੇ ਸਿਰ 'ਤੇ ਕਲੀਰਾ ਟੁੱਟ ਕੇ ਡਿੱਗਦਾ ਹੈ, ਉਸ ਦਾ ਵਿਆਹ ਬਹੁਤ ਜਲਦੀ ਹੁੰਦਾ ਹੈ। ਸੁਨੰਦਾ ਸ਼ਰਮਾ ਵੀ ਇਸੇ ਉਮੀਦ 'ਚ ਸੀ ਕਿ ਉਸ ਦੇ ਸਿਰ 'ਤੇ ਕੋਈ ਕਲੀਰੇ ਦਾ ਟੁਕੜਾ ਟੁੱਟ ਕੇ ਡਿੱਗ ਜਾਵੇਗਾ ਪਰ ਅਜਿਹਾ ਨਹੀਂ ਹੋਇਆ।

ਇਸ 'ਤੇ ਗਾਇਕਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਲਿਖਿਆ, "ਹਾਲੇ ਵਾਰੀ ਨਹੀਂ ਆਈ।" ਇਸ ਦੇ ਨਾਲ-ਨਾਲ ਸੁਨੰਦਾ ਨੇ ਹੋਰ ਵੀ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਲੱਗ ਰਿਹਾ ਹੈ ਕਿ ਗਾਇਕਾ ਕਾਫ਼ੀ ਇੰਜੁਆਏ ਕਰ ਰਹੀ ਹੈ।

ਦੱਸਣਯੋਗ ਹੈ ਕਿ ਸੁਨੰਦਾ ਸ਼ਰਮਾ ਨੇ ਇਸ ਤੋਂ ਪਹਿਲਾਂ ਥਾਈਲੈਂਡ ਦੇ ਇੱਕ ਆਈਲੈਂਡ 'ਤੇ ਬੋਟਿੰਗ ਕਰਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਗਿਆ ਸੀ। ਤਸਵੀਰਾਂ 'ਚ ਸੁਨੰਦਾ ਥਾਈਲੈਂਡ ਦਾ ਰਵਾਇਤੀ ਪਹਿਰਾਵਾ ਪਹਿਨੇ ਨਜ਼ਰ ਆ ਰਹੀ ਸੀ।

ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਫਰੀਕ ਹੈ। ਉਸ ਦੀ ਸੋਸ਼ਲ ਮੀਡੀਆ ਲਈ ਦੀਵਾਨਗੀ ਸਾਫ਼ ਨਜ਼ਰ ਆਉਂਦੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਨੂੰ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਸਾਂਝੀ ਕਰੋ।
ਅਹਿਮਦਾਬਾਦ ਦੀਆਂ ਸੜਕਾਂ ’ਤੇ ਗੂੰਜਿਆ ਕਾਰਤਿਕ ਆਰੀਅਨ ਦਾ ਨਾਂ, ਪ੍ਰਸ਼ੰਸਕਾਂ ਦੀ ਭੀੜ ਵੀਡੀਓ ’ਚ ਆਈ ਨਜ਼ਰ
NEXT STORY