ਚੰਡੀਗੜ੍ਹ (ਬਿਊਰੋ) - ਸ੍ਰੀ ਦਰਬਾਰ ਸਾਹਿਬ 'ਚ ਸ਼ਨੀਵਾਰ ਸ਼ਾਮ 6 ਵਜੇ ਦੇ ਕਰੀਬ ਇੱਕ ਨੌਜਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ੍ਰੀ ਦਰਬਾਰ ਸਾਹਿਬ 'ਚ ਹੋਈ ਬੇਅਦਬੀ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ। ਹਰ ਕੋਈ ਇਸ ਘਟਨਾ ਦੀ ਕੜੇ ਸ਼ਬਦਾਂ 'ਚ ਨਿੰਦਿਆ ਕਰ ਰਿਹਾ ਹੈ। ਪੰਜਾਬੀ ਕਲਾਕਾਰਾਂ ਨੇ ਵੀ ਇਸ ਘਟਨਾ 'ਤੇ ਦੁੱਖ ਜਤਾਇਆ ਹੈ।
ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਦੇ ਉੱਘੇ ਅਦਾਕਾਰ ਤੇ ਗਾਇਕ ਤਰਸੇਮ ਜੱਸੜ ਨੇ ਵੀ ਪੋਸਟ ਪਾ ਕੇ ਇਸ 'ਤੇ ਰੋਸ ਪ੍ਰਗਟਾਇਆ ਹੈ ਤੇ ਕੜੇ ਸ਼ਬਦਾਂ 'ਚ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਨੇ ਇਸ ਘਟਨਾ ਸਬੰਧੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ, ''ਹਿਰਦਾ ਛਲਣੀ ਹੋ ਗਿਆ ਇਹ ਦੇਖ ਕੇ, ਦਰਬਾਰ ਸਾਹਿਬ 'ਚ ਜਿਥੇ ਸਾਰੀ ਦੁਨੀਆ ਦੇ ਲੋਕ ਦਰਸ਼ਨਾਂ ਲਈ ਨਤਮਸਤਕ ਹੁੰਦੇ, ਓਥੇ ਬੇਅਦਬੀ ਕਰਨ ਆਇਆ। ਕੀਹਨੇ ਭੇਜਿਆ, ਕਿਥੋਂ ਆਇਆ ਇਹ ਵੀ ਪਤਾ ਲੱਗ ਜਾਉ ਪਰ ਜੇ ਮੱਸੇ ਰੰਘੜ ਅਜੇ ਹੈਗੇ ਨੇ ਨੇਜਿਆਂ ਤੇ ਟੰਗਣ ਆਲੇ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਾਰਿਸ ਵੀ ਜਿਓਂਦੇ ਨੇ...ਦੇਗ ਤੇਗ ਫਤਿਹ।'' ਤਰਸੇਮ ਜੱਸੜ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਆਪਣੀ ਰਾਏ ਦੇ ਰਹੇ ਹਨ।
ਦੱਸ ਦਈਏ ਇਹ ਘਟਨਾ ਪਰਸੋ ਸ਼ਾਮ ਦੀ ਹੈ। ਖ਼ਬਰਾਂ ਮੁਤਾਬਿਕ, ਮੁਲਜ਼ਮ ਸਵੇਰੇ 11 ਵਜੇ ਦੇ ਕਰੀਬ ਹੀ ਸ੍ਰੀ ਦਰਬਾਰ ਸਾਹਿਬ 'ਚ ਦਾਖ਼ਲ ਹੋ ਗਿਆ ਸੀ, ਲਗਭਗ 7 ਘੰਟੇ ਦੇ ਕਰੀਬ ਦਰਬਾਰ ਸਾਹਿਬ 'ਚ ਰਿਹਾ। ਘਟਨਾ ਦੀ ਸੀ. ਸੀ. ਟੀ. ਵੀ. ਦੇਖਣ ਤੋਂ ਬਾਅਦ ਸਾਫ਼ ਪਤਾ ਲੱਗਦਾ ਹੈ ਕਿ ਮੁਲਜ਼ਮ ਬੇਅਦਬੀ ਦੀ ਮਨਸ਼ਾ ਨਾਲ ਹੀ ਆਇਆ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਮੁਲਜ਼ਮ ਕੋਲੋਂ ਨਾ ਤਾਂ ਕੋਈ ਮੋਬਾਇਲ ਬਰਾਮਦ ਹੋਇਆ ਹੈ ਅਤੇ ਨਾ ਹੀ ਕੋਈ ਆਈ. ਡੀ. ਪਰੂਫ, ਜਿਸ ਨਾਲ ਉਸ ਦੀ ਸ਼ਨਾਖਤ ਕੀਤੀ ਜਾ ਸਕੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
25 ਜਨਵਰੀ ਨੂੰ ਐਮਾਜ਼ੋਨ ਪ੍ਰਾਈਮ ’ਤੇ ਰਿਲੀਜ਼ ਹੋਵੇਗੀ ‘ਗਹਿਰਾਈਆਂ’
NEXT STORY