ਜਲੰਧਰ- ਵਿਰਾਸਤੀ ਸ਼ੀਸ ਮਹਿਲ ਵਿਖੇ ਸਰਸ ਮੇਲਾ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਜਿੱਥੇ ਵੱਖ-ਵੱਖ ਸੂਬਿਆਂ ਦੇ ਕਲਾਕਾਰ ਸਟੇਜ 'ਤੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾ ਰਹੇ ਹਨ, ਉੱਥੇ ਹੀ ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਦੇ ਸ਼ਾਨਦਾਰ ਗਾਇਕ ਆਪਣੀ ਗਾਇਕੀ ਨਾਲ ਸਭ ਨੂੰ ਮੰਤਰ ਮੁਗਧ ਕਰਨ ਆ ਰਹੇ ਹਨ।
ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ, ਅਸੀਂ ਇੱਥੇ ਪੰਜਾਬੀ ਸੰਗੀਤ ਜਗਤ ਦੇ ਬਿਹਤਰੀਨ ਗਾਇਕ ਰਣਜੀਤ ਬਾਵਾ ਦੀ ਗੱਲ ਕਰ ਰਹੇ ਹਾਂ, ਜੋ ਕੱਲ੍ਹ ਸਰਸ ਮੇਲੇ 'ਚ ਪ੍ਰੋਫਾਰਮ ਕਰਨ ਜਾ ਰਹੇ ਹਨ, ਜਿਸ ਦੀ ਜਾਣਕਾਰੀ ਖੁਦ ਗਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਗਾਇਕ ਨੇ ਲਿਖਿਆ, 'ਪਟਿਆਲੇ ਵਾਲਿਓ 21 ਫ਼ਰਵਰੀ ਦੀ ਸ਼ਾਮ ਲਾਵਾਂਗੇ ਰੌਣਕ ਮੇਲਾ, ਆਜਿਓ ਸਾਰੇ ਆਪਣੇ ਪਰਿਵਾਰ ਦੇ ਨਾਲ, ਸਾਰੇ ਮਿਲ ਕੇ ਰੌਣਕਾਂ ਲਾਵਾਂਗੇ।' ਇਸ ਤੋਂ ਇਲਾਵਾ ਗਾਇਕ ਨੇ ਇਸ ਪ੍ਰੋਗਰਾਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਨਾਲੀਸਾ ਤੋਂ ਬਾਅਦ ਹੁਣ ਉਸ ਦੀ ਭੈਣ ਦੀਆਂ ਤਸਵੀਰਾਂ ਵਾਇਰਲ
NEXT STORY