ਮੁੰਬਈ- ਭਾਰਤ ਦੀ ਬਹੁਤ ਉਡੀਕੀ ਜਾ ਰਹੀ ਫਿਲਮ ਪੁਸ਼ਪਾ 2 : ਦਿ ਰੂਲ’ 5 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ ਨਿਰਮਾਤਾ ਨੇ ਹੈਦਰਾਬਾਦ ’ਚ ਵਿਤਰਕਾਂ ਨਾਲ ਇਕ ਸਮਾਗਮ ਦੌਰਾਨ ਅਧਿਕਾਰਤ ਤੌਰ ’ਤੇ ਨਵੀਂ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ। ਦੇਸ਼ ਦਾ ਪਸੰਦੀਦਾ ਕਿਰਦਾਰ ‘ਪੁਸ਼ਪਰਾਜ’ 6 ਦਸੰਬਰ ਨੂੰ ਬਾਕਸ ਆਫਿਸ ’ਤੇ ਰਾਜ ਕਰਨ ਤੇ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ। ਨਿਰਦੇਸ਼ਕ ਸੁਕੁਮਾਰ ਇਕ ਵਧੀਆ ਸਿਨੇਮੈਟਿਕ ਅਨੁਭਵ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਲਮ ਦਾ ਸੰਗੀਤ ਪਹਿਲਾਂ ਹੀ ਚਾਰਟਬਸਟਰ ਬਣ ਚੁੱਕਾ ਹੈ, ਜਿਸ ਨੇ ਹਰ ਪਾਸੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ -'ਯਾਰੀਆਂ' ਫੇਮ ਅਦਾਕਾਰ ਜਲਦ ਹੀ ਚੜੇਗਾ ਘੋੜੀ, ਇਸ ਦਿਨ ਹੋਵੇਗਾ ਵਿਆਹ
ਰਿਲੀਜ਼ ਤੋਂ ਪਹਿਲਾਂ ਕਾਰੋਬਾਰੀ ਅੰਕੜੇ ਇਹ ਵੀ ਦਿਖਾ ਰਹੇ ਹਨ ਕਿ ਫਿਲਮ ਰਿਕਾਰਡ ਤੋੜ ਸਫਲਤਾ ਹਾਸਲ ਕਰ ਸਕਦੀ ਹੈ। ਪ੍ਰਸ਼ੰਸਕ ਆਪਣੇ ਆਈਕਨ ਸਟਾਰ ਅਲੂ ਅਰਜੁਨ ਨੂੰ ਵੱਡੇ ਪਰਦੇ ’ਤੇ ਉਸ ਦੇ ਪੂਰੇ ਅੰਦਾਜ਼ ’ਚ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਯਾਰੀਆਂ' ਫੇਮ ਅਦਾਕਾਰ ਜਲਦ ਚੜੇਗਾ ਘੋੜੀ, ਇਸ ਦਿਨ ਹੋਵੇਗਾ ਵਿਆਹ
NEXT STORY