ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਆਰ ਨੇਤ (R Nait) ਨੇ ਦੱਸਿਆ ਕਿ ਰਾਜਵੀਰ ਜਵੰਦਾ ਵੀਰ ਦੀ ਸਿਹਤ 'ਚ ਹੁਣ ਪਹਿਲਾਂ ਨਾਲੋਂ ਕਾਫੀ ਸੁਧਾਰ (ਰਿਕਵਰੀ) ਹੋ ਰਿਹਾ ਹੈ। ਆਰ ਨੇਤ ਅਨੁਸਾਰ, ਰਾਜਵੀਰ ਜਵੰਦਾ ਦੀ ਸਿਹਤ 'ਚ ਅੱਗੇ ਨਾਲੋਂ ਬਹੁਤ ਰਿਕਵਰੀ ਹੋਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਦਵਾਈ ਕੰਮ ਨਹੀਂ ਕਰਦੀ, ਉੱਥੇ ਦੁਆਵਾਂ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਦੁਆਵਾਂ ਨੇ ਹੀ ਕੰਮ ਕੀਤਾ ਹੈ। ਉਨ੍ਹਾਂ ਨੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਅਤੇ ਦੱਸਿਆ ਕਿ ਪਰਿਵਾਰ ਹੁਣ ਠੀਕ ਹੈ ਅਤੇ ਹੌਂਸਲੇ 'ਚ ਹੈ। ਪਰਿਵਾਰ ਦੇ ਹੌਂਸਲੇ 'ਚ ਆਉਣ ਦਾ ਕਾਰਨ ਇਹ ਹੈ ਕਿ ਡਾਕਟਰਾਂ ਨੇ ਕੁਝ ਸਕਾਰਾਤਮਕ (ਪੌਜ਼ੀਟਿਵ ਵਾਈਬਸ) ਦੱਸੀਆਂ ਹਨ, ਜੋ ਕਿ ਉਨ੍ਹਾਂ ਦੇ ਚਿਹਰਿਆਂ ਤੋਂ ਵੀ ਪਤਾ ਲੱਗ ਜਾਂਦਾ ਹੈ।
ਮੀਡੀਆ ਅਤੇ ਲੋਕਾਂ ਨੂੰ ਅਪੀਲ
ਆਰ ਨੇਤ ਨੇ ਪੰਜਾਬ ਮੀਡੀਆ ਸਮੇਤ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਸਭ ਨੂੰ ਬਸ ਸੁੱਖ ਦਾ ਸੁਨੇਹਾ ਦੇਣ। ਉਨ੍ਹਾਂ ਨੇ ਲੋਕਾਂ ਨੂੰ ਲਗਾਤਾਰ ਅਰਦਾਸਾਂ ਜਾਰੀ ਰੱਖਣ ਦੀ ਬੇਨਤੀ ਕੀਤੀ ਹੈ ਤਾਂ ਜੋ ਵਾਹਿਗੁਰੂ ਛੇਤੀ ਭਲਾ ਕਰੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੇ ਪਿਆਰ ਕਰਨ ਵਾਲੇ ਦੁਆਵਾਂ ਅਤੇ ਅਰਦਾਸਾਂ ਕੰਮ ਕਰਨ ਲੱਗੀਆਂ ਹਨ। ਉਨ੍ਹਾਂ ਨੇ ਸਭ ਨੂੰ ਅਰਦਾਸਾਂ ਵਿੱ'ਚ ਲੱਗੇ ਰਹਿਣ ਦੀ ਬੇਨਤੀ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਕਾਰ ਵਿਜੇ ਦੀ ਰੈਲੀ 'ਚ ਭਾਜੜ, 39 ਦੀ ਮੌਤ, ਇਸ ਕਾਰਨ ਬੇਕਾਬੂ ਹੋਈ ਸੀ ਭੀੜ
NEXT STORY