ਮਨੋਰੰਜਨ ਡੈਸਕ - ਪੰਜਾਬੀ ਫਿਲਮ ਇੰਡਸਟਰੀ ਵਿਚ ਆਪਣੀ ਅਦਾਕਾਰੀ ਨਾਲ ਇਕ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਧੀਰਜ ਕੁਮਾਰ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਹੈ। ਧੀਰਜ ਕੁਮਾਰ ਨੇ ਬੀਤੇ ਦਿਨ ਬਹੁਤ ਹੀ ਸਾਦਗੀਪੂਰਨ ਤਰੀਕੇ ਨਾਲ ਵਿਆਹ ਕਰਵਾਇਆ, ਜਿਸ ਵਿਚ ਸਿਰਫ਼ ਚੁਣਿੰਦਾ ਪਰਿਵਾਰਿਕ ਮੈਂਬਰ ਅਤੇ ਨਜ਼ਦੀਕੀ ਦੋਸਤ ਹੀ ਸ਼ਾਮਿਲ ਹੋਏ।

ਜਾਣਕਾਰੀ ਅਨੁਸਾਰ, ਇਹ ਵਿਆਹ ਸਿੱਖ ਅਤੇ ਪਾਰੰਪਰਿਕ ਰੀਤੀ-ਰਿਵਾਜਾਂ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਧੀਰਜ ਕੁਮਾਰ ਨੇ ਆਪਣੀ ਹਮਸਫਰ ਰਾਵੀ ਨਾਲ ਲਾਵਾਂ ਲਈਆਂ।

ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾਂ ਤਾਂ ਸਾਂਝੀਆਂ ਕੀਤੀਆਂ ਹਨ, ਪਰ ਉਨ੍ਹਾਂ ਨੇ ਫਿਲਹਾਲ ਆਪਣੀ ਪਤਨੀ ਦਾ ਚਿਹਰਾ ਜਨਤਕ ਨਹੀਂ ਕੀਤਾ।

ਜੀਵਨ ਦੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ 'ਤੇ ਅਦਾਕਾਰ ਕਾਫ਼ੀ ਖੁਸ਼ ਅਤੇ ਭਾਵੁਕ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਅਤੇ ਫਿਲਮੀ ਹਸਤੀਆਂ ਵੱਲੋਂ ਨਵ-ਵਿਆਹੀ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

'ਧੜਕਣ' ਫਿਲਮ ਦੇ 'ਦੇਵ' ਨੇ ਕਿਵੇਂ ਬਣਾਇਆ 500 ਕਰੋੜ ਦਾ ਸਾਮਰਾਜ? ਸੁਨੀਲ ਸ਼ੈੱਟੀ ਨੇ ਖੋਲ੍ਹਿਆ ਆਪਣੀ ਸਫਲਤਾ ਦਾ ਵੱਡਾ ਰਾਜ਼
NEXT STORY