ਮੁੰਬਈ (ਏਜੰਸੀ)- ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਕਾਮੇਡੀ ਜੋੜੀਆਂ ਵਿੱਚੋਂ ਇੱਕ ਪੁਲਕਿਤ ਸਮਰਾਟ ਅਤੇ ਵਰੁਣ ਸ਼ਰਮਾ ਇੱਕ ਵਾਰ ਫਿਰ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹਨ। ਆਉਣ ਵਾਲੀ ਫਿਲਮ 'ਰਾਹੂ ਕੇਤੂ' ਦਾ ਬਹੁ-ਉਡੀਕਿਆ ਜਾ ਰਿਹਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਹਾਸੇ ਅਤੇ ਹੰਗਾਮੇ ਦੀ ਭਰਪੂਰ ਝਲਕ ਪੇਸ਼ ਕਰਦਾ ਹੈ। ਇਹ ਫਿਲਮ ਜ਼ੀ ਸਟੂਡੀਓਜ਼ ਅਤੇ ਬਲਾਈਵ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਟ੍ਰੇਲਰ ਦੀ ਸ਼ੁਰੂਆਤ ਦਿੱਗਜ ਅਦਾਕਾਰ ਪੀਯੂਸ਼ ਮਿਸ਼ਰਾ ਦੀ ਵਿਲੱਖਣ ਆਵਾਜ਼ ਨਾਲ ਹੁੰਦੀ ਹੈ, ਜੋ ਰਾਹੂ ਅਤੇ ਕੇਤੂ ਦੀ ਕਹਾਣੀ ਸੁਣਾਉਂਦੇ ਹਨ। ਪੁਲਕਿਤ ਸਮਰਾਟ ਅਤੇ ਵਰੁਣ ਸ਼ਰਮਾ ਦੀ ਕੈਮਿਸਟਰੀ ਅਤੇ ਉਨ੍ਹਾਂ ਦੀਆਂ ਮਜ਼ਾਕੀਆ ਹਰਕਤਾਂ ਟ੍ਰੇਲਰ ਵਿੱਚ ਖਿੱਚ ਦਾ ਕੇਂਦਰ ਹਨ। ਪੁਲਕਿਤ ਅਨੁਸਾਰ, ਇਸ ਫਿਲਮ ਵਿੱਚ ਇੱਕ ਅਜੀਬ, ਕਾਲਪਨਿਕ ਅਤੇ ਮਿਥਿਹਾਸਕ ਦੁਨੀਆ ਦੇਖਣ ਨੂੰ ਮਿਲੇਗੀ।
'ਫੁਕਰੇ' ਵਰਗਾ ਮਨੋਰੰਜਨ ਪਰ ਨਵੀਂ ਕਹਾਣੀ
ਅਦਾਕਾਰ ਵਰੁਣ ਸ਼ਰਮਾ ਨੇ ਭਰੋਸਾ ਦਿੱਤਾ ਹੈ ਕਿ 'ਰਾਹੂ ਕੇਤੂ' ਦਰਸ਼ਕਾਂ ਨੂੰ 'ਫੁਕਰੇ' ਸੀਰੀਜ਼ ਦੀ ਯਾਦ ਦਿਵਾਏਗੀ, ਜਿਸ ਵਿਚ ਵਰੁਣ ਅਤੇ ਪੁਲਕਿਤ ਨੇ ਚੂਚਾ ਅਤੇ ਹਨੀ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਦੁਨੀਆ ਅਤੇ ਕਿਰਦਾਰ ਨਵੇਂ ਹਨ, ਪਰ ਫਿਲਮ ਦੀ ਰੂਹ 'ਫੁਕਰੇ' ਵਰਗੀ ਹੀ ਮਨੋਰੰਜਕ ਹੈ। ਦੱਸਣਯੋਗ ਹੈ ਕਿ ਇਸ ਫਿਲਮ ਨੂੰ ਵਿਪੁਲ ਵਿੱਗ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ, ਜਿਨ੍ਹਾਂ ਨੇ 'ਫੁਕਰੇ' ਦੇ ਤਿੰਨੋਂ ਭਾਗ ਲਿਖੇ ਸਨ।
ਦਿੱਗਜ ਕਲਾਕਾਰਾਂ ਦੀ ਫੌਜ
ਇਸ ਫਿਲਮ ਵਿੱਚ ਸਿਰਫ਼ ਕਾਮੇਡੀ ਹੀ ਨਹੀਂ, ਸਗੋਂ ਦਿੱਗਜ ਅਦਾਕਾਰਾਂ ਦੀ ਇੱਕ ਵੱਡੀ ਟੀਮ ਵੀ ਨਜ਼ਰ ਆਵੇਗੀ। ਪੀਯੂਸ਼ ਮਿਸ਼ਰਾ ਦੇ ਨਾਲ-ਨਾਲ ਮਨੂ ਰਿਸ਼ੀ, ਅਮਿਤ ਸਿਆਲ, ਸ਼ਾਲਿਨੀ ਅਤੇ ਚੰਕੀ ਪਾਂਡੇ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਪੁਲਕਿਤ ਨੇ ਦੱਸਿਆ ਕਿ ਇੰਨੇ ਵੱਡੇ ਕਲਾਕਾਰਾਂ ਨਾਲ ਕੰਮ ਕਰਨਾ ਉਨ੍ਹਾਂ ਲਈ ਇੱਕ ਐਕਟਿੰਗ ਵਰਕਸ਼ਾਪ ਵਰਗਾ ਅਨੁਭਵ ਸੀ।
ਇਸ ਦਿਨ ਹੋਵੇਗੀ ਰਿਲੀਜ਼
ਮੇਕਰਸ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਦਿਆਂ ਦੱਸਿਆ ਹੈ ਕਿ 'ਰਾਹੂ ਕੇਤੂ' 16 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਵਰੁਣ ਸ਼ਰਮਾ ਦਾ ਮੰਨਣਾ ਹੈ ਕਿ ਕਾਮੇਡੀ ਇੱਕ ਅਜਿਹਾ ਜੋਨਰ ਹੈ ਜਿਸ ਦਾ ਅਸਲ ਮਜ਼ਾ ਸਿਨੇਮਾਘਰਾਂ ਵਿੱਚ ਸਾਰਿਆਂ ਨਾਲ ਮਿਲ ਕੇ ਹੱਸਣ ਵਿੱਚ ਹੀ ਆਉਂਦਾ ਹੈ।
ਮਸ਼ਹੂਰ ਗਾਇਕਾ ਦੀ ਵਿਗੜੀ ਸਿਹਤ, ਹਸਪਤਾਲ ਦੇ ਬੈੱਡ ਤੋਂ ਸਾਹਮਣੇ ਆਈ ਵੀਡੀਓ
NEXT STORY