ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ, ਮਾਡਲ ਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਯੁਵਿਕਾ ਚੌਧਰੀ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰ ਗਈ ਹੈ। ਯੁਵਿਕਾ ਦੀ ਪਿਛਲੇ ਦਿਨੀਂ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਉਹ ਆਪਣੇ ਪਤੀ ਪ੍ਰਿੰਸ ਨਰੂਲਾ ਨਾਲ ਇਕ ਵਲਾਗ ਸ਼ੂਟ ਕਰ ਰਹੀ ਸੀ।
ਇਸ ਵਲਾਗ ਦੌਰਾਨ ਯੁਵਿਕਾ ਚੌਧਰੀ ਦੇ ਮੂੰਹੋਂ ਇਤਰਾਜ਼ਯੋਗ ਸ਼ਬਦ ਨਿਕਲ ਗਿਆ, ਜਿਸ ਕਾਰਨ ਟਵਿਟਰ ’ਤੇ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਲੋਕਾਂ ਨੇ ਮੰਗ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਸੋਨਮ ਬਾਜਵਾ ਨਾਲ ਸਾਹਮਣੇ ਆਈਆਂ ਸਿੱਧੂ ਮੂਸੇ ਵਾਲਾ ਦੀਆਂ ਇਹ ਤਸਵੀਰਾਂ
ਵਿਵਾਦ ਵਧਦਾ ਦੇਖ ਬੀਤੇ ਦਿਨੀਂ ਯੁਵਿਕਾ ਨੇ ਲਿਖਤੀ ਰੂਪ ’ਚ ਮੁਆਫ਼ੀ ਮੰਗ ਲਈ ਸੀ ਪਰ ਇਸ ਤੋਂ ਬਾਅਦ ਯੁਵਿਕਾ ਨੇ ਹੁਣ ਵੀਡੀਓ ਰਾਹੀਂ ਮੁਆਫ਼ੀ ਮੰਗੀ ਹੈ।
ਯੁਵਿਕਾ ਨੇ ਵੀਡੀਓ ’ਚ ਕਿਹਾ, ‘ਮੈਂ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਣਾ ਚਾਹੁੰਦੀ ਹਾਂ। ਮੈਂ ਉਹ ਸ਼ਬਦ ਅਣਜਾਣੇ ’ਚ ਵਰਤਿਆ ਹੈ। ਮੈਨੂੰ ਉਸ ਸ਼ਬਦ ਦਾ ਮਤਲਬ ਬਿਲਕੁਲ ਨਹੀਂ ਪਤਾ ਸੀ। ਮੈਂ ਸਿਰਫ ਇਹੀ ਕਹਿ ਸਕਦੀ ਹਾਂ ਕਿ ਅਣਜਾਣੇ ’ਚ ਹੋਈ ਗਲਤੀ ਨੂੰ ਤੁਸੀਂ ਕਿਰਪਾ ਕਰਕੇ ਮੁਆਫ਼ ਕਰੋ।’
ਦੱਸਣਯੋਗ ਹੈ ਕਿ ਯੁਵਿਕਾ ਚੌਧਰੀ ਤੋਂ ਪਹਿਲਾਂ ਬਬੀਤਾ ਜੀ ਉਰਫ ਮੁਨਮੁਨ ਦੱਤਾ ਨੇ ਵੀ ਇਹੀ ਸ਼ਬਦ ਵਰਤਿਆ ਸੀ, ਜਿਸ ਕਾਰਨ ਉਸ ਦੇ ਖ਼ਿਲਾਫ਼ ਐੱਸ. ਈ./ਐੱਸ. ਟੀ. ਕਮਿਸ਼ਨ ਵਲੋਂ ਮਾਮਲਾ ਵੀ ਦਰਜ ਕੀਤਾ ਗਿਆ ਸੀ। ਹਾਲਾਂਕਿ ਮੁਨਮੁਨ ਦੱਤਾ ਨੇ ਵੀ ਵਿਵਾਦ ਵਧਦਾ ਦੇਖ ਤੁਰੰਤ ਮੁਆਫ਼ੀ ਮੰਗ ਲਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਗੀਤਾ ਬਸਰਾ ਦੀ ਗਰਭਵਤੀ ਬੀਬੀਆਂ ਨੂੰ ਅਪੀਲ, ਕਿਹਾ-'ਕੋਈ ਰਿਸਕ ਨਾ ਲਵੋ'
NEXT STORY