ਜਲੰਧਰ (ਵੈੱਬ ਡੈਸਕ) : ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਰਾਜ ਬੱਬਰ, ਜਯਾ ਪ੍ਰਦਾ ਤੇ ਪੰਜਾਬੀ ਫ਼ਿਲਮਾਂ ਦੇ ਅਦਾਕਾਰ ਇਆਨ ਖ਼ਾਨ ਸ੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਫ਼ਿਲਮ 'ਭੂਤ ਅੰਕਲ ਤੁਸੀ ਗ੍ਰੇਟ ਹੋ' ਦੀ ਸ਼ੂਟਿੰਗ ਦੌਰਾਨ ਪਹੁੰਚੇ ਹੋਏ ਸਨ। ਅਦਾਕਾਰ ਰਾਜ ਬੱਬਰ ਸਿੱਖੀ ਲਿਬਾਸ 'ਚ ਹਨ। ਰਾਜ ਬੱਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਿੱਥੇ ਫ਼ਿਲਮ ਬਾਰੇ ਚਾਨਣਾ ਪਾਇਆ ਉਥੇ ਉਨ੍ਹਾਂ ਨੇ ਕਿਸਾਨੀ ਅੰਦੋਲਨ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਉਹ ਕਿਸਾਨੀ ਬਿੱਲ ਦੇ ਖ਼ਿਲਾਫ਼ ਨੇ ਅਤੇ ਉਹ ਕਿਸਾਨਾਂ ਦੇ ਨਾਲ ਹਨ। ਉਹ ਕਿਸਾਨਾਂ ਦੇ ਇਸ ਅੰਦੋਲਨ 'ਚ ਉਨ੍ਹਾਂ ਨਾਲ ਹੈ। ਕਿਸਾਨ ਆਪਣੀ ਜ਼ਮੀਨ ਅਤੇ ਆਪਣੀ ਫ਼ਸਲ ਦਾ ਪੂਰਾ ਹੱਕਦਾਰ ਹੈ। ਫਿਲਮੀ ਅਦਾਕਾਰਾ ਜਯਾ ਪ੍ਰਦਾ ਨੇ ਵੀ ਗੱਲਬਾਤ ਦੌਰਾਨ ਕਿਹਾ ਕਿ ਉਹ ਪੰਜਾਬ ਅਤੇ ਖ਼ਾਲਸੇ ਦੀ ਜਨਮ ਭੂਮੀ ਹੈ। ਪੰਜਾਬੀ 'ਚ ਉਨ੍ਹਾਂ ਦੀ ਇਹ ਪਹਿਲੀ ਫ਼ਿਲਮ ਹੈ ਅਤੇ ਉਹ ਪੁਰਾਣੇ ਅਦਾਕਾਰ ਸਾਥੀ ਰਾਜ ਬੱਬਰ ਨਾਲ ਕੰਮ ਕਰਕੇ ਬੇਹੱਦ ਖ਼ੁਸ਼ ਹਨ।
ਇਸੇ ਤਰੀਕੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਅਦਾਕਾਰ ਸਰਦਾਰ ਸੋਹੀ ਸਿੰਘ ਨੇ ਵੀ ਮੋਦੀ ਸਰਕਾਰ ਨੂੰ ਦਮਨਕਾਰੀ ਸਰਕਾਰ ਆਖਦਿਆਂ ਕਿਹਾ ਕਿ ਮੋਦੀ ਪੰਜਾਬ ਦਾ ਨੁਕਸਾਨ ਕਰਨ 'ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦੇ ਕਾਨੂੰਨ ਪਾਸ ਕੀਤੇ ਗਏ ਹਨ। ਉਨ੍ਹਾਂ ਕਾਨੂੰਨਾਂ ਦੇ ਨਾਲ ਪੰਜਾਬ ਦੀ ਕਿਸਾਨੀ ਨੂੰ ਵੱਡਾ ਨੁਕਸਾਨ ਪਹੁੰਚੇਗਾ। ਉਨ੍ਹਾਂ ਇਹ ਵੀ ਕਿਹਾ ਕਿ 27 ਤਰੀਕ ਨੂੰ ਦਿੱਲੀ ਵਿਖੇ ਹੋਣ ਵਾਲੇ ਧਰਨੇ 'ਚ ਲੋਕ ਵੱਡੀ ਗਿਣਤੀ 'ਚ ਕਿਸਾਨਾਂ ਨਾਲ ਸ਼ਾਮਲ ਹੋਣ ਤਾਂ ਜੋ ਮੋਦੀ ਸਰਕਾਰ ਨੂੰ ਕਿਸਾਨੀ ਸਬੰਧੀ ਪਾਸ ਕੀਤੇ ਗਏ ਕਾਨੂੰਨ ਨੂੰ ਵਾਪਸ ਲੈਣਾ ਪਵੇ।
ਐਮੀ ਵਿਰਕ ਤੇ ਗਿੱਪੀ ਗਰੇਵਾਲ ਦੀ ਰਾਹ 'ਤੇ ਨਿਕਲੇ ਪਰਮੀਸ਼ ਵਰਮਾ, ਹੁਣ ਕਰਨਗੇ ਇਹ ਕੰਮ
NEXT STORY