ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜਨੈੱਸਮੈਨ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਅਤੇ ਅਪਲੋਡ ਕਰਨ ਦੇ ਮਾਮਲੇ 'ਚ ਪਿਛਲੇ ਡੇਢ ਮਹੀਨੇ ਤੋਂ ਜੇਲ੍ਹ 'ਚ ਬੰਦ ਹਨ। ਰਾਜ ਕੁੰਦਰਾ ਦੀ ਜ਼ਮਾਨਤ ਦੀ ਵਾਰ-ਵਾਰ ਕੋਸ਼ਿਸ਼ ਹੋ ਰਹੀ ਹੈ ਪਰ ਕੁਝ ਨਾ ਕੁਝ ਅੜਚਨ ਆ ਰਹੀ ਹੈ। ਉੱਧਰ ਹੁਣ ਖਬਰ ਆ ਰਹੀ ਹੈ ਕਿ ਰਾਜ ਕੁੰਦਰਾ ਦੀ ਜ਼ਮਾਨਤ ਅਰਜ਼ੀ ਸੈਸ਼ਨ ਕੋਰਟ 'ਚ ਇਕ ਵਾਰ ਫਿਰ ਤੋਂ 16 ਸਤੰਬਰ ਨੂੰ ਸੁਣਵਾਈ ਹੋਵੇਗੀ। ਰਾਜ ਕੁੰਦਰਾ ਦੇ ਵਕੀਲਾਂ ਵਲੋਂ ਕੋਰਟ ਤੋਂ ਅਗਲੀ ਤਾਰੀਕ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਸੁਣਵਾਈ ਨੂੰ ਟਾਲ ਕੇ 16 ਸਤੰਬਰ ਕਰ ਦਿੱਤਾ ਗਿਆ।

ਦੱਸ ਦੇਈਏ ਕਿ 19 ਜੁਲਾਈ ਤੋਂ ਹੀ ਰਾਜ ਕੁੰਦਰਾ ਸਲਾਖਾਂ ਦੇ ਪਿੱਛੇ ਹਨ। ਇਸ ਮਾਮਲੇ 'ਚ ਪੁਲਸ ਨੇ ਹੁਣ ਤੱਕ 11 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਲਗਾਤਾਰ ਰਾਜ ਕੁੰਦਰਾ ਦੇ ਮਾਮਲੇ 'ਚ ਕਈ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਕਾਰਾ ਸ਼ਿਲਪਾ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਪਰ ਡਾਂਸਰ ਤੋਂ ਕਰੀਬ ਇਕ ਮਹੀਨੇ ਤੋਂ ਜ਼ਿਆਦਾ ਦੇ ਸਮੇਂ ਲਈ ਆਪਣੇ ਕੰਮ ਤੋਂ ਬਰੇਕ ਲੈਣ ਤੋਂ ਬਾਅਦ ਸ਼ਿਲਪਾ ਨੇ ਫਿਰ ਤੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਪਰ ਇਹ ਸੱਚ ਹੈ ਕਿ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਪ੍ਰੋਫੈਸ਼ਨਲ ਜ਼ਿੰਦਗੀ ਦਾ ਵੀ ਇਸ 'ਤੇ ਗਹਿਰਾ ਅਸਰ ਪੈ ਰਿਹਾ ਹੈ।

ਰਾਜ ਕੁੰਦਰਾ ਤੋਂ ਵੱਖ ਵਸਣਾ ਚਾਹੁੰਦੀ ਹੈ ਸ਼ਿਲਪਾ ਸ਼ੈੱਟੀ
ਬੀਤੇ ਦਿਨੀਂ ਖਬਰਾਂ ਆਈਆਂ ਸਨ ਕਿ ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਦਾ ਘਰ ਛੱਡ ਆਪਣੇ ਅਤੇ ਆਪਣੇ ਬੱਚਿਆਂ ਦੇ ਜੀਵਨ ਲਈ ਪਲਾਨਿੰਗ ਕਰ ਰਹੀ ਹੈ। ਇਸ ਦਾ ਖੁਲਾਸ਼ਾ ਸ਼ਿਲਪਾ ਦੇ ਕਰੀਬੀ ਦੋਸਤ ਨੇ ਕੀਤਾ ਸੀ ਕਿ ਉਹ ਰਾਜ ਕੁੰਦਰਾ ਤੋਂ ਦੂਰ ਜੀਵਨ ਦੀ ਯੋਜਨਾ ਬਣਾ ਰਹੀ ਹੈ। ਦੋਸਤ ਨਾਲ ਗੱਲਬਾਤ 'ਚ ਕਿਹਾ ਕਿ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਦੂਰ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਦੇ ਉਲਟ ਉਹ ਹਰ ਹਫਤੇ ਵਧਦੀਆਂ ਜਾ ਰਹੀਆਂ ਹਨ। ਅਸ਼ਲੀਲ ਵੀਡੀਓ ਦੇ ਨਾਲ ਰਾਜ ਕੁੰਦਰਾ ਦੇ ਕਥਿਤ ਲਿੰਕ ਦੇ ਖੁਲਾਸੇ ਨਾਲ ਸ਼ਿਲਪਾ ਨੂੰ ਓਨਾ ਹੀ ਝਟਕਾ ਲੱਗਾ ਜਿੰਨਾ ਸਾਨੂੰ ਸਭ ਲੋਕਾਂ ਨੂੰ ਲੱਗਾ ਹੈ।
ਸਿਧਾਰਥ ਤੇ ਸ਼ਹਿਨਾਜ਼ ਦਾ ਜਲਦ ਰਿਲੀਜ਼ ਹੋਣਾ ਸੀ ਗੀਤ, ਦੋਵਾਂ ਦੀਆਂ ਵਾਇਰਲ ਤਸਵੀਰਾਂ ਵੇਖ ਭਾਵੁਕ ਹੋਏ ਪ੍ਰਸ਼ੰਸਕ
NEXT STORY