ਮੁੰਬਈ- ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫਿਲਮਂ ਬਣਾਉਣ ਦੇ ਦੋਸ਼ 'ਚ ਅਜੇ ਜੇਲ੍ਹ 'ਚ ਹਨ। ਉਹ ਲਗਾਤਾਰ ਇਸ ਗ੍ਰਿਫਤਾਰੀ ਨੂੰ ਅਵੈਧ ਦੱਸ ਰਹੇ ਹਨ। ਹਾਲਾਂਕਿ ਇਸ ਕੇਸ 'ਚ ਹੋ ਰਹੇ ਖੁਲਾਸੇ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਵਧਾ ਰਹੇ ਹਨ। ਇਸ ਮਾਮਲੇ 'ਚ ਕਈ ਵੱਖ-ਵੱਖ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਅਦਾਕਾਰਾ ਸ਼ਰਲਿਨ ਚੋਪੜਾ ਦਾ ਨਾਂ ਵੀ ਸਾਹਮਣੇ ਆਇਆ ਹੈ। ਅਜਿਹੇ 'ਚ ਹੁਣ ਪੁੱਛਗਿੱਛ ਲਈ ਸ਼ਰਲਿਨ ਨੂੰ ਸੰਮਨ ਭੇਜ ਦਿੱਤਾ ਗਿਆ ਹੈ। ਸ਼ਰਲਿਨ ਖੁੱਲ੍ਹ ਕੇ ਰਾਜ ਕੁੰਦਰਾ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾ ਚੁੱਕੀ ਹੈ। ਰਿਪੋਰਟ ਮੁਤਾਬਕ ਮੁੰਬਈ ਪੁਲਸ ਦੀ ਅਪਰਾਧ ਬ੍ਰਾਂਚ ਨੇ ਸ਼ਰਲਿਨ ਨੂੰ ਤਲਬ ਕੀਤਾ ਹੈ ਅਤੇ ਉਸ ਤੋਂ ਅੱਜ (6 ਅਗਸਤ) ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਹੈ ਭਾਵ ਕਿ ਸ਼ਰਲਿਨ ਨੂੰ ਅੱਜ ਹੀ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ।
ਗ੍ਰਿਫਤਾਰੀ ਤੋਂ ਡਰੀ ਸ਼ਰਲਿਨ
ਸ਼ਰਲਿਨ ਚੋਪੜਾ ਨੇ ਪੁੱਛਗਿੱਛ ਤੋਂ ਪਹਿਲਾਂ ਹੀ ਰਾਜ ਕੁੰਦਰਾ ਨਾਲ ਜੁੜੇ ਮਾਮਲੇ 'ਚ ਅਗਲੀ ਜ਼ਮਾਨਤ ਪਟੀਸ਼ਨ ਰੱਦ ਕਰਨ ਦੀ ਅਰਜ਼ੀ ਲਗਾਈ ਸੀ ਜੋ ਕਿ ਰੱਦ ਹੋ ਗਈ ਸੀ। ਅਜਿਹੇ 'ਚ ਸਾਫ ਹੈ ਕਿ ਕ੍ਰਾਈਮ ਬ੍ਰਾਂਚ ਦੀ ਪੁੱਛਗਿੱਛ ਤੋਂ ਸ਼ਰਲਿਨ ਪਹਿਲਾਂ ਤੋਂ ਡਰੀ ਹੋਈ ਸੀ।
ਸ਼ਰਲਿਨ ਨੇ ਦੱਸਿਆ ਕਿ ਰਾਜ ਕੁੰਦਰਾ ਨੇ ਉਨ੍ਹਾਂ ਦੇ ਬਿਜਨੈੱਸ ਮੈਨੇਜਰ ਨੇ ਇਕ ਪ੍ਰਪੋਜਲ ਨੂੰ ਲੈ ਕੇ 2019 'ਚ ਕਾਲ ਕੀਤਾ ਸੀ। ਇਸ ਦੇ ਬਾਅਦ ਮੈਨੇਜਰ ਦੀ ਰਾਜ ਦੇ ਨਾਲ ਇਕ ਮੀਟਿੰਗ ਵੀ ਹੋਈ ਸੀ। ਸ਼ਰਲਿਨ ਮੁਤਾਬਕ ਰਾਜ ਨੇ ਉਨ੍ਹਾਂ ਨੂੰ ਕਿੱਸ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਰਾਜ ਦਾ ਸ਼ਿਲਪਾ ਨਾਲ ਰਿਸ਼ਤਾ ਕਾਫ਼ੀ ਜਟਿਲ ਹੈ ਅਤੇ ਉਹ ਤਣਾਅ 'ਚ ਰਹਿੰਦੀ ਹੈ। ਅਜਿਹੇ 'ਚ ਜਦੋਂ ਰਾਜ ਉਨ੍ਹਾਂ ਦੇ ਕਰੀਬ ਆਏ ਤਾਂ ਸ਼ਰਲਿਨ ਨੇ ਰੋਕਣ ਲਈ ਉਸ ਨੂੰ ਧੱਕਾ ਮਾਰਿਆ। ਇੰਨਾ ਹੀ ਨਹੀਂ ਸ਼ਰਲਿਨ ਰਾਜ ਕੁੰਦਰਾ ਦੇ ਖ਼ਿਲਾਫ਼ ਕੇਸ ਵੀ ਦਰਜ ਕਰਵਾ ਚੁੱਕੀ ਹੈ। ਅਜਿਹੇ 'ਚ ਸਾਫ਼ ਹੈ ਕਿ ਇਨ੍ਹਾਂ ਸਭ ਦਾ ਜਵਾਬ ਹੁਣ ਸ਼ਰਲਿਨ ਨੂੰ ਕ੍ਰਾਈਮ ਬ੍ਰਾਂਚ ਨੂੰ ਦੇਣਾ ਹੋਵੇਗਾ। ਹੁਣ ਦੇਖਣਾ ਹੋਵੇਗਾ ਕਿ ਅੱਜ ਪੁੱਛਗਿੱਛ ਤੋਂ ਬਾਅਦ ਸ਼ਰਲਿਨ ਚੋਪੜਾ ਨੂੰ ਰਾਹਤ ਮਿਲਦੀ ਹਾਂ ਜਾਂ ਮੁਸ਼ਕਿਲ ਖੜ੍ਹੀ ਹੁੰਦੀ ਹੈ।
ਕਿਸਾਨਾਂ ਦੇ ਹੱਕ 'ਚ ਡਟਣ ਵਾਲੀ ਪੌਪ ਸਟਾਰ ਰਿਹਾਨਾ ਅਰਬਪਤੀਆਂ ਦੀ ਲਿਸਟ 'ਚ ਹੋਈ ਸ਼ਾਮਲ, ਜਾਣੋ ਕੁੱਲ ਪ੍ਰਾਪਰਟੀ
NEXT STORY