ਮੁੰਬਈ (ਬਿਊਰੋ)– ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ’ਚ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸੈੱਟੀ ਦੇ ਪਤੀ ਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਨੂੰ ਸੋਮਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਸੀ। ਮੰਗਲਵਾਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ 23 ਜੁਲਾਈ ਤਕ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਰਾਜ ਕੁੰਦਰਾ ਦੇ ਸਾਥੀ ਰਿਆਨ ਥਾਰਪ ਵੀ ਉਨ੍ਹਾਂ ਨਾਲ ਹਿਰਾਸਤ ’ਚ ਰਹਿਣਗੇ। ਪੁਲਸ ਨੇ ਰਿਆਨ ਥਾਰਪ ਨੂੰ ਵੀ ਮੁੰਬਈ ਦੇ ਨੇਰੂਲ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਸ ਮਾਮਲੇ ’ਚ ਵੱਡਾ ਅਪਡੇਟ ਇਹ ਹੈ ਕਿ ਪੁਲਸ ਅਦਾਕਾਰਾ ਸ਼ਿਲਪਾ ਸ਼ੈੱਟੀ ਕੋਲੋਂ ਵੀ ਪੁੱਛਗਿੱਛ ਕਰ ਸਕਦੀ ਹੈ ਕਿਉਂਕਿ ਸ਼ਿਲਪਾ ਜ਼ਿਆਦਾਤਰ ਕੰਮਾਂ ’ਚ ਪਤੀ ਰਾਜ ਕੁੰਦਰਾ ਦੀ ਪਾਰਟਨਰ ਹੈ। ਮੰਨਿਆ ਜਾ ਰਿਹਾ ਹੈ ਕਿ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਉਨ੍ਹਾਂ ਨੂੰ ਹਾਜ਼ਰ ਹੋਣ ਲਈ ਜਲਦ ਸੰਮਨ ਭੇਜ ਸਕਦੀ ਹੈ।
ਕ੍ਰਾਈਮ ਬ੍ਰਾਂਚ ਦੀ ਪ੍ਰਾਪਰਟੀ ਸੈੱਲ ਨੇ ਮੁੰਬਈ ਦੇ ਇਕ ਅਣਪਛਾਤੇ ਸ਼ਖ਼ਸ ਤੇ ਮਿਡਲ ਈਸਟ ਦੇ ਇਕ ਪੋਰਨ ਮਾਫੀਆ ਵਿਚਾਲੇ ਕੁਝ ਫੋਨ ਕਾਲਜ਼ ਨੂੰ ਟਰੇਸ ਕੀਤਾ ਹੈ। ਉਹ ਵਿਅਕਤੀ ਅਮਰੀਕੀ ਨਾਗਰਿਕ ਹੈ। ਕੁਝ ਲੜਕੀਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਲੜਕੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਇਕ ਇੰਟਰਨੈਸ਼ਨਲ ਪੋਰਨੋਗ੍ਰਾਫੀ ਰੈਕੇਟ ਦੇ ਸ਼ਿਕੰਜੇ ’ਚ ਸਨ।
ਉਨ੍ਹਾਂ ਦੇ ਲੋਕ ਲੜਕੀਆਂ ਨੂੰ ਬਲੈਕਮੇਲ ਕਰਕੇ ਜ਼ਬਰਦਸਤੀ ਉਨ੍ਹਾਂ ਕੋਲੋਂ ਫ਼ਿਲਮਾਂ ’ਚ ਕੰਮ ਕਰਵਾਉਂਦੇ ਸਨ। ਫ਼ਿਲਮਾਂ ’ਚ ਕੰਮ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਇਕ ਕੋਰੇ ਕਾਗਜ਼ ’ਤੇ ਦਸਤਖ਼ਤ ਕਰਵਾਏ ਜਾਂਦੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੀ ਅਰਜੁਨ ਕਪੂਰ ਨੇ ਮੁੜ ਘਟਾ ਲਿਆ ਹੈ ਭਾਰ, ਤਸਵੀਰਾਂ ਹੋ ਰਹੀਆਂ ਨੇ ਵਾਇਰਲ
NEXT STORY