ਮੁੰਬਈ (ਏਜੰਸੀ)- ਮਸ਼ਹੂਰ ਅਦਾਕਾਰ ਰਜਤ ਕਪੂਰ ਪ੍ਰਾਈਮ ਵੀਡੀਓ ਦੀ ਹਾਰਰ ਸੀਰੀਜ਼ 'ਖੌਫ' ਵਿੱਚ ਨਜ਼ਰ ਆਉਣਗੇ। ਰਜਤ ਕਪੂਰ ਇੱਕ ਮਹਾਨ ਕਹਾਣੀਕਾਰ ਹਨ, ਜਿਨ੍ਹਾਂ ਨੇ ਹਮੇਸ਼ਾ ਆਪਣੇ ਵਿਲੱਖਣ ਫੈਸਲਿਆਂ ਅਤੇ ਦਮਦਾਰ ਅਦਾਕਾਰੀ ਨਾਲ ਕੁਝ ਵੱਖਰਾ ਦਿਖਾਇਆ ਹੈ। ਉਹ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਹਨ ਜੋ ਫਿਲਮਾਂ ਵਿੱਚ ਦਿਖਾਵੇ ਨਾਲੋਂ ਕਹਾਣੀ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। ਉਨ੍ਹਾਂ ਦੇ ਦੁਆਰਾ ਨਿਭਾਏ ਗਏ ਕਿਰਦਾਰਾਂ ਅਤੇ ਕਹਾਣੀਆਂ ਵਿੱਚ ਸਾਦਗੀ ਦੇ ਨਾਲ-ਨਾਲ ਡੂੰਘਾਈ ਵੀ ਹੁੰਦੀ ਹੈ, ਜੋ ਸਿੱਧੇ ਦਿਲ ਨੂੰ ਛੂਹ ਲੈਂਦੀ ਹੈ। ਰਜਤ ਕਪੂਰ ਇੱਕ ਵਾਰ ਫਿਰ ਇੱਕ ਵੱਖਰੇ ਅੰਦਾਜ਼ ਵਿੱਚ ਵਾਪਸ ਆਏ ਹਨ। ਇਸ ਵਾਰ ਉਹ ਪ੍ਰਾਈਮ ਵੀਡੀਓ ਦੀ ਹਾਰਰ ਸੀਕੀਜ਼ 'ਖੌਫ' ਵਿੱਚ ਨਜ਼ਰ ਆਉਣਗੇ।
'ਖੌਫ' ਵਿੱਚ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਰਜਤ ਕਪੂਰ ਨੇ ਕਿਹਾ, ਇਹ ਕਿਰਦਾਰ ਮੇਰੀ ਹੁਣ ਤੱਕ ਦੀ ਕਿਸੇ ਵੀ ਭੂਮਿਕਾ ਤੋਂ ਬਿਲਕੁਲ ਵੱਖਰਾ ਹੈ। ਜਦੋਂ ਮੈਨੂੰ ਫ਼ੋਨ ਆਇਆ ਅਤੇ ਮੈਂ ਸਕ੍ਰਿਪਟ ਪੜ੍ਹੀ, ਤਾਂ ਮੈਂ ਬਹੁਤ ਉਤਸ਼ਾਹਿਤ ਹੋ ਗਿਆ ਸੀ। ਮੈਨੂੰ ਲੱਗਾ ਕਿ ਇਹ ਮੇਰੇ ਲਈ ਇੱਕ ਵੱਡਾ ਬਦਲਾਅ ਹੈ, ਜੋ ਮੈਂ ਪਹਿਲਾਂ ਕੀਤੀ ਹੈ ਉਸ ਤੋਂ ਬਿਲਕੁਲ ਵੱਖ। ਪੰਕਜ ਅਤੇ ਸਮਿਤਾ ਨੂੰ ਮਿਲਣ ਤੋਂ ਪਹਿਲਾਂ ਜੋ ਮੈਂ ਸਮੱਗਰੀ ਪੜ੍ਹੀ ਸੀ, ਉਹ ਪੜ੍ਹਦਿਆਂ ਮੈਨੂੰ ਇੱਕ ਅਜੀਬ ਜਿਹਾ ਅਹਿਸਾਸ ਹੋਇਆ। ਉਸੇ ਪਲ ਇਸ ਭੂਮਿਕਾ ਨਾਲ ਬਹੁਤ ਜੁੜਿਆ ਹੋਇਆ ਮਹਿਸੂਸ ਹੋਇਆ। ਕਈ ਵਾਰ ਅਜਿਹਾ ਹੁੰਦਾ ਹੈ ਕਿ ਪਾਤਰ ਉਸ ਤਰ੍ਹਾਂ ਨਹੀਂ ਬਣ ਪਾਉਂਦਾ, ਜਿਵੇਂ ਸੋਚਿਆ ਸੀ ਪਰ ਇੱਥੇ ਉਲਟ ਹੋਇਆ।
ਸ਼ੂਟਿੰਗ ਦਾ ਤਜ਼ਰਬਾ, ਪੁਸ਼ਾਕ, ਮੇਕਅੱਪ ਸਭ ਨੇ ਇਸਨੂੰ ਹੋਰ ਵੀ ਖਾਸ ਬਣਾ ਦਿੱਤਾ। ਇਹ ਉਨ੍ਹਾਂ ਕੁਝ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਜਿਨ੍ਹਾਂ ਬਾਰੇ ਮੈਂ ਸੱਚਮੁੱਚ ਉਤਸ਼ਾਹਿਤ ਹਾਂ। ਆਮ ਤੌਰ 'ਤੇ, ਮੈਂ ਆਪਣੇ ਕੰਮ ਪ੍ਰਤੀ ਇੰਨਾ ਉਤਸ਼ਾਹਿਤ ਨਹੀਂ ਹੁੰਦਾ, ਪਰ ਇਸ ਵਾਰ, ਇਹ ਵੱਖਰਾ ਹੈ। ਸਮਿਤਾ ਸਿੰਘ 'ਖੌਫ' ਨਾਲ ਕ੍ਰਿਏਟਰ ਅਤੇ ਸ਼ੋਅ ਰਨਰ ਵਜੋਂ ਸ਼ੁਰੂਆਤ ਕਰ ਰਹੀ ਹੈ। ਇਹ ਸੀਰੀਜ਼ ਨੂੰ ਸੰਜੇ ਰਾਉਤਰੇ ਅਤੇ ਸਰਿਤਾ ਪਾਟਿਲ ਨੇ ਮੈਚਬਾਕਸ ਸ਼ਾਟਸ ਬੈਨਰ ਹੇਠ ਨਿਰਮਿਤ ਕੀਤਾ ਹੈ। ਇਸਦਾ ਨਿਰਦੇਸ਼ਨ ਪੰਕਜ ਕੁਮਾਰ ਅਤੇ ਸੂਰਿਆ ਬਾਲਕ੍ਰਿਸ਼ਨਨ ਨੇ ਕੀਤਾ ਹੈ। ਇਸ ਸੀਰੀਜ਼ ਵਿੱਚ ਮੋਨਿਕਾ ਪੰਵਾਰ, ਅਭਿਸ਼ੇਕ ਚੌਹਾਨ, ਗੀਤਾਂਜਲੀ ਕੁਲਕਰਨੀ ਅਤੇ ਸ਼ਿਲਪਾ ਸ਼ੁਕਲਾ ਵਰਗੇ ਦਮਦਾਰ ਕਲਾਕਾਰ ਨਜ਼ਰ ਆਉਣਗੇ। 'ਖੌਫ' ਭਾਰਤ ਸਮੇਤ 240 ਤੋਂ ਵੱਧ ਦੇਸ਼ਾਂ ਵਿੱਚ 18 ਅਪ੍ਰੈਲ ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।
ਪਰਿਵਾਰ ਨਾਲ ਮਸਤੀ ਦੇ ਮੂਡ 'ਚ ਨਜ਼ਰ ਆਈ ਸਾਰਾ, ਸਵਿਟਜ਼ਰਲੈਂਡ ਤੋਂ ਸਾਹਮਣੇ ਆਈਆਂ ਤਸਵੀਰਾਂ
NEXT STORY