ਮੁੰਬਈ- ਨਾਨਾ ਰਾਜੇਸ਼ ਖੰਨਾ, ਨਾਨੀ ਡਿੰਪਲ ਕਪਾੜੀਆ, ਮਾਸੜ ਅਤੇ ਮਾਸੀ ਅਕਸ਼ੇ ਕੁਮਾਰ-ਟਵਿੰਕਲ ਖੰਨਾ ਦੇ ਨਕਸ਼ੇ ਕਦਮ ’ਤੇ ਚੱਲਦੇ ਹੋਏ ਹੁਣ ਨਾਓਮਿਕਾ ਸਰਨ ਵੀ ਬਾਲੀਵੁੱਡ ’ਚ ਕਦਮ ਰੱਖਣ ਜਾ ਰਹੀ ਹੈ।ਉਹ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਛੋਟੀ ਬੇਟੀ ਰਿੰਕੀ ਖੰਨਾ ਦੀ ਬੇਟੀ ਹੈ। ਰਿੰਕੀ ਵੀ ਫਿਲਮਾਂ ’ਚ ਕੰਮ ਕਰ ਚੁੱਕੀ ਹੈ। ਹਾਲਾਂਕਿ ਉਸ ਦਾ ਕਰੀਅਰ ਸਫਲ ਨਹੀਂ ਹੋ ਸਕਿਆ ਸੀ। ਹੁਣ ਖੰਨਾ ਪਰਿਵਾਰ ਨੂੰ ਨਾਓਮਿਕਾ ਤੋਂ ਕਾਫੀ ਆਸਾਂ ਹਨ ਜੋ ਅਮਿਤਾਭ ਬੱਚਨ ਦੇ ਦੋਹਤੇ ਅਗਸਤਯ ਨੰਦਾ ਦੇ ਨਾਲ ਬਾਲੀਵੁੱਡ ’ਚ ਆਪਣੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਹੀ ਹੈ।
18 ਸਾਲਾ ਨਾਓਮਿਕਾ ਦੇ ਪਿਤਾ ਕਾਰੋਬਾਰੀ ਸਮੀਰ ਸਰਨ ਹਨ ਅਤੇ ਉਹ ਟਵਿੰਕਲ ਅਤੇ ਅਕਸ਼ੇ ਕੁਮਾਰ ਦੀ ਭਾਂਜੀ ਹੈ। ਨਾਓਮਿਕਾ ਨੇ ਨਿਊਯਾਰਕ ਯੂਨੀਵਰਸਿਟੀ ਦੇ ਟਿਸ਼ ਸਕੂਲ ਆਫ ਦਿ ਆਰਟਸ ਵਿਚ ਪੜ੍ਹਾਈ ਕੀਤੀ ਹੈ। ਵਿਦੇਸ਼ ਜਾਣ ਤੋਂ ਪਹਿਲਾਂ ਉਹ ਮੁੰਬਈ ਦੇ ਸੇਂਟ ਜੇਵੀਅਰਸ ਕਾਲਜ ’ਚ ਪੜ੍ਹੀ? ਸੋਸ਼ਲ ਮੀਡੀਆ ਦੇ ਅਨੁਸਾਰ ਨਾਓਮਿਕਾ ਆਪਣੇ ਕਜ਼ਨ ਆਰਵ ਭਾਟੀਆ ਦੇ ਕਾਫੀ ਨੇੜੇ ਹੈ, ਜੋ ਅਕਸ਼ੇ ਅਤੇ ਟਵਿੰਕਲ ਦਾ ਬੇਟਾ ਹੈ ਅਤੇ ਲੰਦਨ ’ਚ ਪੜ੍ਹ ਰਿਹਾ ਹੈ। ਦੋਵਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਹਨ। ਉਸ ਦੀ ਲੁਕਸ ਨੂੰ ਲੈ ਕੇ ਵੀ ਖੂਬ ਚਰਚਾ ਹੈ। ਸੋਸ਼ਲ ਮੀਡੀਆ ’ਤੇ ਬਹੁਤ ਸਾਰੇ ਲੋਕ ਉਸ ਨੂੰ ਟਵਿੰਕਲ ਖੰਨਾ ਦੀ ‘ਕਾਰਬਨ ਕਾਪੀ’ ਕਹਿੰਦੇ ਹਨ। ਸੂਤਰਾਂ ਦੇ ਅਨੁਸਾਰ ਨਾਓਮਿਕਾ ਅਤੇ ਅਗਸਤਯ ਦੀ ਡੈਬਿਊ ਫਿਲਮ ਇਕ ਦਿਲ ਨੂੰ ਛੂਹ ਲੈਣ ਵਾਲੀ ਰੋਮਾਂਟਿਕ ਕਾਮੇਡੀ ਹੋਵੇਗੀ। ਇਸ ਦਾ ਨਿਰਦੇਸ਼ਨ ਜਗਦੀਪ ਸਿੱਧੂ ਕਰਨਗੇ, ਜੋ ਪੰਜਾਬੀ ਬਲਾਕਬਸਟਰ ਫਿਲਮਾਂ ਤੋਂ ਬਾਅਦ ਬਾਲੀਵੁੱਡ ’ਚ ਕਦਮ ਰੱਖਣ ਜਾ ਰਹੇ ਹਨ।
ਅਮਾਲ ਮਲਿਕ ਨੇ ਪਰਿਵਾਰ 'ਤੇ ਲਗਾਏ ਦੋਸ਼, ਮਾਂ ਨੇ ਦੱਸਿਆ ਸੱਚ....
NEXT STORY