ਮੁੰਬਈ-ਅਦਾਕਾਰ ਰਾਜਕੁਮਾਰ ਰਾਓ ਇਨੀਂ ਦਿਨੀਂ ਪਤਨੀ ਪੱਤਰਲੇਖਾ ਦੇ ਨਾਲ ਇਟਲੀ 'ਚ ਛੁੱਟੀਆਂ ਦਾ ਆਨੰਦ ਲੈ ਰਹੇ ਹਨ। ਜੋੜਾ ਛੁੱਟੀਆਂ ਦੌਰਾਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਵੀ ਸਾਂਝੀਆਂ ਕਰ ਰਿਹਾ ਹੈ। ਹਾਲ ਹੀ 'ਚ ਪੱਤਰਲੇਖਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ ਜੋ ਖ਼ੂਬ ਪਸੰਦ ਕੀਤੀ ਜਾ ਰਹੀ ਹੈ।

ਵੀਡੀਓ 'ਚ ਰਾਜਕੁਮਾਰ ਅਤੇ ਪੱਤਰਲੇਖਾ ਵੱਖ-ਵੱਖ ਕੱਪੜਿਆਂ 'ਚ ਨਜ਼ਰ ਆ ਰਹੇ ਹਨ। ਦੋਵੇਂ ਇਟਲੀ ਦੇ ਰੋਮ 'ਚ ਇਤਿਹਾਸਿਕ ਥਾਵਾਂ 'ਤੇ ਘੁੰਮਦੇ ਹੋਏ ਦਿਖਾਈ ਦੇ ਰਹੇ ਹਨ। ਰਾਜਕੁਮਾਰ ਅਤੇ ਪੱਤਰਲੇਖਾ ਖ਼ੂਬ ਮਸਤੀ ਕਰਦੇ ਅਤੇ ਤਸਵੀਰਾਂ ਕਲਿੱਕ ਕਰਵਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਸਾਂਝੀ ਕਰਦੇ ਹੋਏ ਪੱਤਰਲੇਖਾ ਨੇ ਲਿਖਿਆ-'ਰੋਮਨ ਹਾਲੀਡੇ'। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ 15 ਨਵੰਬਰ 2021 ਨੂੰ ਰਾਜਕੁਮਾਰ ਅਤੇ ਪੱਤਰਲੇਖਾ ਵਿਆਹ ਦੇ ਬੰਧਨ 'ਚ ਬੱਝੇ ਸਨ। ਦੋਵਾਂ ਨੇ 11 ਸਾਲ ਤੱਕ ਇਕ-ਦੂਜੇ ਨੂੰ ਡੇਟ ਕੀਤਾ। ਵਿਆਹ ਦੌਰਾਨ ਵੀ ਰਾਜਕੁਮਾਰ ਨੇ ਪੱਤਰਲੇਖਾ ਨੂੰ ਪ੍ਰਪੋਜ਼ ਕੀਤਾ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਖ਼ੂਬ ਵਾਇਰਲ ਹੋਈਆਂ ਸਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਖ਼ੂਬ ਪਿਆਰ ਦਿੱਤਾ।

ਵਿਵੇਕ ਅਗਨੀਹੋਤਰੀ ਅਤੇ ਪੱਲਵੀ ਜੋਸ਼ੀ ਦਾ ‘ਗਲੋਬਲ ਹਿਊਮੈਨਿਟੀ ਟੂਰ’ ਹੋਇਆ ਸਫ਼ਲ
NEXT STORY