ਚੰਡੀਗੜ੍ਹ : ਲੋਕ ਗਾਇਕੀ ਦੀ ਪ੍ਰਫੁੱਲਤਾ 'ਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਰਾਜਵੀਰ ਜਵੰਦਾ, ਜਿੰਨ੍ਹਾਂ ਵੱਲੋਂ ਮਿਆਰੀ ਗਾਇਨ ਸ਼ੈਲੀ ਦੇ ਜਾਰੀ ਇਸੇ ਸਿਲਸਿਲੇ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਅਪਣੇ ਵਿਆਹ 'ਚ', ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
ਇਹ ਵੀ ਪੜ੍ਹੋ- ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਵੱਡੀ ਖ਼ਬਰ, ਅਜਿਹੀ ਗਲਤੀ ਕਰਨ 'ਤੇ ਭੁਗਤਣੀ ਪਵੇਗੀ ਸਜ਼ਾ
'ਆਰ ਜੇ ਮਿਊਜ਼ਿਕ' ਲੇਬਲ ਅਧੀਨ ਸੰਗੀਤਕ ਲੇਬਲ ਅਧੀਨ 9 ਦਸੰਬਰ ਨੂੰ ਵੱਡੇ ਪੱਧਰ 'ਤੇ ਰਿਲੀਜ਼ ਕੀਤੇ ਜਾ ਰਹੇ ਉਕਤ ਗਾਣੇ ਦੇ ਬੋਲ ਗੁਰਸਾਂਝ ਨੇ ਲਿਖੇ ਹਨ, ਜਦੋਂਕਿ ਇਸ ਦਾ ਸੰਗੀਤ ਹੈਮੀ ਮਾਂਗਟ ਦੁਆਰਾ ਤਿਆਰ ਕੀਤਾ ਗਿਆ ਹੈ। ਪੁਰਾਣੇ ਸਮਿਆਂ ਤੋਂ ਚਲੇ ਆ ਰਹੇ ਰੀਤੀ ਰਿਵਾਜ਼ਾਂ ਅਤੇ ਪੰਜਾਬੀ ਸੱਭਿਆਚਾਰ ਦੇ ਵੱਖੋ-ਵੱਖਰੇ ਰੰਗਾਂ ਨੂੰ ਮੁੜ ਪ੍ਰਤੀਬਿੰਬ ਕਰਨ ਜਾ ਰਹੇ ਉਕਤ ਗਾਣੇ ਦਾ ਸੰਗੀਤਕ ਵੀਡੀਓ ਵੀ ਬੇਹੱਦ ਮਨਮੋਹਕ ਬਣਾਇਆ ਗਿਆ ਹੈ, ਜਿਸ 'ਚ ਅਸਲ ਪੰਜਾਬ ਦਾ ਵਿਆਹਾਂ ਸਮੇਂ ਰਿਹਾ ਠੇਠ ਮਾਹੌਲ ਵੀ ਵੇਖਣ ਨੂੰ ਮਿਲੇਗਾ। ਹਾਲ ਹੀ 'ਚ ਜਾਰੀ ਕੀਤੇ ਅਪਣੇ ਨਵੇਂ ਗਾਣੇ 'ਦੋ ਨੀਂ ਸੱਜਣਾ' ਨਾਲ ਵੀ ਕਾਫ਼ੀ ਸਲਾਹੁਤਾ ਹਾਸਲ ਕਰਨ 'ਚ ਸਫ਼ਲ ਰਹੇ ਹਨ।
ਇਹ ਵੀ ਪੜ੍ਹੋ- ਸਰਗੁਣ ਮਹਿਤਾ ਅਤੇ ਰਵੀ ਦੂਬੇ ਦੇ ਨਵੇਂ ਡਰਾਮਾ ਚੈੱਨਲ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Salman Khan ਦੇ ਘਰ ਗੋਲੀ ਚਲਾਉਣ ਵਾਲੇ ਲੜਕੇ ਦੀ ਮੌਤ ਤੋਂ ਉੱਠਿਆ ਪਰਦਾ
NEXT STORY