ਬਾਲੀਵੁੱਡ ਡੈਸਕ: ਰਾਖੀ ਸਾਵੰਤ ਹਮੇਸ਼ਾ ਆਪਣੇ ਡਰਾਮੇ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ’ਤੇ ਚਰਚਾ ’ਚ ਰਹਿੰਦੀ ਹੈ। ਉਹ ਹਮੇਸ਼ਾ ਕੁਝ ਨਾ ਕੁਝ ਅਜਿਹਾ ਕਹਿ ਦਿੰਦੀ ਹੈ ਜਿਸ ਨੂੰ ਲੈ ਕੇ ਉਹ ਜਲਦ ਹੀ ਚਰਚਾ ’ਚ ਆ ਜਾਂਦੀ ਹੈ। ਰਾਖੀ ਇਨ੍ਹੀਂ ਦਿਨੀਂ ਪ੍ਰੇਮੀ ਆਦਿਲ ਖ਼ਾਨ ਨੂੰ ਡੇਟ ਕਰ ਰਹੀ ਹੈ ਅਤੇ ਹਮੇਸ਼ਾ ਉਸ ਲਈ ਉਹ ਪਬਲਿਕ ਦੇ ਵਿਚਾਲੇ ਪਿਆਰ ਦਾ ਇਜ਼ਹਾਰ ਵੀ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ : ‘ਐਮਰਜੈਂਸੀ’ ਦੇ ਸੈੱਟ ਤੇ ਅਨੁਪਮ ਖ਼ੇਰ ਨੇ ਕੰਗਨਾ ਰਣੌਤ ਨੂੰ ਦਿੱਤੀ ਦਾਵਤ, ਅਦਾਕਾਰਾ ਨੇ ਖੁਸ਼ ਹੋ ਕੇ ਕਿਹਾ- ਵਾਹ!
ਹਾਲ ਹੀ ’ਚ ਰਾਖੀ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਸੀ , ਜਿਸ ’ਚ ਰਾਖੀ ਸਾਵੰਤ ਏਅਰਪੋਰਟ ’ਤੇ ਸਪਾਟ ਹੋਈ। ਇਸ ਦੌਰਾਨ ਉਹ ਖ਼ੂਬਸੂਰਤ ਸੂਟ ਦੇ ਨਾਲ ਪੂਰਾ ਮੇਕਅੱਪ ਕੀਤੇ ਹੋਏ ਨਜ਼ਰ ਆਈ। ਹਾਲਾਂਕਿ ਉਸ ਦੀਆਂ ਅੱਖਾਂ ਦਾ ਸਾਰਾ ਕਾਜਲ ਫ਼ੈਲਿਆ ਹੋਇਆ ਸੀ।
ਇਹ ਵੀ ਪੜ੍ਹੋ : ਪ੍ਰਿਅੰਕਾ ਦੇ ਜਨਮਦਿਨ ਦੀ ਪਾਰਟੀ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਧੀ ਮਾਲਤੀ ਮੈਰੀ ਨਾਲ ਦਿੱਤੇ ਪੋਜ਼
ਇਸ ’ਤੇ ਉਨ੍ਹਾਂ ਨੇ ਦੱਸਿਆ ਕਿ ਆਦਿਲ ਲਈ ਕੀਤਾ ਸੀ ਜੋ ਕਿ ਦੋ ਢਾਈ ਘੰਟੇ ਫ਼ਲਾਈਟ ’ਚ ਰੋਂਦੇ-ਰੋਂਦੇ ਮੇਰਾ ਕਾਜਲ ਫ਼ੈਲ ਗਿਆ। ਉਦੋਂ ਪੈਪਰਾਜ਼ੀ ਨੇ ਅਦਾਕਾਰਾ ਨੂੰ ਕਿਹਾ ਕਿ ਤੁਸੀਂ ਇਕ ਵਾਰ ਵੀਡੀਓ ਕਾਲ ’ਤੇ ਆਦਿਲ ਨਾਲ ਗੱਲ ਕਰ ਲੈਂਦੇ। ਇਸ ’ਤੇ ਰਾਖੀ ਨੇ ਕਿਹਾ-‘ਨਹੀਂ ਹੁਣ ਮੈਂ ਗੱਲ ਨਹੀਂ ਕਰਾਂਗੀ। ਕਿਉਂਕਿ ਕੱਲ੍ਹ ਮੈਂ ਉਸ ਨੂੰ ਮਿਲਣ ਗਈ ਸੀ, ਮੈਂ ਉਡੀਕ ਕੀਤੀ ਅਤੇ ਉਹ ਉਥੇ ਆਏ ਹੀ ਨਹੀਂ।’
ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਰਾਖੀ ਦੀਆਂ ਇਨ੍ਹਾਂ ਗੱਲਾਂ ਦਾ ਅਜਿਹਾ ਅਸਰ ਹੋਇਆ ਕਿ ਆਦਿਲ ਰਾਖੀ ਨੂੰ ਸਰਪ੍ਰਾਈਜ਼ ਦੇਣ ਲਈ ਮੁੰਬਈ ਆ ਗਏ। ਇਸ ਦੌਰਾਨ ਰਾਖੀ ਨੇ ਖ਼ੁਸ਼ ਹੋ ਕੇ ਗੁਲਾਬ ਦੇ ਫ਼ੁੱਲਾਂ ਦੀ ਬਾਰੀਸ਼ ਕੀਤੀ ਅਤੇ ਪਿਆਰ ਨਾਲ ਆਦਿਲ ਨੂੰ ਗਲੇ ਲਗਾ ਲਿਆ। ਕਪਲ ਦਾ ਰੋਮਾਂਟਿਕ ਅੰਦਾਜ਼ ਦੇਖ ਕੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਰਾਖੀ ਸਾਵੰਤ ਇਨ੍ਹੀਂ ਦਿਨੀਂ ਆਦਿਲ ਦੇ ਪਿਆਰ ਨੂੰ ਲੈ ਕੇ ਸੁਰਖੀਆਂ ’ਚ ਹੈ।
‘ਸ਼ਮਸ਼ੇਰਾ’ ਦੀ ਪ੍ਰਮੋਸ਼ਨ ਲਈ ਚੰਡੀਗੜ੍ਹ ਪਹੁੰਚੇ ਸੰਜੇ, ਰਣਬੀਰ, ਵਾਣੀ ਤੇ ਨਿਰਦੇਸ਼ਕ ਕਰਨ ਨਾਲ ਖ਼ਾਸ ਗੱਲਬਾਤ
NEXT STORY