ਮੁੰਬਈ (ਬਿਊਰੋ)– ਬਾਲੀਵੁੱਡ ਦੀ ਧਾਕੜ ਅਦਾਕਾਰਾ ਕੰਗਨਾ ਰਣੌਤ ਦਾ ‘ਲੌਕ ਅੱਪ’ ਸ਼ੋਅ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ੋਅ ਨੂੰ ਤੜਕਾ ਲਗਾਉਣ ਲਈ ਅਜਿਹੇ ਵਿਵਾਦਿਤ ਮੁਕਾਬਲੇਬਾਜ਼ਾਂ ਨੂੰ ਲਿਆ ਜਾ ਰਿਹਾ ਹੈ, ਜਿਨ੍ਹਾਂ ਦਾ ਵਿਵਾਦਾਂ ਨਾਲ ਡੂੰਘਾ ਰਿਸ਼ਤਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਝੂਠੀ ਖ਼ਬਰ ਫੈਲਾਉਣ ’ਤੇ ਭੜਕੀ ਉਰਵਸ਼ੀ ਰੌਤੇਲਾ, ਨਿਊਜ਼ ਪੋਰਟਲ ਨੂੰ ਸੁਣਾਈਆਂ ਖਰੀਆਂ-ਖਰੀਆਂ
ਸ਼ੋਅ ਦੇ ਦੋ ਮੁਕਾਬਲੇਬਾਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਵਿਚਾਲੇ ਡਰਾਮਾ ਕੁਈਨ ਰਾਖੀ ਸਾਵੰਤ ਨੇ ਦੱਸਿਆ ਹੈ ਕਿ ਉਸ ਦੇ ਸਾਬਕਾ ਪਤੀ ਰਿਤੇਸ਼ ਨੂੰ ਵੀ ਕੰਗਨਾ ਦੇ ਸ਼ੋਅ ’ਚ ਐਂਟਰੀ ਕਰਨ ਦਾ ਆਫਰ ਮਿਲਿਆ ਹੈ।
ਪੈਪਰਾਜ਼ੀ ਨਾਲ ਗੱਲਬਾਤ ਕਰਦਿਆਂ ਰਾਖੀ ਸਾਵੰਤ ਨੇ ਕਿਹਾ, ‘ਮੈਨੂੰ ਆਫਰ ਨਹੀਂ ਆਇਆ ਹੈ ਪਰ ਮੇਰੇ ਸਾਬਕਾ ਪਤੀ ਰਿਤੇਸ਼ ਨੂੰ ਆਫਰ ਮਿਲਿਆ ਹੈ। ਉਸ ਨੂੰ ਆਫਰ ਮਿਲਿਆ ਹੈ ਪਰ ਮੈਨੂੰ ਨਹੀਂ ਪਤਾ ਉਹ ਜਾਣਗੇ ਜਾਂ ਨਹੀਂ ਜਾਣਗੇ।’
ਪੈਪਰਾਜ਼ੀ ਨੇ ਜਦੋਂ ਰਾਖੀ ਸਾਵੰਤ ਨੂੰ ਪੁੱਛਿਆ ਕਿ ਕੀ ਉਹ ‘ਲੌਕ ਅੱਪ’ ਸ਼ੋਅ ’ਚ ਜਾਣਾ ਚਾਹੇਗੀ? ਇਸ ’ਤੇ ਰਾਖੀ ਸਾਵੰਤ ਨੇ ਜਵਾਬ ਦਿੱਤਾ ਕਿ ਉਸ ਦਾ ਅਜੇ ਕੁਝ ਪਤਾ ਨਹੀਂ ਹੈ। ਜੇਕਰ ਏਕਤਾ ਕਪੂਰ ਉਸ ਨੂੰ ਬੁਲਾਉਂਦੀ ਹੈ ਤਾਂ ਉਹ ਸੋਚੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਿਲਾਂ, 19 ਅਪ੍ਰੈਲ ਨੂੰ ਬੰਠਿਡਾ ਕੋਰਟ 'ਚ ਪੇਸ਼ ਹੋਣ ਦੇ ਆਦੇਸ਼
NEXT STORY