ਮੁੰਬਈ- Samay Raina ਦੇ ਵਿਵਾਦਪੂਰਨ ਸ਼ੋਅ 'ਇੰਡੀਆਜ਼ ਗੌਟ ਲੇਟੈਂਟ'ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਹੁਣ ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ, ਜੋ ਕਿ ਸ਼ੋਅ ਦੇ ਇੱਕ ਐਪੀਸੋਡ 'ਚ ਗੈਸਟ ਬਣੀ ਸੀ, ਨੂੰ ਪੁਲਸ ਨੇ ਪੁੱਛਗਿੱਛ ਲਈ ਤਲਬ ਕੀਤਾ ਹੈ। ਰਾਖੀ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਨੇ ਆਪਣਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਸੰਮਨ ਮਿਲਣ ਤੋਂ ਬਾਅਦ, ਰਾਖੀ ਸਾਵੰਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਵੀਡੀਓ ਪੋਸਟ ਕਰਕੇ ਪ੍ਰਤੀਕਿਰਿਆ ਦਿੱਤੀ ਹੈ। ਸੰਮਨ ਮਿਲਣ ਤੋਂ ਬਾਅਦ ਰਾਖੀ ਸਾਵੰਤ ਨੇ ਕੀ ਕਿਹਾ, ਆਓ ਜਾਣਦੇ ਹਾਂ
ਜਾਰੀ ਕੀਤੇ ਕਲਿੱਪ 'ਚ, ਰਾਖੀ ਸਾਵੰਤ ਨੇ ਮਹਾਰਾਸ਼ਟਰ ਸਾਈਬਰ ਸੈੱਲ ਤੋਂ ਸੰਮਨ ਮਿਲਣ ‘ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਸ ਨੇ ਸ਼ੋਅ ਵਿੱਚ ਕਿਸੇ ਨਾਲ ਵੀ ਦੁਰਵਿਵਹਾਰ ਨਹੀਂ ਕੀਤਾ। ਉਸ ਨੇ ਕਿਹਾ, “ਦੋਸਤੋ, ਮੈਨੂੰ ਬੁਲਾਉਣ ਦਾ ਕੋਈ ਮਤਲਬ ਨਹੀਂ ਹੈ। ਤੁਸੀਂ ਮੈਨੂੰ ਵੀਡੀਓ ਕਾਲ ਕਰ ਸਕਦੇ ਹੋ, ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ। ਮੈਂ ਇੱਕ ਕਲਾਕਾਰ ਹਾਂ, ਮੈਨੂੰ ਪੈਸੇ ਦੇ ਕੇ ਇੰਟਰਵਿਊ ਲਈ ਬੁਲਾਇਆ ਗਿਆ ਸੀ। ਮੈਂ ਇੰਟਰਵਿਊ ਦਿੱਤੀ, ਮੈਂ ਕਿਸੇ ਨਾਲ ਬਦਸਲੂਕੀ ਨਹੀਂ ਕੀਤੀ। ਤਾਂ ਮੈਨੂੰ ਬੁਲਾਉਣ ਦਾ ਕੀ ਮਤਲਬ ਹੈ?”ਇਸ ਤੋਂ ਬਾਅਦ ਰਾਖੀ ਨੇ ਦੇਸ਼ 'ਚ ਲੰਬਿਤ ਬਲਾਤਕਾਰ ਦੇ ਮਾਮਲਿਆਂ ਅਤੇ ਇਨਸਾਫ਼ ਦੀ ਉਡੀਕ ਕਰ ਰਹੀਆਂ ਪੀੜਤਾਂ ‘ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਇਸ ਨੂੰ ਪਹਿਲ ਦੇਣ ਲਈ ਕਿਹਾ। ਰਾਖੀ ਨੇ ਕਿਹਾ, “ਪਹਿਲਾਂ, ਲੰਬਿਤ ਬਲਾਤਕਾਰ ਦੇ ਮਾਮਲਿਆਂ ਨੂੰ ਹੱਲ ਕਰੋ। ਮੈਂ ਇੱਕ ਭਿਖਾਰੀ ਹਾਂ, ਮੇਰੇ ਕੋਲ ਇੱਕ ਵੀ ਰੁਪਿਆ ਨਹੀਂ ਹੈ। ਮੈਂ ਦੁਬਈ 'ਚ ਰਹਿੰਦੀ ਹਾਂ, ਮੇਰੇ ਕੋਲ ਨੌਕਰੀ ਨਹੀਂ ਹੈ। ਕੁੜੀਆਂ ਨਾਲ ਹਰ ਰੋਜ਼ ਬਲਾਤਕਾਰ ਹੋ ਰਹੇ ਹਨ, ਉਨ੍ਹਾਂ ਦੇ ਪਰਿਵਾਰਾਂ ਲਈ ਕੁਝ ਕਰੋ। ਪਹਿਲਾਂ ਉਨ੍ਹਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਓ। ਅਸੀਂ ਕੋਈ ਅਪਰਾਧ ਨਹੀਂ ਕੀਤਾ ਹੈ, ਅਸੀਂ ਵ੍ਹਾਈਟ ਕਾਲਰ ਵਰਕਰ ਹਾਂ।”
ਇਹ ਵੀ ਪੜ੍ਹੋ- EPFO ਗਾਹਕਾਂ ਲਈ ਵੱਡੀ ਖੁਸ਼ਖਬਰੀ, ਆਸਾਨੀ ਨਾਲ ਕੱਢਵਾ ਸਕੋਗੇ PF ਦੇ ਪੈਸੇ
ਰਾਖੀ ਸਾਵੰਤ ਨੂੰ 24 ਫਰਵਰੀ ਨੂੰ ਸਾਈਬਰ ਸੈੱਲ ਸਾਹਮਣੇ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਰਾਖੀ ਸਾਵੰਤ ਪਿਛਲੇ ਸਾਲ ਅਕਤੂਬਰ ਵਿੱਚ Samay Raina ਦੇ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ' 'ਚ ਨਜ਼ਰ ਆਈ ਸੀ। ਐਪੀਸੋਡ ਦੌਰਾਨ, ਉਸ ਦੀ ਸਹਿ-ਜੱਜ ਮਹੀਪ ਸਿੰਘ ਨਾਲ ਤਿੱਖੀ ਬਹਿਸ ਹੋ ਗਈ ਸੀ, ਇਸ ਦੌਰਾਨ ਰਾਖੀ ਸਾਵੰਤ ਨੇ ਸਟੇਜ ‘ਤੋਂ ਕੁਰਸੀ ਸੁੱਟ ਦਿੱਤੀ ਸੀ। ਇੱਕ ਦਰਸ਼ਕ ਮੈਂਬਰ ਦੁਆਰਾ ਇੰਟਰਨੈੱਟ ‘ਤੇ ਫੁਟੇਜ ਸਾਂਝੀ ਕਰਨ ਤੋਂ ਬਾਅਦ ਇਹ ਘਟਨਾ ਵਾਇਰਲ ਹੋ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਕਾਰਾ Nargis Fakhri ਨੇ ਕਰਵਾਇਆ ਵਿਆਹ! ਤਸਵੀਰਾਂ ਵਾਇਰਲ
NEXT STORY