ਮੁੰਬਈ (ਬਿਊਰੋ)– ਸਿੱਧੀਵਿਨਾਇਕ ਮੰਦਰ ’ਚ ਆਪਣੀ ਅਯੱਪਾ ਦੀ ਪੂਜਾ ਪੂਰੀ ਕਰਨ ਲਈ ਗਲੋਬਲ ਸਟਾਰ ਰਾਮ ਚਰਨ ਦੀ ਮੁੰਬਈ ਦੀ ਵਿਸ਼ੇਸ਼ ਫੇਰੀ ਨੇ ਪ੍ਰਸ਼ੰਸਕਾਂ ’ਚ ਉਤਸ਼ਾਹ ਪੈਦਾ ਕਰ ਦਿੱਤਾ।
ਗਲੋਬਲ ਸਟਾਰ ਰਾਮ ਚਰਨ ਨੇ ਮੁੰਬਈ ਦੇ ਸਿੱਧਵਿਨਾਇਕ ਮੰਦਰ ’ਚ ਆਪਣੀ ਅਯੱਪਾ ਪੂਜਾ ਪੂਰੀ ਕੀਤੀ। ਜ਼ਿਕਰਯੋਗ ਹੈ ਕਿ ਰਾਮ ਚਰਨ ਅਯੱਪਾ ਦੇ ਸ਼ਰਧਾਲੂ ਹਨ।
ਇਹ ਅਧਿਆਤਮਿਕ ਯਾਤਰਾ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਤੇ ਵਚਨਬੱਧਤਾ ਦਾ ਪ੍ਰਮਾਣ ਹੈ। ਅਯੱਪਾ ਪੂਜਾ ਭਗਵਾਨ ਅਯੱਪਾ ਦੇ ਸ਼ਰਧਾਲੂਆਂ ਵਲੋਂ ਮਨਾਇਆ ਜਾਣ ਵਾਲਾ ਇਕ ਪਵਿੱਤਰ ਵਰਤ ਹੈ। ਰਾਮ ਚਰਨ ਨੇ ਇਸ ਦੌਰਾਨ ਸਖ਼ਤ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਕੀਤਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਰਸ਼ਕਾਂ ਨੂੰ ਹਸਾਉਣ ਆ ਰਹੀ ਫ਼ਿਲਮ ‘ਮੌਜਾਂ ਹੀ ਮੌਜਾਂ’, 20 ਅਕਤੂਬਰ ਨੂੰ ਹੋਵੇਗੀ ਰਿਲੀਜ਼
NEXT STORY