ਮੁੰਬਈ (ਬਿਊਰੋ)– ਮੇਗਾ ਪਾਵਰ ਸਟਾਰ ਰਾਮ ਚਰਨ ਦਾ ਕ੍ਰੇਜ਼ ਅਸਲ ’ਚ ਲੋਕਾਂ ’ਚ ਦੇਖਣ ਲਾਇਕ ਹੈ। ਰਾਮ ਚਰਨ ਫ਼ਿਲਮ ‘ਆਚਾਰੀਆ’ ਦੇ ਨਿਰਦੇਸ਼ਕ ਕੋਰਾਤਾਲਾ ਸ਼ਿਵ ਦੇ ਨਾਲ ਕਨਕਦੁਰਗਾ ਮੰਦਰ ਦੇ ਦਰਸ਼ਨ ਲਈ ਵਿਜੈਵਾਡ਼ਾ ਪੁੱਜੇ, ਜਿਥੇ ਉਨ੍ਹਾਂ ਨੂੰ ਹਜ਼ਾਰਾਂ ਦੀ ਗਿਣਤੀ ’ਚ ਪ੍ਰਸ਼ੰਸਕਾਂ ਨੇ ਘੇਰ ਲਿਆ।
ਦਰਅਸਲ ਵਿਜੈਵਾਡ਼ਾ ਦੀਆਂ ਸੜਕਾਂ ’ਤੇ ਇਕ ਰੈਲੀ ਦੇਖਣ ਨੂੰ ਮਿਲੀ, ਜੋ ਬਿਲਕੁਲ ਰਾਜਨੀਤਕ ਰੈਲੀ ਦੀ ਤਰ੍ਹਾਂ ਲੱਗ ਰਹੀ ਸੀ ਪਰ ਇਹ ਰੈਲੀ ਆਪਣੇ ਚਹੇਤੇ ਪੈਨ ਇੰਡੀਆ ਸਟਾਰ ਰਾਮ ਚਰਨ ਦੀ ਇਕ ਝਲਕ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕੱਢੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ਹਿੰਦੀ ਨੂੰ ਰਾਸ਼ਟਰ ਭਾਸ਼ਾ ਕਹਿਣ ’ਤੇ ਵਿਵਾਦਾਂ ’ਚ ਘਿਰੇ ਅਜੇ ਦੇਵਗਨ, ਜਾਣੋ ਕੀ ਹੈ ਪੂਰਾ ਮਾਮਲਾ
ਬਾਈਕ ਰੈਲੀਆਂ ਤੋਂ ਲੈ ਕੇ ਤਖ਼ਤੀਆਂ ਤੋਂ ਲੈ ਕੇ ਬੈਨਰਾਂ ਤੱਕ, ਸਭ ਨੇ ਹਰ ਤਰੀਕੇ ਨਾਲ ਆਪਣਾ ਪਿਆਰ ਜਤਾਉਣ ਦੀ ਕੋਸ਼ਿਸ਼ ਕੀਤੀ। ‘ਆਚਾਰੀਆ’ 29 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।
ਦੱਸ ਦੇਈਏ ਕਿ ਰਾਮ ਚਰਨ ਦੀ ਅਦਾਕਾਰੀ ਨੂੰ ‘ਆਰ. ਆਰ. ਆਰ.’ ਫ਼ਿਲਮ ’ਚ ਖ਼ੂਬ ਸਰਾਹਿਆ ਗਿਆ। ਇਹ ਫ਼ਿਲਮ ਅਜੇ ਵੀ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਫ਼ਿਲਮ ’ਚ ਰਾਮ ਚਰਨ ਨਾਲ ਜੂਨੀਅਰ ਐੱਨ. ਟੀ. ਆਰ. ਨੇ ਅਹਿਮ ਭੂਮਿਕਾ ਨਿਭਾਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰੇਮਿਕਾ ਨਾਲ ਜਲਦ ਵਿਆਹ ਕਰਨ ਜਾ ਰਹੇ ਹਨ ਕਰਨ ਵਾਹੀ, ਬੋਲੇ-'ਥੋੜ੍ਹੇ ਦਿਨ ਦੇ ਦਿਓ ਮੈਂ ਪੱਕਾ ਦੱਸ ਦਵਾਂਗਾ'
NEXT STORY