ਨਵੀਂ ਦਿੱਲੀ : ਆਪਣੇ ਵਿਵਾਦਿਤ ਬਿਆਨ ਅਤੇ ਟਵੀਟ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਫਿਲਮਕਾਰ ਰਾਮ ਗੋਪਾਲ ਵਰਮਾ ਨੇ ਕਿਹਾ ਕਿ ਉਹ ਸ਼ਾਹਰੁਖ ਖਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਰਾਮੂ (ਰਾਮ ਗੋਪਾਲ ਵਰਮਾ) ਨੇ ਸ਼ਾਹਰੁਖ ਦੀਆਂ ਹੋ ਰਹੀਆਂ ਫਲਾਪ ਫਿਲਮਾਂ 'ਤੇ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ, ''ਮੈਂ ਸ਼ਾਹਰੁਖ ਖਾਨ ਦਾ ਪ੍ਰਸ਼ੰਸਕ ਹਾਂ ਅਤੇ ਮੇਰੇ ਬਿਆਨ ਉਨ੍ਹਾਂ ਲਈ 'ਤਰੀਫ' ਵਾਂਗ ਹੈ। ਮੈਂ ਉਨ੍ਹਾਂ ਨੂੰ ਇਕ ਸਟਾਰ ਦੇ ਤੌਰ 'ਤੇ ਦੇਖਣਾ ਚਾਹੁੰਦਾ ਹਾਂ ਨਾ ਕਿ ਸਿਰਫ ਇਕ ਫਿਲਮ ਅਦਾਕਾਰ ਵਾਂਗ।''
ਜਾਣਕਾਰੀ ਅਨੁਸਾਰ ਹੁਣੇ ਜਿਹੇ ਰਾਮੂ ਨੇ ਸ਼ਾਹਰੁਖ ਦੀਆਂ ਫਲਾਪ ਹੋ ਰਹੀਆਂ ਫਿਲਮਾਂ 'ਤੇ ਨਿਸ਼ਾਨਾ ਕੱਸਿਆ ਸੀ ਅਤੇ ਇਹ ਵੀ ਦੱਸਿਆ ਸੀ ਕਿ ਕਿਵੇਂ ਉਹ ਸਲਮਾਨ ਖਾਨ ਦੇ ਹੱਥੋਂ ਆਪਣੇ ਸਟਾਰ ਦਾ ਦਰਜਾ ਗੁਆ ਸਕਦੇ ਹਨ। ਉਨ੍ਹਾਂ ਨੇ ਸ਼ਾਹਰੁਖ ਦੀ ਤੁਲਨਾ ਕਮਲ ਹਸਨ ਨਾਲ ਕੀਤੀ ਸੀ ਅਤੇ ਸਲਮਾਨ ਨੂੰ ਰਜਨੀਕਾਂਤ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਸ਼ਾਹਰੁਖ ਨੂੰ ਕਮਲ ਹਸਨ ਦੀਆਂ ਗਲਤੀਆਂ ਤੋਂ ਕੁਝ ਸਿਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਰਾਮੂ ਨੇ ਦੱਸਿਆ ਕਿ ਕਿਵੇਂ ਕਮਲ ਹਸਨ ਨੇ ਰਜਨੀਕਾਂਤ ਦੇ ਆਉਣ ਨਾਲ ਆਪਣਾ ਸਟਾਰਡਮ ਗੁਆ ਲਿਆ ਸੀ। ਸ਼ਾਹਰੁਖ ਦੀ ਹੁਣੇ ਜਿਹੇ ਰਿਲੀਜ਼ ਹੋਈ ਫਿਲਮ 'ਫੈਨ' ਨੇ ਵੀ ਕੁਝ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਕੀਤਾ ਹੈ।
ਜਾਣੋ ਦੀਵਿਆ ਭਾਰਤੀ ਦੀ ਜਿੰਦਗੀ ਦੇ ਕੁਝ ਅਣਸੁਣੇ ਰਾਜ
NEXT STORY