ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀਆਂ ਇਕ ਸਾਲ ’ਚ 4 ਤੋਂ 5 ਫ਼ਿਲਮਾਂ ਵੱਡੇ ਪਰਦੇ ’ਤੇ ਰਿਲੀਜ਼ ਹੁੰਦੀਆਂ ਹਨ ਤੇ ਲਗਭਗ ਸਾਰੀਆਂ ਫ਼ਿਲਮਾਂ ਨੂੰ ਬਾਕਸ ਆਫਿਸ ’ਤੇ ਚੰਗਾ ਹੁੰਗਾਰਾ ਮਿਲਦਾ ਹੈ ਪਰ ਸਾਲ 2022 ਇਸ ਲਿਹਾਜ਼ ਨਾਲ ਉਨ੍ਹਾਂ ਲਈ ਵਧੀਆ ਨਹੀਂ ਰਿਹਾ ਹੈ। ਇਸ ਸਾਲ ਉਨ੍ਹਾਂ ਦੀ ‘ਸਮਰਾਟ ਪ੍ਰਥਵੀਰਾਜ’, ‘ਬੱਚਨ ਪਾਂਡੇ’ ਤੇ ‘ਰਕਸ਼ਾ ਬੰਧਨ’ ਰਿਲੀਜ਼ ਹੋ ਚੁੱਕੀਆਂ ਹਨ ਪਰ ਕੋਈ ਵੀ ਫ਼ਿਲਮ ਬਾਕਸ ਆਫਿਸ ’ਤੇ ਨਹੀਂ ਟਿਕੀ।
ਹੁਣ ਅਕਸ਼ੇ ਕੁਮਾਰ ਆਪਣੀ ਫ਼ਿਲਮ ‘ਰਾਮ ਸੇਤੂ’ ਨੂੰ ਲੈ ਕੇ ਸੁਰਖ਼ੀਆਂ ’ਚ ਬਣੇ ਹੋਏ ਹਨ। ਇਸ ਫ਼ਿਲਮ ’ਚ ਉਹ ਪੁਰਾਤੱਤਵ ਵਿਭਾਗ ’ਚ ਕੰਮ ਕਰਨ ਵਾਲੇ ਆਰਕੀਓਲਾਜਿਸਟ ਦਾ ਕਿਰਦਾਰ ਨਿਭਾਅ ਰਹੇ ਹਨ ਪਰ ਹੁਣ ਜਾਣਕਾਰੀ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ’ਚ ਮੇਕਰਜ਼ ‘ਰਾਮ ਸੇਤੂ’ ਦਾ ਫਰਸਟ ਲੁੱਕ ਲਾਂਚ ਕਰ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਕਾਮੇਡੀ ਦੇ ਬਾਦਸ਼ਾਹ ਰਾਜੂ ਸ਼੍ਰੀਵਾਸਤਵ ਦੀ ਅੰਤਿਮ ਯਾਤਰਾ ਸ਼ੁਰੂ, ਦਿੱਲੀ 'ਚ ਹੋਵੇਗਾ ਸਸਕਾਰ
ਪਿੰਕਵਿਲਾ ਦੀ ਖ਼ਬਰ ਮੁਤਾਬਕ ‘ਰਾਮ ਸੇਤੂ’ ਦੇ ਮੇਕਰਜ਼ ਆਉਣ ਵਾਲੇ ਸੋਮਵਾਰ ਨੂੰ ਫ਼ਿਲਮ ਦਾ ਫਰਸਟ ਲੁੱਕ ਲਾਂਚ ਕਰਨ ਦਾ ਪਲਾਨ ਬਣਾ ਰਹੇ ਹਨ। ਨਾਲ ਹੀ ਖ਼ਬਰ ’ਚ ਦਾਅਵਾ ਕੀਤਾ ਗਿਆ ਹੈ ਕਿ ਮੇਕਰਜ਼ ‘ਰਾਮ ਸੇਤੂ’ ਦਾ ਫਰਸਟ ਲੁੱਕ ਜਾਰੀ ਕਰਕੇ ਫ਼ਿਲਮ ਦੀ ਪ੍ਰਮੋਸ਼ਨ ਵੀ ਸ਼ੁਰੂ ਕਰਨ ਵਾਲੇ ਹਨ, ਜੋ ਕਿ ‘ਰਾਮ ਸੇਤੂ’ ਦੀ ਰਿਲੀਜ਼ ਤਕ ਜਾਰੀ ਰਹੇਗੀ।
ਇਸ ਮੋਸ਼ਨ ਪੋਸਟਰ ’ਚ ਫ਼ਿਲਮ ਦੇ ਕੁਝ ਚੋਣਵੇਂ ਐਕਸ਼ਨ-ਐਡਵੈਂਚਰ ਦ੍ਰਿਸ਼ਾਂ ਨੂੰ ਦਿਖਾਇਆ ਜਾਵੇਗਾ, ਜਿਸ ਨਾਲ ਦਰਸ਼ਕਾਂ ਨੂੰ ਫ਼ਿਲਮ ਵੱਲ ਆਕਰਸ਼ਿਤ ਕੀਤਾ ਜਾ ਸਕੇ।
‘ਰਾਮ ਸੇਤੂ’ ਦੀ ਕਹਾਣੀ ਰਾਮਾਇਣ ਦੇ ਦਿਨਾਂ ’ਚ ਭਾਰਤੀ ਸੰਸਕ੍ਰਿਤੀ ਦੀ ਪ੍ਰਾਚੀਨ ਕਲਾਕ੍ਰਿਤੀਆਂ ਦੀ ਖੋਜ ’ਤੇ ਆਧਾਰਿਤ ਹੋਵੇਗੀ। ਇਹ ਦੇਸ਼ ਦੀਆਂ ਜੜ੍ਹਾਂ, ਆਸਥਾ ਤੇ ਅਧਿਆਤਮਿਕ ਮਾਨਤਾਵਾਂ ਦੇ ਉਤਸਵ ਨੂੰ ਦਰਸਾਉਂਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਾਧੁਰੀ ਦੀਕਸ਼ਿਤ ਦੀ ਫ਼ਿਲਮ ‘ਮਾਜਾ ਮਾਂ’ ਦਾ ਟ੍ਰੇਲਰ ਹੋਇਆ ਰਿਲੀਜ਼, ਧਮਾਲ ਮਚਾਉਣ ਲਈ ਤਿਆਰ
NEXT STORY