ਮੁੰਬਈ (ਬਿਊਰੋ)– ਜਿਥੇ ਕੰਨੜਾ ਫ਼ਿਲਮ ‘ਕਾਂਤਾਰਾ’ ਬਾਕਸ ਆਫਿਸ ’ਤੇ ਦਿਨੋ-ਦਿਨ ਵਾਧੂ ਕਮਾਈ ਕਰ ਰਹੀ ਹੈ, ਉਥੇ ਬਾਲੀਵੁੱਡ ਫ਼ਿਲਮਾਂ ‘ਰਾਮ ਸੇਤੂ’ ਤੇ ‘ਥੈਂਕ ਗੌਡ’ ਦਾ ਬਾਕਸ ਆਫਿਸ ’ਤੇ ਬੁਰਾ ਹਾਲ ਹੋਇਆ ਪਿਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਨੂੰ ਲੈ ਕੇ ਵੱਡੀ ਖ਼ਬਰ, ਫ਼ਿਲਮ ਦੀ ਰਿਲੀਜ਼ ਡੇਟ ਹੋਈ ਮੁਲਤਵੀ! ਕੀ ਫਲਾਪ ਹੋਣ ਦਾ ਤਾਂ ਨਹੀਂ ਡਾਰ?
6 ਦਿਨ ਲੰਮੇ ਵੀਕੈਂਡ ’ਤੇ ਅਕਸ਼ੇ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ 56 ਕਰੋੜ ਰੁਪਏ ਦੀ ਕਮਾਈ ਕਰਨ ’ਚ ਸਫਲ ਰਹੀ ਹੈ। ਫ਼ਿਲਮ ਨੇ ਮੰਗਲਵਾਰ ਨੂੰ 15.25 ਕਰੋੜ, ਬੁੱਧਵਾਰ ਨੂੰ 11.40 ਕਰੋੜ, ਵੀਰਵਾਰ ਨੂੰ 8.75 ਕਰੋੜ, ਸ਼ੁੱਕਰਵਾਰ ਨੂੰ 6.05 ਕਰੋੜ, ਸ਼ਨੀਵਾਰ ਨੂੰ 7.30 ਕਰੋੜ ਤੇ ਐਤਵਾਰ ਨੂੰ 7.25 ਕਰੋੜ ਰੁਪਏ ਦੀ ਕਮਾਈ ਕੀਤੀ।

ਉਥੇ 6 ਦਿਨਾਂ ’ਚ ਅਜੇ ਦੇਵਗਨ ਤੇ ਸਿਧਾਰਥ ਮਲਹੋਤਰਾ ਦੀ ‘ਥੈਂਕ ਗੌਡ’ ਨੇ 29.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਨੇ ਮੰਗਲਵਾਰ ਨੂੰ 8.10 ਕਰੋੜ, ਬੁੱਧਵਾਰ ਨੂੰ 6 ਕਰੋੜ, ਵੀਰਵਾਰ ਨੂੰ 4.15 ਕਰੋੜ, ਸ਼ੁੱਕਰਵਾਰ ਨੂੰ 3.30 ਕਰੋੜ, ਸ਼ਨੀਵਾਰ ਨੂੰ 3.70 ਕਰੋੜ ਤੇ ਐਤਵਾਰ ਨੂੰ 4 ਕਰੋੜ ਰੁਪਏ ਦੀ ਕਮਾਈ ਕੀਤੀ।

ਦੱਸ ਦੇਈਏ ਕਿ ‘ਰਾਮ ਸੇਤੂ’ ਤੇ ‘ਥੈਂਕ ਗੌਡ’ ਨੂੰ ਦਰਸ਼ਕਾਂ ਤੇ ਫ਼ਿਲਮ ਸਮੀਖਿਅਕਾਂ ਵਲੋਂ ਵੀ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ ਹੈ। ਦੋਵਾਂ ਫ਼ਿਲਮਾਂ ਨੂੰ ਦੇਖਣ ਲਈ ਨਾ ਤਾਂ ਦਰਸ਼ਕ ਜ਼ੋਰ ਪਾ ਰਹੇ ਹਨ ਤੇ ਨਾ ਹੀ ਫ਼ਿਲਮ ਸਮੀਖਿਅਕ। ਅਜਿਹੇ ’ਚ ਕਮਾਈ ਆਉਣ ਵਾਲੇ ਦਿਨਾਂ ’ਚ ਹੋਰ ਘੱਟ ਸਕਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਕਾਂਤਾਰਾ' ਦੇ ਹਿੰਦੀ ਰੀਮੇਕ ਨੂੰ ਲੈ ਕੇ ਰਿਸ਼ਭ ਸ਼ੈੱਟੀ ਨੇ ਆਖੀ ਵੱਡੀ ਗੱਲ, ਹਰ ਪਾਸੇ ਹੋ ਰਹੀ ਹੈ ਚਰਚਾ
NEXT STORY