ਐਂਟਰਟੇਨਮੈਂਟ ਡੈਸਕ : ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਸ਼ੁਰੂ ਹੋ ਗਿਆ ਹੈ। ਸੁਨੀਲ ਗਰੋਵਰ ਦੀ 7 ਸਾਲ ਬਾਅਦ ਵਾਪਸੀ ਤੋਂ ਦਰਸ਼ਕ ਖੁਸ਼ ਸਨ। ਕਪਿਲ ਦਾ ਸ਼ੋਅ OTT ਪਲੇਟਫਾਰਮ Netflix 'ਤੇ ਸਟ੍ਰੀਮ ਕਰ ਰਿਹਾ ਹੈ। ਕਪਿਲ ਸ਼ਰਮਾ ਦੇ ਸ਼ੋਅ ਦੇ ਪਹਿਲੇ ਮਹਿਮਾਨ ਰਣਬੀਰ ਕਪੂਰ, ਨੀਤੂ ਕਪੂਰ ਅਤੇ ਰਿਧੀਮਾ ਕਪੂਰ ਸਾਹਨੀ ਵਜੋਂ ਆਏ ਸਨ। ਰਣਬੀਰ, ਨੀਤੂ ਅਤੇ ਰਿਧੀਮਾ ਦੀ ਨਾ ਸਿਰਫ ਕੈਮਿਸਟਰੀ ਸ਼ਾਨਦਾਰ ਹੈ, ਤਿੰਨਾਂ ਨੇ ਆਪਣੇ ਪਰਿਵਾਰ ਨਾਲ ਜੁੜੇ ਕਈ ਰਾਜ਼ ਵੀ ਖੋਲ੍ਹੇ ਹਨ।
ਕਾਮੇਡੀ ਸ਼ੋਅ 'ਚ ਰਣਬੀਰ ਕਪੂਰ ਨੇ ਆਪਣੇ ਵਿਆਹ ਨਾਲ ਜੁੜਿਆਂ ਇਕ ਕਿੱਸਾ ਵੀ ਦੱਸਿਆ। 'ਐਨੀਮਲ' ਸਟਾਰ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੀਆਂ ਸਾਲੀਆਂ ਨੂੰ ਵਿਆਹ 'ਚ ਜੁੱਤੀ ਲੁਕਾਈ ਦੀ ਰਸਮ ਲਈ ਕਿੰਨੇ ਪੈਸੇ ਦਿੱਤੇ ਸਨ। ਮਸਤੀ ਦੌਰਾਨ ਕਪਿਲ ਨੇ ਕਪੂਰ ਪਰਿਵਾਰ ਨੂੰ ਮਜ਼ਾਕੀਆ ਸਵਾਲ ਪੁੱਛੇ। ਇਕ ਸਵਾਲ ਰਣਬੀਰ ਦੀ ਜੁੱਤੀ ਲੁਕਾਈ ਕਰਨ ਦੀ ਰਸਮ ਨਾਲ ਜੁੜਿਆ ਹੋਇਆ ਸੀ। ਕਪਿਲ ਸ਼ਰਮਾ ਨੇ ਰਣਬੀਰ ਨੂੰ ਪੁੱਛਿਆ ਕਿ ਅਫਵਾਹਾਂ ਉੱਡ ਰਹੀਆਂ ਹਨ ਕਿ ਉਸ ਨੇ ਵਿਆਹ 'ਚ ਜੁੱਤੀ ਲੁਕਾਈ ਲਈ ਆਪਣੀਆਂ ਸਾਲੀਆਂ ਨੂੰ 11 ਕਰੋੜ ਰੁਪਏ ਦਿੱਤੇ ਸਨ। ਅਦਾਕਾਰ ਨੇ ਸਪੱਸ਼ਟ ਕੀਤਾ ਕਿ ਇਹ ਝੂਠ ਹੈ।
ਰਣਬੀਰ ਨੇ ਕਿਹਾ, ''ਨਹੀਂ, ਇਹ ਸੱਚ ਨਹੀਂ ਹੈ। ਫਿਰ ਨੀਤੂ ਕਪੂਰ ਨੇ ਕਿਹਾ ਕਿ ਉਸ ਨੇ ਰਣਬੀਰ ਦੀ ਸਾਲੀਆਂ ਨੂੰ ਕੁਝ ਨਕਦ ਦਿੱਤਾ ਸੀ। ਫਿਰ ਰਣਬੀਰ ਕਪੂਰ ਨੇ ਜੁੱਤੀ ਲੁਕਾਈ ਦੀ ਰਸਮ ਨਾਲ ਜੁੜੇ ਰਾਜ਼ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਸਮਾਗਮ 'ਚ ਆਲੀਆ ਭੱਟ ਦੀ ਭੈਣ (ਸ਼ਾਹੀਨ ਭੱਟ) ਨੇ ਕੁਝ ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਉਸ ਨੇ ਸੌਦੇਬਾਜ਼ੀ ਕੀਤੀ ਅਤੇ ਆਪਣੀ ਸਾਲੀ-ਸਾਹਿਬਾ ਨੂੰ ਕੁਝ ਲਈ ਮਨਾ ਲਿਆ।
ਇਹ ਗੱਲ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਰਣਬੀਰ ਕਪੂਰ ਨੇ ਕਿਹਾ, "ਹਾਂ, ਵਿਆਹ ਘਰ ਹੀ ਹੋਇਆ ਸੀ। ਜੁੱਤੀ ਅਜੇ ਘਰ ਹੀ ਹੋਵੇਗੀ। ਚਾਹੋ ਤਾਂ ਲੈ ਜਾਓ।" ਅਦਾਕਾਰ ਦੀ ਇਹ ਗੱਲ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ 14 ਅਪ੍ਰੈਲ 2022 ਨੂੰ ਹੋਇਆ ਸੀ। ਇਸ ਜੋੜੇ ਦੀ ਇਕ ਬੇਟੀ ਵੀ ਹੈ, ਜਿਸ ਦਾ ਨਾਂ ਰਾਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਮੇਡੀਅਨ ਕਪਿਲ ਸ਼ਰਮਾ ਨੇ ਇੰਝ ਘਟਾਇਆ 11 ਕਿਲੋ ਭਾਰ, ਤਸਵੀਰਾਂ ਵੇਖ ਹੋਵੋਗੇ ਹੈਰਾਨ
NEXT STORY