ਮੁੰਬਈ–ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਦੋਵਾਂ ਨੇ ਘਰ ਵਾਸਤੂ 'ਚ ਫੇਰੇ ਲਏ ਸਨ। ਜੋੜੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਇਨ੍ਹਾਂ ਨੂੰ ਬੇਹੱਦ ਪਿਆਰ ਦੇ ਰਹੇ ਹਨ। ਰਣਬੀਰ ਕਪੂਰ ਨੇ ਆਪਣੇ ਵਿਆਹ ’ਚ ਸਵ. ਪਿਤਾ ਰਿਸ਼ੀ ਕਪੂਰ ਦੀ ਘੜੀ ਪਾਈ ਹੋਈ ਹੈ। ਰਣਬੀਰ ਨੂੰ ਸਫੈਦ ਤੇ ਸੁਨਹਿਰੀ ਸ਼ੇਰਵਾਨੀ ਨਾਲ ਘੜੀ ਬੇਹੱਦ ਜੱਚ ਰਹੀ ਹੈ।

ਰਣਬੀਰ ਨੇ ਪਿਤਾ ਰਿਸ਼ੀ ਦੀ ਜੋ ਘੜੀ ਪਾਈ ਹੈ। ਉਸ ’ਚ ਨੀਲੇ ਮਗਰਮੱਛ ਦੇ ਚਮੜੇ ਦਾ ਪੱਟਾ ਲੱਗਾ ਹੋਇਆ ਹੈ। ਇਸ ਤੋਂ ਇਲਾਵਾ ਇਸ ’ਚ 18 ਕੈਰੇਟ ਵਾਈਟ ਸੋਨਾ ਲੱਗਿਆ ਹੋਇਆ ਹੈ। ਇਸ ਘੜੀ ਦੀ ਕੀਮਤ 21 ਲੱਖ ਰੁਪਏ ਦੇ ਨੇੜੇ ਹੈ। ਅਦਾਕਾਰ ਦੀ ਘੜੀ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਦਾ ਖੂਬ ਧਿਆਨ ਖਿੱਚ ਰਹੀਆਂ ਹੈ।

ਦੱਸਣਯੋਗ ਹੈ ਕਿ 30 ਅਪ੍ਰੈਲ 2020’ਚ ਰਿਸ਼ੀ ਕਪੂਰ ਦੀ ਮੌਤ ਹੋ ਗਈ ਸੀ। ਰਿਸ਼ੀ ਕਪੂਰ ਨੂੰ ਕੈਂਸਰ ਸੀ । ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਰਿਸ਼ੀ ਆਪਣੇ ਪੁੱਤਰ ਦਾ ਵਿਆਹ ਬਹੁਤ ਸ਼ਾਨਦਾਰ ਤਰੀਕੇ ਨਾਲ ਕਰਨਾ ਚਾਹੁੰਦੇ ਸਨ। ਰਿਸ਼ੀ ਨੇ ਇਹ ਗੱਲ ਫ਼ਿਲਮ ਮੇਕਰ ਸੁਭਾਸ਼ ਘਈ ਨੂੰ ਵੀ ਦੱਸੀ ਸੀ।

ਮੌਨੀ ਰਾਏ ਨੂੰ ਸਤਾ ਰਹੀ ਪਤੀ ਯਾਦ, ਤਸਵੀਰਾਂ ਸਾਂਝੀਆਂ ਕਰਕੇ ਆਖੀ ਇਹ ਗੱਲ
NEXT STORY