ਮੁੰਬਈ (ਬਿਊਰੋ)– ਰਣਦੀਪ ਹੁੱਡਾ ਨੇ 29 ਨਵੰਬਰ ਨੂੰ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਇਹ ਜੋੜਾ ਹੁਣ ਮੁੰਬਈ ’ਚ ਆਪਣੇ ਵਿਆਹ ਦੀ ਰਿਸੈਪਸ਼ਨ ਦੇਣ ਵਾਲਾ ਹੈ, ਜਿਸ ’ਚ ਕਰੀਬੀ ਰਿਸ਼ਤੇਦਾਰ ਤੇ ਦੋਸਤਾਂ ਦੇ ਨਾਲ-ਨਾਲ ਇੰਡਸਟਰੀ ਨਾਲ ਜੁੜੇ ਕਈ ਲੋਕ ਸ਼ਿਰਕਤ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ਗਾਇਕ ਹਨੀ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ
ਹਾਲ ਹੀ ’ਚ ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ ਦੇ ਇਕ ਨਜ਼ਦੀਕੀ ਸੂਤਰ ਨੇ ਹਿੰਦੁਸਤਾਨ ਟਾਈਮਜ਼ ਨੂੰ ਉਨ੍ਹਾਂ ਦੀ ਰਿਸੈਪਸ਼ਨ ਦੀ ਤਾਰੀਖ਼ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ 11 ਦਸੰਬਰ ਨੂੰ ਮੁੰਬਈ ’ਚ ਹੋਣ ਵਾਲੀ ਇਸ ਰਿਸੈਪਸ਼ਨ ਲਈ ਕਈ ਰਿਸ਼ਤੇਦਾਰਾਂ ਤੇ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਹਾਲਾਂਕਿ ਰਿਸੈਪਸ਼ਨ ਸਥਾਨ ਨਾਲ ਜੁੜੀ ਕੋਈ ਖ਼ਬਰ ਅਜੇ ਸਾਹਮਣੇ ਨਹੀਂ ਆਈ ਹੈ। ਇਸ ਰਿਸੈਪਸ਼ਨ ’ਚ ਸ਼ਾਮਲ ਹੋਣ ਲਈ ਲਿਨ ਲੈਸ਼ਰਾਮ ਦੇ ਪਰਿਵਾਰਕ ਮੈਂਬਰ ਵੀ ਮਣੀਪੁਰ ਤੋਂ ਮੁੰਬਈ ਆਏ ਹਨ। ਦੋਵੇਂ ਮੁੰਬਈ ’ਚ ਰਹਿੰਦੇ ਹਨ ਤੇ ਉਨ੍ਹਾਂ ਦੇ ਜ਼ਿਆਦਾਤਰ ਦੋਸਤ ਇਥੇ ਹੀ ਹਨ।
ਰਵਾਇਤੀ ਵਿਆਹ ਤੋਂ ਬਾਅਦ ਸੁਰਖ਼ੀਆਂ ’ਚ ਆਇਆ ਕੱਪਲ
ਰਣਦੀਪ ਹੁੱਡਾ ਨੇ 29 ਨਵੰਬਰ ਨੂੰ ਅਦਾਕਾਰਾ ਤੇ ਮਾਡਲ ਲਿਨ ਲੈਸ਼ਰਾਮ ਨਾਲ ਵਿਆਹ ਕਰਵਾਇਆ। ਦੋਵਾਂ ਦਾ ਵਿਆਹ ਮਣੀਪੁਰ ਦੇ ਇੰਫਾਲ ’ਚ ਮੈਤਈ ਰੀਤੀ-ਰਿਵਾਜ਼ਾਂ ਨਾਲ ਹੋਇਆ। ਟ੍ਰਡੀਸ਼ਨਲ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਸ ਜੋੜੇ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਰਣਦੀਪ ਹੁੱਡਾ ਨੇ ਵਿਆਹ ’ਚ ਰਵਾਇਤੀ ਮਣੀਪੁਰੀ ਪਹਿਰਾਵਾ ਪਹਿਨਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਪਿਛਲੇ 3 ਸਾਲਾਂ ਤੋਂ ਰਿਲੇਸ਼ਨਸ਼ਿਪ ’ਚ ਹਨ ਤੇ ਉਨ੍ਹਾਂ ਦੀ ਉਮਰ ’ਚ 10 ਸਾਲ ਦਾ ਅੰਤਰ ਹੈ। ਰਣਦੀਪ ਦੀ ਉਮਰ 47 ਸਾਲ ਹੈ, ਜਦਕਿ ਉਨ੍ਹਾਂ ਦੀ ਪਤਨੀ ਲਿਨ 37 ਸਾਲਾਂ ਦੀ ਹੈ।
ਹਾਲ ਹੀ ’ਚ ਰਿਲੀਜ਼ ਹੋਈ ਨੈੱਟਫਲਿਕਸ ਦੀ ਫ਼ਿਲਮ ‘ਜਾਨੇ ਜਾਨ’ ’ਚ ਲਿਨ ਲੈਸ਼ਰਾਮ ਨੂੰ ਕਰੀਨਾ ਕਪੂਰ ਦੇ ਨਾਲ ਦੇਖਿਆ ਗਿਆ ਹੈ। ਲਿਨ ਨੇ 2007 ’ਚ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਸ ਨੇ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਓਮ ਸ਼ਾਂਤੀ ਓਮ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਮਾਡਲਿੰਗ ਕਰਨ ਲਈ ਉਸ ਨੂੰ ਮਣੀਪੁਰ ਦੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਜਦੋਂ ਲਿਨ ਫ਼ਿਲਮਾਂ ’ਚ ਆਈ ਤਾਂ ਉਸ ’ਤੇ ਮਣੀਪੁਰ ’ਚ 3 ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਕਿਉਂਕਿ ਭਾਸ਼ਾਈ ਵਿਵਾਦਾਂ ਕਾਰਨ ਮਣੀਪੁਰ ’ਚ ਹਿੰਦੀ ਫ਼ਿਲਮਾਂ ’ਤੇ ਪਾਬੰਦੀ ਲੱਗੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਜੋਰਮ’ ਇਕ ਮਹਾਨ ਫ਼ਿਲਮ ਬਣੀ ਹੈ, ਜੋ ਦੇਖੇਗਾ ਉਹ ਜ਼ਰੂਰ 10 ਲੋਕਾਂ ਨੂੰ ਇਸ ਬਾਰੇ ਦੱਸੇਗਾ : ਮਨੋਜ ਬਾਜਪਾਈ
NEXT STORY