ਇੰਫਾਲ (ਭਾਸ਼ਾ): ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਬੁੱਧਵਾਰ ਨੂੰ ਇੰਫਾਲ ਦੇ ਚੁਮਥਾਂਗ ਸਾਨਾਪੁੰਗ 'ਚ ਆਪਣੀ ਪ੍ਰੇਮਿਕਾ ਅਭਿਨੇਤਰੀ ਲਿਨ ਲੈਸ਼ਰਾਮ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ।

‘ਸਾਹਿਬ ਬੀਵੀ ਔਰ ਗੈਂਗਸਟਰ’, ‘ਰੰਗ ਰਸੀਆ’, ‘ਹਾਈਵੇਅ’ ਅਤੇ ‘ਸਰਬਜੀਤ’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਹੁੱਡਾ ਨੇ ਇਸ ਮੌਕੇ ਰਵਾਇਤੀ ਮਣੀਪੁਰੀ ਚਿੱਟੀ ਧੋਤੀ (ਫੀਜੋਮ), ਕੁੜਤਾ ਅਤੇ ਪੱਗ (ਕੋਕੀਟ) ਪਹਿਨੀ ਹੋਈ ਸੀ।

ਮਣੀਪੁਰੀ ਮਾਡਲ ਲੈਸ਼ਰਾਮ ਵੀ ਰਵਾਇਤੀ ਮਣੀਪੁਰੀ ਪਹਿਰਾਵੇ ਵਿਚ ਸੀ।
ਇਹ ਖ਼ਬਰ ਵੀ ਪੜ੍ਹੋ - ਸਰਹੱਦ ਪਾਰ: ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋਣ 'ਤੇ ਕੁੜੀਆਂ ਨੂੰ ਸੁਣਾਇਆ ਮੌਤ ਦਾ ਫ਼ੁਰਮਾਨ

ਵਿਆਹ ਰਵਾਇਤੀ ਮੇਈਤੀ ਰੀਤੀ ਰਿਵਾਜਾਂ ਨਾਲ ਹੋਇਆ।

ਇਸ ਤਹਿਤ ਲਾੜੀ ਨੇ ਲਾੜੇ ਦੇ ਦੁਆਲੇ ਸੱਤ ਫੇਰੇ ਲਏ ਜਦੋਂ ਕਿ ਲਾੜੀ ਅਤੇ ਲਾੜੀ ਨੇ ਇਕ ਦੂਜੇ ਨੂੰ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੀ ਮਾਲਾ ਪਹਿਨਾਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਾਹਿਦ ਤੋਂ ਪਹਿਲਾਂ ਰਣਵੀਰ ਸਿੰਘ ਨੂੰ ਆਫਰ ਹੋਈ ਸੀ ‘ਕਬੀਰ ਸਿੰਘ’, ਇਸ ਕਾਰਨ ਫ਼ਿਲਮ ਨੂੰ ਕੀਤਾ ਰਿਜੈਕਟ
NEXT STORY