ਮੁੰਬਈ : ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਦੀ ਆਉਣ ਵਾਲੀ ਫਿਲਮ 'ਲਾਲ ਰੰਗ' ਦਾ ਟ੍ਰੇਲਰ ਅਤੇ ਪੋਸਟਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ 'ਚ ਫਿਲਮ ਦਾ ਇਕ ਸੰਵਾਦ ਹੈ, ਜੋ ਇਸ ਪ੍ਰਕਾਰ ਹੈ, ''ਮੈਨੂੰ ਸ਼ੰਕਰ ਨੇ ਕਿਹਾ ਸੀ ਕਿ ਅਸੀਂ 5.5 ਲੀਟਰ ਖੂਨ ਨਾਲ ਭਰੇ ਪੁੱਤਲੇ ਹਾਂ, ਜਿਨ੍ਹਾਂ ਨੂੰ ਇਹ 250 ਗ੍ਰਾਮ ਦਾ ਦਿਲ ਫ੍ਰੈੱਸ਼ ਰੱਖਦਾ ਹੈ।'' ਇਹ ਕਹਾਣੀ ਇਸੇ ਖੂਨੀ ਦਿਲ ਦੀ ਹੈ, ਜੋ ਕਿ ਰਣਦੀਪ ਹੁੱਡਾ ਦਾ ਹੈ।
ਜਾਣਕਾਰੀ ਅਨੁਸਾਰ ਇਹ ਫਿਲਮ ਹਰਿਆਣੇ ਦੇ ਬਲੱਡ ਮਾਫੀਆ 'ਤੇ ਆਧਾਰਿਤ ਹੈ, ਜਿਸ 'ਚ ਫਿਲਮ ਦੇ ਮੁਖ ਅਦਾਕਾਰ ਰਣਦੀਪ ਹੁੱਡਾ ਦੇ ਕਿਰਦਾਰ ਦਾ ਨਾਂ 'ਸ਼ੰਕਰ' ਹੈ। ਉਹ ਹਰਿਆਣੇ ਦੇ ਇਕ ਲੋਕਲ ਡਾਨ ਦੀ ਭੂਮਿਕਾ 'ਚ ਨਜ਼ਰ ਆਉਣਗੇ, ਜੋ ਕਿ ਗੈਰਕਾਨੂੰਨੀ ਰੂਪ 'ਚ ਖੂਨ ਮਾਫੀਆ ਦੇ ਤੌਰ 'ਤੇ ਕੰਮ ਕਰਦਾ ਹੈ। ਉਹ ਆਪਣੇ ਬਲੱਡ ਡੀਲਿੰਗ ਦੇ ਕੰਮ 'ਚ ਇਕ ਹੋਰ ਨੌਜਵਾਨ ਨੂੰ ਵੀ ਆਪਣੇ ਨਾਲ ਸ਼ਾਮਲ ਕਰ ਲੈਂਦਾ ਹੈ। ਸਈਦ ਅਹਿਮਦ ਅਫਜ਼ਲ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਅਦਾਕਾਰ ਰਣਦੀਪ ਹਰਿਆਣਵੀ 'ਚ ਸੰਵਾਦ ਬੋਲਦੇ ਨਜ਼ਰ ਆਉਣਗੇ। ਇਹ ਫਿਲਮ 22 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
ਵਿਦੇਸ਼ ਦੀ ਇਸ ਹਾਟ ਸੁੰਦਰੀ ਨੇ ਬਿਕਨੀ 'ਚ ਦਿਖਾਈਆਂ ਸੈਕਸੀ ਆਦਾਵਾਂ Watch Pics
NEXT STORY