ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਅੱਜ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਜੋੜੇ ਦਾ ਵਿਆਹ ਅੱਜ ਇੰਫਾਲ, ਮਣੀਪੁਰ ’ਚ ਹੋਵੇਗਾ। ਇਸ ਸਭ ਦੇ ਵਿਚਕਾਰ ਰਣਦੀਪ ਦੀ ਲਾੜੀ ਨੇ ਆਪਣੇ ਇੰਸਟਾਗ੍ਰਾਮ ’ਤੇ ਬੀਤੇ ਦਿਨੀਂ ਹੋਏ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਅੰਦਰੂਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ’ਚ ਰਣਦੀਪ ਪੂਰੀ ਤਰ੍ਹਾਂ ਆਪਣੀ ਹੋਣ ਵਾਲੀ ਪਤਨੀ ਦੇ ਰੰਗ ’ਚ ਰੰਗੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੁੜ ਦਿੱਤੀ ਸਲਮਾਨ ਖ਼ਾਨ ਨੂੰ ਧਮਕੀ, ਅਲਰਟ 'ਤੇ ਮੁੰਬਈ ਪੁਲਸ, ਵਧਾਈ ਸੁਰੱਖਿਆ
ਰਣਦੀਪ ਤੇ ਲਿਨ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਅੰਦਰੂਨੀ ਤਸਵੀਰਾਂ ਸਾਹਮਣੇ ਆਈਆਂ
ਰਣਦੀਪ ਤੇ ਲਿਨ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ’ਚ ਜੋੜਾ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਪਹਿਲੀ ਤਸਵੀਰ ’ਚ ਰਣਦੀਪ ਤੇ ਉਸ ਦੀ ਹੋਣ ਵਾਲੀ ਲਾੜੀ ਲਿਨ ਲਾਲ ਰੰਗ ਦੇ ਰਵਾਇਤੀ ਸ਼ਾਲ ਪਹਿਨੇ ਦੋਸਤਾਂ ਨਾਲ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਦੂਜੀ ਤਸਵੀਰ ’ਚ ਅਦਾਕਾਰ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਰਣਦੀਪ ਨੇ ਆਫ਼ ਵ੍ਹਾਈਟ ਸ਼ਰਟ ਦੇ ਨਾਲ ਹਲਕੇ ਨੀਲੇ ਰੰਗ ਦੀ ਕਰਲਰ ਪੈਂਟ ਪਾਈ ਹੋਈ ਸੀ। ਲਿਨ ਨਿੰਬੂ ਰੰਗ ਦੀ ਸੂਤੀ ਸਾੜ੍ਹੀ ’ਚ ਕਾਫੀ ਖ਼ੁਸ਼ ਨਜ਼ਰ ਆ ਰਹੀ ਹੈ। ਤੀਜੀ ਤਸਵੀਰ ਡਿਨਰ ਟੇਬਲ ਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਰਣਦੀਪ ਤੇ ਲਿਨ ਵਿਆਹ ਲਈ 27 ਨਵੰਬਰ ਨੂੰ ਇੰਫਾਲ ਪਹੁੰਚੇ ਸਨ। ਇਸ ਜੋੜੇ ਨੇ ਸਭ ਤੋਂ ਪਹਿਲਾਂ ਇਥੇ ਪੂਜਾ ਅਰਚਨਾ ਕੀਤੀ। ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਸ਼ੇਅਰ ਕੀਤੀਆਂ ਹਨ। ਇਸ ਤੋਂ ਬਾਅਦ ਹੀ ਰਣਦੀਪ ਤੇ ਲਿਨ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋਏ।

ਰਣਦੀਪ-ਲਿਨ ਨੇ ਇੰਸਟਾਗ੍ਰਾਮ ’ਤੇ ਆਪਣੇ ਵਿਆਹ ਦਾ ਐਲਾਨ ਕੀਤਾ
ਅੱਜ ਰਣਦੀਪ ਤੇ ਲਿਨ ਦਾ ਵਿਆਹ ਹੋਵੇਗਾ। ਇਸ ਜੋੜੇ ਦਾ ਵਿਆਹ ਬੀ-ਟਾਊਨ ਦੇ ਬਿੱਗ ਫੈਟ ਵੈਡਿੰਗ ਤੋਂ ਵੱਖ ਹੋਣ ਜਾ ਰਿਹਾ ਹੈ। ਹਾਲ ਹੀ ’ਚ ਇੰਸਟਾਗ੍ਰਾਮ ’ਤੇ ਆਪਣੇ ਵਿਆਹ ਦਾ ਕਾਰਡ ਸਾਂਝਾ ਕਰਦਿਆਂ ਜੋੜੇ ਨੇ ਇਕ ਸਾਂਝੇ ਬਿਆਨ ’ਚ ਲਿਖਿਆ, “ਮਹਾਭਾਰਤ ਤੋਂ ਪ੍ਰੇਰਣਾ ਲੈ ਕੇ ਜਿਥੇ ਅਰਜੁਨ ਨੇ ਮਣੀਪੁਰੀ ਯੋਧਾ ਰਾਜਕੁਮਾਰੀ ਚਿਤਰਾਂਗਦਾ ਨਾਲ ਵਿਆਹ ਕੀਤਾ, ਅਸੀਂ ਆਪਣੇ ਪਰਿਵਾਰ ਤੇ ਦੋਸਤਾਂ ਦੇ ਆਸ਼ੀਰਵਾਦ ਨਾਲ ਵਿਆਹ ਕਰ ਰਹੇ ਹਾਂ। ਅਸੀਂ ਬਹੁਤ ਖ਼ੁਸ਼ ਹਾਂ। ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਸਾਡਾ ਵਿਆਹ 29 ਨਵੰਬਰ, 2023 ਨੂੰ ਇੰਫਾਲ, ਮਣੀਪੁਰ ’ਚ ਹੋਵੇਗਾ, ਜਿਸ ਤੋਂ ਬਾਅਦ ਮੁੰਬਈ ’ਚ ਇਕ ਰਿਸੈਪਸ਼ਨ ਹੋਵੇਗਾ। ਜਦੋਂ ਅਸੀਂ ਇਸ ਯਾਤਰਾ ਨੂੰ ਸ਼ੁਰੂ ਕਰਨ ਲਈ ਤਿਆਰ ਹੁੰਦੇ ਹਾਂ, ਅਸੀਂ ਸੱਭਿਆਚਾਰਾਂ ਦੀ ਇਸ ਮੁਲਾਕਾਤ ਲਈ ਤੁਹਾਡਾ ਆਸ਼ੀਰਵਾਦ ਤੇ ਸਮਰਥਨ ਚਾਹੁੰਦੇ ਹਾਂ। ਪਿਆਰ, ਜਿਸ ਲਈ ਅਸੀਂ ਹਮੇਸ਼ਾ ਰਿਣੀ ਤੇ ਸ਼ੁਕਰਗੁਜ਼ਾਰ ਰਹਾਂਗੇ।’’

ਰਣਦੀਪ ਤੇ ਲਿਨ ਮੁੰਬਈ ’ਚ ਰਿਸੈਪਸ਼ਨ ਪਾਰਟੀ ਦੀ ਮੇਜ਼ਬਾਨੀ ਕਰਨਗੇ
ਤੁਹਾਨੂੰ ਦੱਸ ਦੇਈਏ ਕਿ ਇੰਫਾਲ ’ਚ ਰਣਦੀਪ ਤੇ ਲਿਨ ਦੇ ਵਿਆਹ ’ਚ ਸਿਰਫ਼ ਪਰਿਵਾਰ ਤੇ ਬਹੁਤ ਹੀ ਕਰੀਬੀ ਦੋਸਤ ਸ਼ਾਮਲ ਹੋਣਗੇ। ਇਸ ਤੋਂ ਬਾਅਦ ਜੋੜੇ ਨੇ ਮੁੰਬਈ ’ਚ ਰਿਸੈਪਸ਼ਨ ਪਾਰਟੀ ਦੇਣ ਦੀ ਯੋਜਨਾ ਬਣਾਈ ਹੈ। ਜ਼ਿਕਰਯੋਗ ਹੈ ਕਿ ਰਣਦੀਪ ਤੇ ਲਿਨ ਦੀ ਉਮਰ ’ਚ 10 ਸਾਲ ਦਾ ਅੰਤਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰੈਗਨੈਂਸੀ ਦੌਰਾਨ ਹੋਇਆ ਐਕਸੀਡੈਂਟ, ਹੁਣ ਹੋ ਰਹੀ ਪ੍ਰੇਸ਼ਾਨੀ, ਜਲਦ ਜੁੜਵਾ ਬੱਚਿਆਂ ਦੀ ਮਾਂ ਬਣੇਗੀ ਰੁਬੀਨਾ
NEXT STORY