ਮੁੰਬਈ (ਬਿਊਰੋ)– ਰਾਣੀ ਮੁਖਰਜੀ ਨੇ ਆਪਣੀ ਅਗਲੀ ਫ਼ਿਲਮ ‘ਮਿਸੇਜ਼ ਚੈਟਰਜੀ ਵਰਸਿਜ਼ ਨਾਰਵੇ’ ਦਾ ਪਹਿਲਾ ਸ਼ੈਡਿਊਲ ਪੂਰਾ ਕਰ ਲਿਆ ਹੈ। ਇਕ ਮਹੀਨੇ ਤਕ ਸ਼ੂਟਿੰਗ ਕਰਨ ਤੋਂ ਬਾਅਦ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਐਸਟੋਨੀਆ ਸ਼ੈਡਿਊਲ ਦੇ ਖ਼ਤਮ ਹੋਣ ਦੀ ਜਾਣਕਾਰੀ ਦਿੱਤੀ ਹੈ।
ਸੁਰੱਖਿਆ ਪ੍ਰੋਟੋਕਾਲ ਨੂੰ ਧਿਆਨ ’ਚ ਰੱਖਦਿਆਂ ਰਾਣੀ ਤੇ ਪੂਰੀ ਟੀਮ ਨੇ ਸਭ ਦੇ ਨਾਲ ਬਾਇਓ ਬਬਲ ’ਚ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕਰਦਿਆਂ ਸ਼ੂਟਿੰਗ ਪੂਰੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ‘ਸਨਕ’ ਡਿਜ਼ਨੀ+ਹੌਟਸਟਾਰ ਮਲਟੀਪਲੈਕਸ ’ਤੇ ਹੋਵੇਗੀ ਰਿਲੀਜ਼
ਇਹ ਫ਼ਿਲਮ ਇਕ ਮਾਂ ਦੀ ਸੰਪੂਰਨ ਦੇਸ਼ ਦੇ ਖ਼ਿਲਾਫ਼ ਜੰਗ ਦੇ ਸਫਰ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਦਾ ਅਾਖਰੀ ਸ਼ੈਡਿਊਲ ਛੇਤੀ ਹੀ ਭਾਰਤ ’ਚ ਸ਼ੁਰੂ ਹੋਣ ਦੀ ਉਮੀਦ ਹੈ।
ਆਸ਼ਿਮਾ ਛਿੱਬਰ ਵਲੋਂ ਨਿਰਦੇਸ਼ਿਤ ‘ਮਿਸੇਜ਼ ਚੈਟਰਜੀ ਵਰਸਿਜ਼ ਨਾਰਵੇ’ ਮੋਨਿਸ਼ਾ ਅਡਵਾਨੀ, ਮਧੂ ਭੋਜਵਾਨੀ ਤੇ ਨਿਖਿਲ ਅਡਵਾਨੀ ਦੀ ਐਮੇ ਐਂਟਰਟੇਨਮੈਂਟ ਤੇ ਜ਼ੀ ਸਟੂਡੀਓਜ਼ ਵਲੋਂ ਨਿਰਮਿਤ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਾਹੁਲ ਵੈਦਿਆ ਨੂੰ ਪਤਨੀ ਦਿਸ਼ਾ ਪਰਮਾਰ ਨੇ ਰੋਮਾਂਟਿਕ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ (ਤਸਵੀਰਾਂ)
NEXT STORY