ਮੁੰਬਈ (ਬਿਊਰੋ)– ਸੁਪਰਸਟਾਰ ਰਣਵੀਰ ਸਿੰਘ ਲਗਾਤਾਰ ਬਾਲੀਵੁੱਡ ਦੀਆਂ ਚੰਗੀਆਂ ਫ਼ਿਲਮਾਂ ਕਰ ਰਹੇ ਹਨ। ਲਗਭਗ ਇਕ ਦਹਾਕੇ ਦੇ ਆਪਣੇ ਕਰੀਅਰ ’ਚ ਰਣਵੀਰ ਨੇ ਆਪਣੇ ਆਪ ਨੂੰ ਆਪਣੀ ਪੀੜ੍ਹੀ ਦੇ ਸਭ ਤੋਂ ਵੱਡੇ ਅਦਾਕਾਰ ਦੇ ਰੂਪ ’ਚ ਸਥਾਪਿਤ ਕੀਤਾ ਹੈ।
ਬਾਲੀਵੁੱਡ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਰਣਵੀਰ ਦੇ ਮੋਢਿਆਂ ’ਤੇ ਹੈ। ਰਣਵੀਰ ਨੇ ਆਪਣੇ ਆਪ ਨੂੰ ਸ਼ੇਪ-ਸ਼ਿਫਟਰ ਦੇ ਰੂਪ ’ਚ ਡੱਬ ਕੀਤਾ ਹੈ, ਜੋ ਕੁਝ ਵੀ ਕਰ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਜਦੋਂ ਕਪਿਲ ਸ਼ਰਮਾ ਨੇ ਅਰਚਨਾ ਨੂੰ ਲੈ ਕੇ ਫਰਾਹ ਖ਼ਾਨ ਨੂੰ ਕੀਤੀ ਇਹ ਰਿਕਵੈਸਟ ਤਾਂ ਅੱਗੋ ਮਿਲਿਆ ਇਹ ਜਵਾਬ
‘ਬਾਜੀਰਾਵ’ ਤੋਂ ਲੈ ਕੇ ‘ਪਦਮਾਵਤ’ ’ਚ ਅਲਾਊਦੀਨ ਖਿਲਜੀ ਤਕ, ‘ਸਿੰਬਾ’, ‘ਗਲੀ ਬੁਆਏ’ ਤੇ ਹੁਣ ‘83’ ’ਚ ਕਪਿਲ ਦੇਵ ਦੇ ਰੂਪ ’ਚ ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਅਜਿਹਾ ਅਦਾਕਾਰ ਹੈ, ਜੋ ਕਿਸੇ ਕਿਰਦਾਰ ’ਚ ਸਹਿਜਤਾ ਨਾਲ ਉਤਰ ਸਕਦਾ ਹੈ।
ਰਣਵੀਰ ਨੇ ਕਿਹਾ, ‘ਮੈਂ ਡਿਫਾਈਨ ਨਹੀਂ ਹੋਣਾ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਡਿਫਾਈਨ ਹੋਣਾ ਮੇਰੀ ਮੌਲਿਕ ਕੁਦਰਤੀ ਸ਼ਖ਼ਸੀਅਤ ਨੂੰ ਸੀਮਤ ਕਰ ਦੇਵੇਗਾ। ਇਕ ਕ੍ਰਿਏਟਿਵ ਇਨਸਾਨ ਦੇ ਤੌਰ ’ਤੇ ਮੈਂ ਇਹ ਵਿਸ਼ਵਾਸ ਕਰਨਾ ਚਾਹਾਂਗਾ ਕਿ ਮੇਰੀ ਕੋਈ ਹੱਦ ਨਹੀਂ ਹੈ ਤੇ ਮੇਰੇ ਕ੍ਰਾਫਟ ’ਚ ਕਈ ਸੰਭਾਵਨਾਵਾਂ ਹਨ ਕਿਉਂਕਿ ਉਹ ਅਨੰਤ ਹਨ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੰਜੀਦਾ ਸ਼ੇਖ ਦੇ 'ਡਾਂਸ ਮੇਰੀ ਰਾਣੀ' 'ਤੇ ਬੋਲਡ ਠੁਮਕੇ, ਪਲਾਂ 'ਚ ਵਾਇਰਲ ਹੋਈ ਵੀਡੀਓ
NEXT STORY