ਮੁੰਬਈ (ਬਿਊਰੋ)– ਸੁਪਰਸਟਾਰ ਰਣਵੀਰ ਸਿੰਘ ਇਕ ਪੌਪ ਕਲਚਰ ਆਈਕਨ ਹੈ ਤੇ ਇਕ ਖੇਡ ਪ੍ਰੇਮੀ ਵਜੋਂ ਵੀ ਜਾਣਿਆ ਜਾਂਦਾ ਹੈ। ਐੱਨ. ਬੀ. ਏ., ਆਈ. ਪੀ. ਐੱਲ. ਤੇ ਯੂ. ਐੱਫ. ਸੀ. ਤੋਂ ਬਾਅਦ ਰਣਵੀਰ ਨੂੰ ਫਾਰਮੂਲਾ ਵਨ ਆਬੂ ਧਾਬੀ ਗ੍ਰੈਂਡ ਪ੍ਰਿਕਸ ’ਚ ਬਹੁਤ ਵਧੀਆ ਸਮਾਂ ਬਿਤਾਉਂਦੇ ਦੇਖਿਆ ਗਿਆ।
ਉਸ ਨੇ ਦੁਨੀਆ ਦੇ ਕੁਝ ਵੱਡੇ ਕਲਾਕਾਰਾਂ ਤੇ ਐਥਲੀਟਾਂ ਨਾਲ ਮੁਲਾਕਾਤ ਕੀਤੀ ਤੇ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਫਾਰਮੂਲਾ ਵਨ ਲੈਜੰਡ ਡਰਾਈਵਰ ਫੇਲਿਪ ਮੱਸਾ ਮਿਲੇ। ਇਸ ਤੋਂ ਬਾਅਦ ਇੰਗਲਿਸ਼ ਕ੍ਰਿਕਟ ਟੀਮ ਦੇ ਆਲਰਾਊਂਡਰ ਬੇਨ ਸਟੋਕਸ ਸਟਾਰ ਬੱਲੇਬਾਜ਼ ਤੇ ਰੂਟ ਤੇ ਅਨੁਭਵੀ ਗੇਂਦਬਾਜ਼ ਜੇਮਸ ਐਂਡਰਸਨ ਨਾਲ ਗੱਲਬਾਤ ਕਰਦੇ ਦੇਖਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰੀ 24 ਸਾਲਾ ਅਦਾਕਾਰਾ, ਇਹ ਬੀਮਾਰੀ ਬਣੀ ਮੌਤ ਦਾ ਕਾਰਨ
ਆਈ. ਪੀ. ਐੱਲ. ’ਚ ਮੁੰਬਈ ਇੰਡੀਅਨਜ਼ ਫ੍ਰੈਂਚਾਇਜ਼ੀ ਦੇ ਪ੍ਰਸ਼ੰਸਕ ਵਜੋਂ ਜਾਣੇ ਜਾਂਦੇ ਰਣਵੀਰ ਐੱਫ 1 ਗਰਿੱਡ ’ਤੇ ਨਵੀਨਤਮ ਪ੍ਰਾਪਤ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੇ ਨਾਲ, ਆਉਣ ਵਾਲੇ ਸੀਜ਼ਨ ਬਾਰੇ ਇਕ ਐਨੀਮੇਟਿਡ ਚਰਚਾ ’ਚ ਦਿਖੇ ਗਏ ਸਨ। ਵੈਸਟਇੰਡੀਜ਼ ਦੇ ਸ਼ਾਨਦਾਰ ਬੱਲੇਬਾਜ਼ ਕ੍ਰਿਸ ਗੇਲ ਨਾਲ ਗੱਲ ਕੀਤੀ, ਜਿਸ ’ਚ ਦੋਵੇਂ ਇਕ-ਦੂਜੇ ਦੀ ਤਾਰੀਫ਼ ਕਰਦੇ ਨਜ਼ਰ ਆਏ।
ਸਾਡੇ ਫੁੱਟਬਾਲ ਬਾਬਾ ਮੈਨਚੈਸਟਰ ਸਿਟੀ ਦੇ ਵਿਸ਼ਵ ਦੇ ਨੰਬਰ ਇਕ ਫੁੱਟਬਾਲ ਮੈਨੇਜਰ ਪੇਪ ਗਾਰਡੀਓਲਾ ਤੇ ਖੇਡ ਦੇ ਹੋਰ ਮਹਾਨ ਖਿਡਾਰੀਆਂ, ਸਪੈਨਿਸ਼ ਡਿਫੈਂਡਰ ਸਰਜੀਓ ਰਾਮੋਸ ਤੇ ਇਤਾਲਵੀ ਸਟਾਰ ਫ੍ਰਾਂਸਿਸਕੋ ਟੋਟੀ ਨਾਲ ਵੀ ਮੁਲਾਕਾਤ ਕੀਤੀ। ਰਣਵੀਰ ਤੇ ਆਰਸੇਨਲ ਦੇ ਸਾਬਕਾ ਸਟ੍ਰਾਈਕਰ ਪੀਅਰੇ-ਐਮਰਿਕ ਔਬਾਮੇਯਾਂਗ ਵਿਚਕਾਰ ਜਾਣ-ਪਛਾਣ ਨੂੰ ਦੇਖ ਕੇ ਪੂਰਾ ਪੈਡਾਕ ਖ਼ਾਸ ਤੌਰ ’ਤੇ ਹੈਰਾਨ ਸੀ, ਜਿਸ ਨਾਲ ਰਣਵੀਰ ਨੇ ਤੁਰੰਤ ਤਾਲਮੇਲ ਬਣਾ ਲਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੋਨਮ ਬਾਜਵਾ ਇਸ ਪ੍ਰੋਜੈਕਟ 'ਚ ਅਕਸ਼ੇ ਕੁਮਾਰ ਨਾਲ ਆਵੇਗੀ ਨਜ਼ਰ, ਨੋਰਾ ਫਤੇਹੀ ਤੇ ਮੌਨੀ ਰਾਏ ਵੀ ਲਾਉਣਗੀਆਂ ਠੁਮਕੇ
NEXT STORY