ਮੁੰਬਈ (ਬਿਊਰੋ)– ਬੰਗਾਲੀ ਫ਼ਿਲਮ ਇੰਡਸਟਰੀ ਤੋਂ ਦੁੱਖ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਅਦਾਕਾਰਾ ਏਂਡ੍ਰਿਲਾ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਮਲਟੀਪਲ ਕਾਰਡੀਅਕ ਅਰੈਸਟ ਆਉਣ ਤੋਂ ਬਾਅਦ ਅਦਾਕਾਰਾ ਨੇ 20 ਨਵੰਬਰ ਨੂੰ ਦਮ ਤੋੜ ਦਿੱਤਾ। ਬੀਤੇ ਕੁਝ ਦਿਨਾਂ ਤੋਂ ਅਦਾਕਾਰਾ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਤੇ ਹੁਣ ਉਸ ਨੇ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ।
ਏਂਡ੍ਰਿਲਾ ਸ਼ਰਮਾ ਦਾ ਇੰਨੀ ਘੱਟ ਉਮਰ ’ਚ ਦੁਨੀਆ ਨੂੰ ਅਲਵਿਦਾ ਕਹਿਣਾ ਉਸ ਦੇ ਚਾਹੁਣ ਵਾਲਿਆਂ ਨੂੰ ਡੂੰਘਾ ਸਦਮਾ ਦੇ ਗਿਆ। ਅਦਾਕਾਰਾ ਲੰਮੇ ਸਮੇਂ ਤੋਂ ਬੀਮਾਰ ਸੀ। ਏਂਡ੍ਰਿਲਾ ਨੂੰ ਮਲਟੀਪਲ ਕਾਰਡੀਅਕ ਅਰੈਸਟ (ਇਕ ਤੋਂ ਵੱਧ ਦਿਲ ਦੇ ਦੌਰੇ) ਆਏ ਸਨ।
ਦਿਲ ਦਾ ਦੌਰਾ ਪੈਣ ਤੋਂ ਬਾਅਦ ਅਦਾਕਾਰਾ ਦਾ ਡਾਕਟਰਾਂ ਨੇ ਕਾਰਡੀਓਪਲਮੋਨਰੀ ਰਿਸਸੀਟੇਸ਼ਨ ਵੀ ਕੀਤਾ ਸੀ। ਹਾਲਾਂਕਿ ਉਸ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ : ਬਾਡੀਗਾਰਡ ਦੀ ਇਹ ਹਰਕਤ ਵੇਖ ਆਪੇ ਤੋਂ ਬਾਹਰ ਹੋਈ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ
ਏਂਡ੍ਰਿਲਾ ਸ਼ਰਮਾ ਨੂੰ 1 ਨਵੰਬਰ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੂੰ 15 ਨਵੰਬਰ ਨੂੰ ਮਲਟੀਪਲ ਕਾਰਡੀਅਕ ਅਰੈਸਟ ਆਏ ਸਨ, ਜਿਸ ਤੋਂ ਬਾਅਦ ਉਸ ਦੀ ਹਾਲਤ ਹੋਰ ਵਿਗੜ ਗਈ। ਉਹ ਵੈਂਟੀਲੇਟਰ ’ਤੇ ਸੀ। ਕਾਰਡੀਅਕ ਅਰੈਸਟ ਆਉਣ ਤੋਂ ਪਹਿਲਾਂ ਅਦਾਕਾਰਾ ਨੂੰ ਬ੍ਰੇਨ ਸਟ੍ਰੋਕ ਵੀ ਆਇਆ ਸੀ, ਜਿਸ ਕਾਰਨ ਉਸ ਦੇ ਦਿਮਾਗ ’ਚ ਬਲੱਡ ਕਲੌਟਸ ਜਮ੍ਹਾ ਹੋ ਗਏ ਸਨ।
ਬ੍ਰੇਨ ਸਟ੍ਰੋਕ ਤੋਂ ਬਾਅਦ ਹੁਣ ਅਦਾਕਾਰਾ ਦਾ ਮਲਟੀਪਲ ਕਾਰਡੀਅਕ ਅਰੈਸਟ ਆਉਣ ਤੋਂ ਬਾਅਦ ਦਿਹਾਂਤ ਹੋ ਗਿਆ। ਡਾਕਟਰਾਂ ਦੀ ਟੀਮ ਨੇ ਏਂਡ੍ਰਿਲਾ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਬੀਮਾਰੀ ਨਾਲ ਲੜਦਿਆਂ ਉਹ ਜ਼ਿੰਦਗੀ ਦੀ ਜੰਗ ਹਾਰ ਗਈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਨੇ ਦੁਬਈ 'ਚ ਖਰੀਦਿਆ 2 ਕਰੋੜ ਦਾ ਆਲੀਸ਼ਾਨ ਘਰ
NEXT STORY