ਮੁੰਬਈ (ਬਿਊਰੋ)– ਪ੍ਰੀਮੀਅਰ ਲੀਗ ਫੁੱਟਬਾਲ ਦੇਖਣ ਲਈ ਸਪੈਸ਼ਲ ਸੱਦਾ ਦਿੱਤੇ ਜਾਣ ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਬ੍ਰਿਟੇਨ ਲਈ ਰਵਾਨਾ ਹੋ ਗਏ ਹਨ।
ਰਣਵੀਰ ਆਪਣੇ ਦੌਰੇ ਦੌਰਾਨ ਮੈਨਚੈਸਟਰ ਯੂਨਾਈਟਿਡ ਵਰਸਿਜ਼ ਟੋਟੇਨਹਮ ਹਾਟਸਪਰ, ਆਰਸੇਨਲ ਵਰਸੇਸ ਲਿਸੈਸਟਰ ਸਿਟੀ, ਕ੍ਰਿਸਟਲ ਪੈਲੇਸ ਵਰਸੇਜ ਮੈਨਚੈਸਟਰ ਸਿਟੀ ਜਿਹੇ ਤਿੰਨ ਤੋਂ ਚਾਰ ਰੋਮਾਂਚਕ ਮੈਚ ਦੇਖਣਗੇ।
ਇਹ ਖ਼ਬਰ ਵੀ ਪੜ੍ਹੋ : ਚੋਣ ਹਾਰਨ ਮਗਰੋਂ ਸਿੱਧੂ ਮੂਸੇ ਵਾਲਾ ਦਾ ਪਹਿਲਾ ਬਿਆਨ ਆਇਆ ਸਾਹਮਣੇ
ਇਕ ਸੂਤਰ ਨੇ ਦੱਸਿਆ, ‘ਰਣਵੀਰ ਦੁਨੀਆ ਦੇ ਸਭ ਤੋਂ ਪ੍ਰਸਿੱਧ ਫੁੱਟਬਾਲ ਲੀਗ ਯੂ. ਕੇ. ਦੇ ਪ੍ਰੀਮੀਅਰ ਲੀਗ ਦਾ ਚਿਹਰਾ ਹਨ। ਯੂ. ਕੇ. ’ਚ ਫੁੱਟਬਾਲ ਦੇ ਦਿੱਗਜਾਂ ਨਾਲ ਮੀਟਿੰਗ ਤੇ ਗੱਲਬਾਤ ਲਈ ਉਹ ਉਥੇ ਲਗਭਗ 7 ਦਿਨ ਬਿਤਾਉਣਗੇ। ਇਸ ਤੋਂ ਇਲਾਵਾ ਉਹ ਕੁਝ ਟਾਪ ਇੰਗਲਿਸ਼ ਟੀਮਾਂ ਦੇ ਸਟੇਡੀਅਮਸ ਦਾ ਵੀ ਦੌਰਾ ਕਰਨਗੇ।’
ਰਣਵੀਰ ਕਹਿੰਦੇ ਹਨ, ‘ਮੈਨੂੰ ਪਤਾ ਹੈ ਕਿ ਇਹ ਰੋਮਾਂਚਕ ਹੋਣ ਜਾ ਰਿਹਾ ਹੈ! ਮੈਂ ਬਹੁਤ ਖ਼ੁਸ਼ ਹਾਂ! ਮੈਨੂੰ ਉਥੇ ਪੁੱਜਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਪਿਲ ਦੇ ਸ਼ੋਅ ’ਚ ਅਕਸ਼ੇ ਨੇ ਦੱਸਿਆ, ਸ਼ਰਾਬ ਪੀ ਕੇ ਕਿਵੇਂ ਮਨਾਈ ਜਾਂਦੀ ਹੈ ਹੋਲੀ
NEXT STORY