ਜਲੰਧਰ- ਮਸ਼ਹੂਰ ਰੈਪਰ ਬਾਦਸ਼ਾਹ ਨੇ ਡੈਲਾਸ 'ਚ ਆਪਣੇ ਸ਼ੋਅ ਨੂੰ ਅੱਧ ਵਿਚਾਲੇ ਰੋਕੇ ਜਾਣ 'ਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਸਥਾਨਕ ਪ੍ਰਮੋਟਰਾਂ ਅਤੇ ਪ੍ਰੋਡਕਸ਼ਨ ਕੰਪਨੀ ਵਿਚਾਲੇ ਝਗੜੇ ਕਾਰਨ, ਉਸ ਨੂੰ ਅਮਰੀਕਾ ਦੇ ਡੈਲਾਸ 'ਚ ਆਪਣੇ ਸੰਗੀਤ ਸਮਾਰੋਹ ਨੂੰ ਅੱਧ ਵਿਚਾਲੇ ਰੋਕਣਾ ਪਿਆ। ਇਨ੍ਹੀਂ ਦਿਨੀਂ ਬਾਦਸ਼ਾਹ ਆਪਣੀ ਤੀਜੀ ਸਟੂਡੀਓ ਐਲਬਮ 'ਏਕ ਥਾ ਰਾਜਾ' ਲਈ ਅਮਰੀਕਾ ਅਤੇ ਕੈਨੇਡਾ ਦੇ ਦੌਰੇ 'ਤੇ ਹਨ। ਉਸ ਦਾ ਦੌਰਾ ਮਈ 'ਚ ਸ਼ੁਰੂ ਹੋਇਆ ਸੀ ਅਤੇ ਅਗਸਤ 'ਚ ਪੂਰਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ- ਬੌਸੀ ਲੁੱਕ 'ਚ ਨਜ਼ਰ ਆਈ ਬ੍ਰਾਈਡ ਟੂ-ਬੀ Amy Jackson,ਪ੍ਰਾਈਵੇਟ ਜੈੱਟ 'ਚ ਗਰਲ ਗੈਂਗ ਨੂੰ ਦਿੱਤੀ ਬੈਚਲਰ ਪਾਰਟੀ
ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ 'ਚ ਉਸ ਨੇ ਕਿਹਾ ਕਿ ਉਸ ਦਾ ਦਿਲ ਟੁੱਟਿਆ ਅਤੇ ਪਰੇਸ਼ਾਨ ਹੈ ਕਿਉਂਕਿ ਡੈਲਾਸ 'ਚ ਕਰਟਿਸ ਕੁਲਵੈਲ ਸੈਂਟਰ 'ਚ ਉਸ ਦੇ ਪ੍ਰਦਰਸ਼ਨ ਨੂੰ ਬੰਦ ਕਰਨਾ ਪਿਆ ਸੀ। ਉਸ ਨੇ ਲਿਖਿਆ, ਡੈਲਾਸ ਅੱਜ ਜੋ ਹੋਇਆ ਉਸ ਤੋਂ ਮੈਂ ਸੱਚਮੁੱਚ ਦੁਖੀ ਅਤੇ ਨਿਰਾਸ਼ ਹਾਂ। ਤੁਸੀਂ ਲੋਕ ਅਦਭੁਤ ਹੋ ਅਤੇ ਇਸ ਤੋਂ ਬਿਹਤਰ ਦੇ ਹੱਕਦਾਰ ਹੋ।
ਉਨ੍ਹਾਂ ਨੇ ਅੱਗੇ ਲਿਖਿਆ, 'ਮੈਂ ਤੁਹਾਡੇ ਸ਼ਹਿਰ 'ਚ ਪ੍ਰਦਰਸ਼ਨ ਕਰਨ ਦੀ ਉਡੀਕ ਕਰ ਰਿਹਾ ਸੀ, ਪਰ ਸਥਾਨਕ ਪ੍ਰਮੋਟਰਾਂ ਅਤੇ ਪ੍ਰੋਡਕਸ਼ਨ ਕੰਪਨੀ ਵਿਚਾਲੇ ਕੁਝ ਵਿਵਾਦ ਕਾਰਨ ਮੈਨੂੰ ਸ਼ੋਅ ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ। ਬਾਦਸ਼ਾਹ ਨੇ ਕਿਹਾ ਕਿ ਇਹ ਉਨ੍ਹਾਂ ਪ੍ਰਸ਼ੰਸਕਾਂ ਲਈ ਉਚਿਤ ਨਹੀਂ ਹੈ ਜੋ ਟਿਕਟਾਂ ਖਰੀਦਣ ਲਈ ਆਪਣੀ ਮਿਹਨਤ ਦੀ ਕਮਾਈ ਖਰਚ ਕਰਦੇ ਹਨ। ਇਹ ਯਕੀਨੀ ਤੌਰ 'ਤੇ ਪੂਰੀ ਟੀਮ ਲਈ ਉਚਿਤ ਨਹੀਂ ਹੈ ਜੋ ਇਨ੍ਹਾਂ ਟੂਰ ਲਈ ਪੂਰੇ ਦਿਲ ਨਾਲ ਕੰਮ ਕਰਦੀ ਹੈ। ਅਸੀਂ ਹਫ਼ਤਿਆਂ ਤੱਕ ਅਭਿਆਸ ਕਰਦੇ ਹਾਂ, ਮਹੀਨਿਆਂ ਤੱਕ ਯੋਜਨਾ ਬਣਾਉਂਦੇ ਹਾਂ ਅਤੇ ਤੁਹਾਨੂੰ ਵਧੀਆ ਅਨੁਭਵ ਪ੍ਰਦਾਨ ਕਰਨ ਲਈ ਅਣਥੱਕ ਯਾਤਰਾ ਕਰਦੇ ਹਾਂ।'
ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਅੰਕਿਤਾ ਲੋਖੰਡੇ ਆਪਣੀ ਸੱਸ ਨਾਲ ਪੁੱਜੀ ਮੰਦਰ, ਕੀਤੀ ਪੂਜਾ ਅਤੇ ਮੰਤਰ ਜਾਪ
ਡੈਲਾਸ 'ਚ ਬਾਦਸ਼ਾਹ ਦਾ ਸੰਗੀਤ ਸਮਾਰੋਹ ਅੱਧ ਵਿਚਕਾਰ ਰੋਕ ਦਿੱਤਾ ਗਿਆ ਸੀ ਅਤੇ ਪ੍ਰਸ਼ੰਸਕ ਜਿਨ੍ਹਾਂ ਨੇ ਉਸਦੇ ਸ਼ੋਅ ਦੀਆਂ ਟਿਕਟਾਂ ਖਰੀਦੀਆਂ ਸਨ, ਅਚਾਨਕ ਬੰਦ ਹੋਣ ਤੋਂ ਬਾਅਦ ਨਿਰਾਸ਼ ਹੋ ਗਏ ਸਨ। ਰੈਪਰ-ਗਾਇਕ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਗਾਇਕ-ਰੈਪਰ ਨੇ ਅੱਗੇ ਕਿਹਾ, 'ਮੈਂ ਵਾਪਸ ਆਉਣ ਦਾ ਵਾਅਦਾ ਕਰਦਾ ਹਾਂ ਅਤੇ ਇਹ ਪਹਿਲਾਂ ਨਾਲੋਂ ਵੱਡਾ, ਵਧੀਆ ਸ਼ੋਅ ਹੋਵੇਗਾ। ਹਮੇਸ਼ਾ ਮੇਰੇ ਨਾਲ ਰਹਿਣ ਅਤੇ ਮੇਰਾ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ।
Father's Day ਮੌਕੇ 'ਤੇ ਈਸ਼ਾ ਦਿਓਲ ਨੇ ਪਿਤਾ ਧਰਮਿੰਦਰ ਨੂੰ ਕੀਤਾ ਖ਼ਾਸ ਅੰਦਾਜ਼ 'ਚ ਵਿਸ਼
NEXT STORY