ਐਂਟਰਟੇਨਮੈਂਟ ਡੈਸਕ- ਆਪਣੇ ਬਾਲੀਵੁੱਡ ਡੈਬਿਊ ਤੋਂ ਬਾਅਦ ਹੀ ਅਦਾਕਾਰਾ ਰਾਸ਼ਾ ਥਡਾਨੀ ਚਰਚਾ 'ਚ ਰਹਿੰਦੀ ਹੈ। ਉਹ ਹਮੇਸ਼ਾ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਕਨੈਕਟ 'ਚ ਰਹਿੰਦੀ ਹੈ। ਰਵੀਨਾ ਟੰਡਨ ਦੀ ਧੀ ਰਾਸ਼ਾ ਨੇ ਅਜੇ ਦੇਵਗਨ ਦੇ ਭਾਂਜੇ ਅਮਨ ਦੇ ਨਾਲ ਫਿਲਮ 'ਆਜ਼ਾਦ' ਨਾਲ ਡੈਬਿਊ ਕੀਤਾ ਸੀ। ਫਿਲਮ ਤਾਂ ਖਾਸ ਕਮਾਲ ਨਹੀਂ ਕਰ ਪਾਈ ਪਰ ਰਾਸ਼ਾ ਦੇ ਗਾਣੇ ਉਈ ਅੰਮਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਹੈ। ਰਾਸ਼ਾ ਦੀ ਚੰਗੀ ਖਾਸੀ ਫੈਨ ਫੋਲੋਇੰਗ ਹੈ।
ਰਾਸ਼ਾ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਆਪਣੀ ਨਿੱਜੀ ਜ਼ਿੰਦਗੀ ਅਤੇ ਕਰੀਬੀ ਲੋਕਾਂ 'ਤੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਸਪੋਰਟ ਅਤੇ ਪਿਆਰ ਮਿਲਿਆ ਹੈ। ਖਾਸ ਤੌਰ 'ਤੇ ਉਨ੍ਹਾਂ ਨੇ ਇੰਡਸਟਰੀ ਦੇ ਦੋ ਲੋਕਾਂ ਦੇ ਬਾਰੇ ਦੱਸਿਆ, ਜਿਸ ਨਾਲ ਉਹ ਸਭ ਤੋਂ ਚੰਗਾ ਬਾਂਡ ਸ਼ੇਅਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਦੋਵਾਂ ਸਿਤਾਰਿਆਂ ਨੂੰ ਆਪਣੀ ਗਾਡ ਪੇਰੇਂਟ ਮੰਨਦੀ ਹੈ।
ਰਾਸ਼ੀ ਨੇ ਦੱਸਿਆ ਗਾਡ ਪੇਰੇਂਟਸ
ਗੱਲਬਾਤ ਦੌਰਾਨ ਰਾਸ਼ਾ ਨੇ ਦੱਸਿਆ ਕਿ ਉਹ ਐਕਸ ਲਵਰਸ ਤਮੰਨਾ ਭਾਟੀਆ ਤੇ ਵਿਜੇ ਵਰਮਾ ਨੂੰ ਆਪਣਾ ਗਾਡ ਪੇਰੇਂਟ ਮੰਨਦੀ ਹੈ। ਰਾਸ਼ਾ ਨੇ ਦੱਸਿਆ ਕਿ ਤਮੰਨਾ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਇਕ ਬਰਥਡੇ ਪਾਰਟੀ 'ਚ ਹੋਈ ਸੀ। ਉਥੇ ਇਕ ਲਾਈਵ ਪਰਫਾਰਮੈਂਸ ਦੇ ਦੌਰਾਨ ਦੋਵੇਂ ਡਾਂਸ ਕਰ ਰਹੀਆਂ ਸਨ। ਇਥੋਂ ਹੀ ਇਨਾਂ ਦੋਵਾਂ ਦੀ ਦੋਸਤੀ ਸ਼ੁਰੂ ਹੋਈ ਅਤੇ ਇਕ ਇਸਟੈਂਟ ਕਨੈਕਟ ਬਣ ਗਿਆ। ਰਾਸ਼ਾ ਨੇ ਕਿਹਾ ਕਿ ਹੁਣ ਉਹ ਤਮੰਨਾ ਅਤੇ ਵਿਜੇ ਨੂੰ ਆਪਣੇ ਸਭ ਤੋਂ ਕਰੀਬੀ ਲੋਕਾਂ 'ਚੋਂ ਇਕ ਮੰਨਦੀ ਹੈ।
ਤਮੰਨਾ-ਵਿਜੇ ਦਾ ਵਰਕਫਰੰਟ
ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਤਮੰਨਾ ਅਤੇ ਵਿਜੇ ਦੀਆਂ ਰਾਹਾਂ ਵੱਖਰੀਆਂ ਹੋ ਗਈਆਂ। ਤਮੰਨਾ ਭਾਟੀਆ ਨੂੰ ਆਖਰੀ ਵਾਰ ਤਮਿਲ ਫਿਲਮ ਅਰਨਮਨਈ 4 'ਚ ਦੇਖਿਆ ਗਿਆ ਸੀ। ਉਹ ਜਲਦ ਹੀ ਉਲ ਜਲੂਲ ਇਸ਼ਕ 'ਚ ਨਜ਼ਰ ਆਉਣ ਵਾਲੇ ਹਨ।
ਆਬਕਾਰੀ ਨੀਤੀ ਨੇ ਭਰਿਆ ਖਜ਼ਾਨਾ ਤੇ ਰਜਿਸਟ੍ਰੀਆਂ ਬਾਰੇ ਵੱਡਾ ਕਦਮ ਚੁੱਕਣ ਜਾ ਰਹੀ ਮਾਨ ਸਰਕਾਰ, ਅੱਜ ਦੀਆਂ ਟੌਪ-10 ਖਬਰਾਂ
NEXT STORY