ਮੁੰਬਈ (ਏਜੰਸੀ)- ਦੱਖਣੀ ਭਾਰਤ ਦੇ ਮਸ਼ਹੂਰ ਅਭਿਨੇਤਾ ਵਿਜੈ ਦੇਵਰਕੋਂਡਾ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਕਿੰਗਡਮ’ ਆਖ਼ਿਰਕਾਰ ਵੀਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ ਤੋਂ ਮਿਲ ਰਹੀ ਸ਼ਾਨਦਾਰ ਪ੍ਰਤੀਕ੍ਰਿਆ ਦੇ ਵਿਚਕਾਰ, ਸੋਸ਼ਲ ਮੀਡੀਆ 'ਤੇ ਵਿਜੈ ਦੀ ਅਦਾਕਾਰੀ ਨੂੰ ਲੈ ਕੇ ਚਰਚਾ ਹੈ।
ਇਸ ਮੌਕੇ 'ਤੇ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਵੀ ਆਪਣੇ ਇੰਸਟਾਗ੍ਰਾਮ ਸਟੋਰੀ ਰਾਹੀਂ ਵਿਜੈ ਨੂੰ ਵਧਾਈ ਦਿੰਦਿਆਂ ਲਿਖਿਆ, “ਮੈਨੂੰ ਪਤਾ ਇਹ ਤੁਹਾਡੇ ਲਈ ਤੇ ਤੁਹਾਨੂੰ ਪਿਆਰ ਕਰਨ ਵਾਲਿਆਂ ਲਈ ਕਿੰਨਾ ਮਾਇਨੇ ਰੱਖਦਾ ਹੈ @thedeverakonda!! MANAM KOTTINAM #Kingdom।” ਇਸ 'ਤੇ ਵਿਜੈ ਨੇ ਤੁਰੰਤ ਜਵਾਬ ਦਿੰਦਿਆ ਰਸ਼ਮਿਕਾ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਲਿਖਿਆ: “Manam kottinam”।

ਦੋਵਾਂ ਸਿਤਾਰਿਆਂ ਵਿਚਕਾਰ ਇਕ-ਦੂਜੇ ਡੇਟ ਕਰਨ ਨੂੰ ਲੈ ਕੇ ਲੰਬੇ ਸਮੇਂ ਤੋਂ ਅਟਕਲਾਂ ਲੱਗਦੀਆਂ ਆ ਰਹੀਆਂ ਹਨ। ਇਹ ਜੋੜੀ ਪਹਿਲਾਂ ਵੀ ‘ਗੀਤਾ ਗੋਵਿੰਦਮ’ ਅਤੇ ‘ਡੀਅਰ ਕਾਮਰੇਡ’ ਵਰਗੀਆਂ ਫਿਲਮਾਂ ਵਿੱਚ ਇੱਕਠੇ ਕੰਮ ਕਰ ਚੁੱਕੀ ਹੈ।
ਗੌਤਮ ਤਿਨਨੂਰੀ ਦੀ ਲਿਖੀ ਅਤੇ ਨਿਰਦੇਸ਼ਿਤ ਫਿਲਮ ‘ਕਿੰਗਡਮ’ ਵਿੱਚ ਵਿਜੈ ਦੇਵਰਕੋਂਡਾ ਮੁੱਖ ਭੂਮਿਕਾ ਵਿੱਚ ਹਨ। ਉਨ੍ਹਾਂ ਦੇ ਨਾਲ ਭਾਗਯਸ਼੍ਰੀ ਬੋਰਸੇ ਅਤੇ ਸਤਿਆਦੇਵ ਵੀ ਨਜ਼ਰ ਆ ਰਹੇ ਹਨ। ਇਹ ਫਿਲਮ ਸੀਥਾਰਾ ਐਨਟਰਟੇਨਮੈਂਟਸ ਅਤੇ ਫੌਰਚੂਨ ਫੋਰ ਸਿਨੇਮਾਜ਼ ਦੇ ਬੈਨਰ ਹੇਠ ਬਣੀ ਹੈ। ਫਿਲਮ ਦਾ ਸੰਗੀਤ ਅਨੀਰੁੱਧ ਰਵਿਚੰਦਰ ਨੇ ਤਿਆਰ ਕੀਤਾ ਹੈ।
‘ਪੁਰਾਣੀਆਂ ਗਲਤੀਆਂ’ ਨੂੰ ਦੁਹਰਾਉਣਾ ਨਹੀਂ ਚਾਹੀਦਾ- ਤਨਿਸ਼ਾ ਮੁਖਰਜੀ
NEXT STORY