ਨਵੀਂ ਦਿੱਲੀ - 'ਜਵਾਨ' ਨੇ ਜ਼ੀ ਸਿਨੇ ਐਵਾਰਡਸ 'ਚ ਕੁੱਲ 10 ਐਵਾਰਡ ਜਿੱਤੇ। ਐਟਲੀ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਨੇ ਬਿਨਾਂ ਸ਼ੱਕ ਦਰਸ਼ਕਾਂ ਦੇ ਦਿਲਾਂ 'ਤੇ ਆਪਣਾ ਪ੍ਰਭਾਵ ਛੱਡਿਆ ਹੈ। ਫ਼ਿਲਮ ਨੇ ਆਪਣੇ ਦਮਦਾਰ ਐਕਸ਼ਨ, ਉੱਚ ਪੱਧਰੀ VFX ਅਤੇ ਦਿਲਚਸਪ ਕਹਾਣੀ ਨਾਲ ਦੇਸ਼ ਭਰ ਤੋਂ ਸਾਹਮਣੇ ਆਏ ਅਦਾਕਾਰੀ ਪ੍ਰਤਿਭਾ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਇਆ। ਫ਼ਿਲਮ ਨੇ ਨਾ ਸਿਰਫ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਸਗੋਂ ਆਪਣੇ ਸ਼ਾਨਦਾਰ ਗਲੋਬਲ ਬਾਕਸ ਆਫਿਸ ਕਲੈਕਸ਼ਨ ਨਾਲ ਵੀ ਆਪਣਾ ਲੋਹਾ ਮਨਵਾਇਆ ਹੈ।
ਹਾਲੇ ਵੀ 'ਜਵਾਨ' ਨੂੰ ਲੈ ਕੇ ਕ੍ਰੇਜ਼ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਜੀ ਹਾਂ! ਫ਼ਿਲਮ ਨੇ 22ਵੇਂ ਜ਼ੀ ਸਿਨੇ ਐਵਾਰਡਜ਼ 2024 'ਚ ਆਪਣੀ ਕਾਬਲੀਅਤ ਦਿਖਾਈ ਹੈ। ਆਓ ਵੇਖਦੇ ਹਾਂ ਫ਼ਿਲਮ ਨੂੰ ਮਿਲੇ ਪੁਰਸਕਾਰਾਂ ਨੂੰ -
ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਕਾਰਨ ਦਿਲਜੀਤ ਨੂੰ ਟਰੋਲ ਕਰਨ ਵਾਲਿਆਂ ਨੂੰ ਰੇਸ਼ਮ ਸਿੰਘ ਦਾ ਮੂੰਹ ਤੋੜ ਜਵਾਬ, ਸ਼ਰੇਆਮ ਆਖੀਆਂ ਇਹ ਗੱਲਾਂ
- ਸਰਵੋਤਮ ਅਦਾਕਾਰ ਦਾ ਐਵਾਰਡ ਸ਼ਾਹਰੁਖ ਖ਼ਾਨ ਨੂੰ ਦਿੱਤਾ ਗਿਆ।
- ਸਰਵੋਤਮ ਫ਼ਿਲਮ ਦਾ ਐਵਾਰਡ 'ਜਵਾਨ' ਨੇ ਜਿੱਤਿਆ ਹੈ।
- ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਐਟਲੀ ਨੇ ਜਿੱਤਿਆ ਹੈ।
- ਸਰਵੋਤਮ ਕਹਾਣੀ ਦਾ ਪੁਰਸਕਾਰ ਐਟਲੀ ਨੂੰ ਮਿਲਿਆ ਹੈ।
- ਬੈਸਟ ਬੈਕਗਰਾਊਂਡ ਸਕੋਰ ਅਨਿਰੁਧ ਰਵੀਚੰਦਰ ਨੂੰ ਦਿੱਤਾ ਗਿਆ।
- ਸਰਵੋਤਮ ਸੰਗੀਤ ਦਾ ਪੁਰਸਕਾਰ ਅਨਿਰੁਧ ਰਵੀਚੰਦਰ ਨੂੰ ਦਿੱਤਾ ਗਿਆ।
- ਸਰਵੋਤਮ ਗੀਤਕਾਰ ਦਾ ਪੁਰਸਕਾਰ ਕੁਮਾਰ ਨੂੰ ਦਿੱਤਾ ਗਿਆ।
- ਸਰਵੋਤਮ ਸੰਵਾਦ ਦਾ ਪੁਰਸਕਾਰ ਸੁਮਿਤ ਅਰੋੜਾ ਨੂੰ ਦਿੱਤਾ ਗਿਆ।
- ਸਰਵੋਤਮ VFX ਦਾ ਪੁਰਸਕਾਰ ਜਵਾਨ ਲਈ ਰੈੱਡ ਚਿਲੀਜ਼ VFX ਨੇ ਜਿੱਤਿਆ।
ਇਸ ਤੋਂ ਇਲਾਵਾ, ਸਰਵੋਤਮ ਐਕਸ਼ਨ ਦਾ ਪੁਰਸਕਾਰ 'ਜਵਾਨ' ਲਈ ਸਪੀਰੋ ਰਜ਼ਾਟੋਸ, ਏ. ਐੱਨ. ਅਰੂਸੂ, ਕ੍ਰੇਗ ਮੈਕਕ੍ਰੇ, ਯਾਨਿਕ ਬੇਨ, ਕੇਚਾ ਖਮਫਕੜੀ ਅਤੇ ਸੁਨੀਲ ਰੌਡਰਿਗਸ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ 'ਜਵਾਨ' ਦਾਦਾ ਸਾਹਿਬ ਫਾਲਕੇ ਐਵਾਰਡ ਵੀ ਜਿੱਤਿਆ ਹੈ। 'ਜਵਾਨ' ਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਲਿਆ ਹੈ, ਜਿਸ ਕਾਰਨ ਇਹ IMDB ਦੀ ਸਭ ਤੋਂ ਮਸ਼ਹੂਰ ਭਾਰਤੀ ਫ਼ਿਲਮਾਂ 2023 ਦੀ ਸੂਚੀ 'ਚ ਸਿਖਰ 'ਤੇ ਹੈ। ਇਸ ਤੋਂ ਇਲਾਵਾ ਦਰਸ਼ਕਾਂ ਵੱਲੋਂ ਮਿਲੇ ਅਥਾਹ ਪਿਆਰ ਦਾ ਸਬੂਤ ਇਹ ਹੈ ਕਿ 'ਜਵਾਨ' ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਫ਼ਿਲਮ ਵੀ ਹੈ।
ਇਹ ਖ਼ਬਰ ਵੀ ਪੜ੍ਹੋ - ਜੁੜਵਾ ਬੱਚਿਆਂ ਦੇ ਜਨਮ ਦੀਆਂ ਖ਼ਬਰਾਂ ਵਿਚਾਲੇ ਮੂਸੇਵਾਲਾ ਦੇ ਪਿਤਾ ਨੇ ਸਾਂਝੀ ਕੀਤੀ ਖ਼ਾਸ ਪੋਸਟ
'ਜਵਾਨ' ਐਟਲੀ ਦੁਆਰਾ ਨਿਰਦੇਸ਼ਤ ਫ਼ਿਲਮ ਹੈ, ਜਿਸ ਦਾ ਨਿਰਮਾਣ ਗੌਰੀ ਖ਼ਾਨ ਦੁਆਰਾ ਕੀਤਾ ਗਿਆ ਹੈ ਅਤੇ ਗੌਰਵ ਵਰਮਾ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ, ਰੈੱਡ ਚਿਲੀਜ਼ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ ਹਿੰਦੀ, ਤਾਮਿਲ ਅਤੇ ਤੇਲਗੂ 'ਚ 7 ਸਤੰਬਰ, 2023 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਐਕਟ੍ਰੈੱਸ, ਪ੍ਰੋਡਿਊਸਰ ਪੱਲਵੀ ਜੋਸ਼ੀ ਬਣੀ ਐੱਫ਼. ਟੀ. ਆਈ. ਆਈ. ਮੈਂਬਰ
NEXT STORY