ਮੁੰਬਈ/ਜਲੰਧਰ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਜਦੋਂ ਤੋਂ ਅੰਬਾਨੀਆਂ ਦੇ ਫੰਕਸ਼ਨ 'ਚ ਪਰਫਾਰਮੈਂਸ ਦਿੱਤੀ ਹੈ, ਉਦੋ ਤੋਂ ਹੀ ਉਹ ਚਰਚਾ 'ਚ ਬਣੇ ਹੋਏ ਹਨ। ਹੁਣ ਲੋਕਾਂ ਵਲੋਂ ਦਿਲਜੀਤ ਨੂੰ ਅੰਬਾਨੀਆਂ ਦੇ ਫੰਕਸ਼ਨ 'ਚ ਪਰਫਾਰਮੈਂਸ ਦੇਣ ਲਈ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ। ਉਥੇ ਹੀ ਮਸ਼ਹੂਰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਦਿਲਜੀਤ ਨੂੰ ਟਰੋਲ ਕਰ ਰਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।
ਦੱਸ ਦਈਏ ਕਿ ਹਾਲ ਹੀ 'ਚ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਦੋਸਾਂਝਾਵਾਲੇ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਰੇਸ਼ਮ ਸਿੰਘ ਅਨਮੋਲ, ਅਨੰਤ ਅੰਬਾਨੀ ਤੇ ਰਾਧਿਕ ਪ੍ਰੀ-ਵੈਡਿੰਗ ਫੰਕਸ਼ਨ 'ਚ ਪਰਫਾਰਮ ਕਰਨ 'ਤੇ ਟਰੋਲ ਕਰਨ ਵਾਲਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਤੁਸੀਂ ਕਿਸੇ ਕਲਾਕਾਰ ਨੂੰ ਕਿਉਂ ਟਰੋਲ ਕਰਦੇ ਹੋ? ਇਸ ਪੋਸਟ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ 'ਚ ਲਿਖਿਆ, ''ਕਲਾਕਾਰਾਂ ਦਾ ਸਤਿਕਾਰ ਕਰੋ ਜਦੋਂ ਉਹ ਜਿਉਂਦੇ ਹਨ, ਸਿਰਫ ਉਦੋਂ ਨਹੀਂ ਜਦੋਂ ਉਹ ਇਸ ਦੁਨੀਆਂ ਦਾ ਹਿੱਸਾ ਨਹੀਂ ਹਨ🙏।''
ਰੇਸ਼ਮ ਸਿੰਘ ਅਨਮੋਲ ਨੇ ਵੀਡੀਓ 'ਚ ਮਰਹੂਮ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਿਆਂ ਕਿਹਾ, ''ਅਜਿਹੇ ਹੀ ਲੋਕ ਸਨ, ਜੋ ਪਹਿਲਾਂ ਸਿੱਧੂ ਬਾਈ ਨੂੰ ਉਨ੍ਹਾਂ ਦੇ ਗੀਤਾਂ ਲਈ ਤੇ ਪਾਰਟੀਬਾਜ਼ੀ ਕਰਕੇ ਟਰੋਲ ਕਰਦੇ ਸਨ, ਉਨ੍ਹਾਂ ਦੇ ਜਾਣ ਮਗਰੋਂ ਸਭ ਤੋਂ ਪਹਿਲਾਂ ਉਨ੍ਹਾਂ ਬਾਰੇ ਚੰਗਾ ਬੋਲਦੇ ਅਤੇ ਉਨ੍ਹਾਂ ਦੇ ਨਾਅਰੇ ਲਾਂਉਦੇ ਹਨ। ਤੁਸੀਂ ਇਹ ਵੇਖਿਆ ਕਿ ਦਿਲਜੀਤ ਦੋਸਾਂਝ ਉੱਥੇ ਪਰਫਾਰਮ ਕਰਨ ਗਿਆ ਅਤੇ ਤੁਸੀਂ ਉਸ ਨੂੰ ਮਾੜਾ ਤੇ ਗੱਦਾਰ ਕਹਿਣ ਲੱਗ ਪਏ ਹੋ ਪਰ ਤੁਸੀਂ ਇਹ ਨਹੀਂ ਵੇਖਿਆ, ਜਿੱਥੇ ਰਿਹਾਨਾ ਵਰਗੇ ਵੱਡੇ ਕਲਾਕਾਰ ਪਹੁੰਚੇ ਉੱਥੇ ਇੱਕ ਪੰਜਾਬੀ ਮੁੰਡੇ ਨੇ ਆਪਣੀ ਥਾਂ ਬਣਾਈ। ਉਸ ਕੈਚੋਲਾ ਵਰਗੇ ਵਿਸ਼ਵ ਪੱਧਰ 'ਤੇ ਪੰਜਾਬੀ ਗੀਤਾਂ ਨੂੰ ਵੱਡੀ ਪਛਾਣ ਦਿੱਤੀ ਹੈ। ਆਪਣੀ ਪੰਜਾਬੀ ਮਾਂ ਬੋਲੀ ਨੂੰ ਵੱਡਾ ਸਨਮਾਨ ਦਿਲਵਾਇਆ ਹੈ। ਦਿਲਜੀਤ ਨੇ ਮਹਿਜ਼ ਬਤੌਰ ਕਲਾਕਾਰ ਆਪਣਾ ਕੰਮ ਕੀਤਾ ਹੈ ਤੇ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ, ਇਸ ਲਈ ਕਿਰਪਾ ਕਰਕੇ ਕਿਸੇ ਵੀ ਕਲਾਕਾਰ ਦਾ ਅਪਮਾਨ ਨਾਂ ਕਰੋ ਤੇ ਉਸ 'ਤੇ ਇਲਜ਼ਾਮ ਨਾ ਲਗਾਓ।''
ਦੱਸਣਯੋਗ ਹੈ ਕਿ ਰੇਸ਼ਮ ਸਿੰਘ ਅਨਮੋਲ ਇਨ੍ਹੀਂ ਦਿਨੀਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ। ਰੇਸ਼ਮ ਸਿੰਘ ਅਨਮੋਲ ਨੇ ਗਾਇਕੀ ਦੇ ਖੇਤਰ 'ਚ ਵੱਖਰੀ ਪਛਾਣ ਕਾਇਮ ਕਰ ਲਈ ਹੈ ਪਰ ਜੇਕਰ ਉਨ੍ਹਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਰੇਸ਼ਮ ਸਿੰਘ ਅਨਮੋਲ ਤੇ ਉਨ੍ਹਾਂ ਦੇ ਪਰਿਵਾਰ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ ਕਿਉਂਕ ਬਚਪਨ 'ਚ ਹੀ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਪਿੰਡ 'ਚ ਉਨ੍ਹਾਂ ਦੀ ਜ਼ਮੀਨ ਸੀ, ਜਿਸ 'ਤੇ ਕਿਸੇ ਨੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਦੇ ਘਰ ਆਮਦਨੀ ਦਾ ਕੋਈ ਸਾਧਨ ਨਾ ਹੋਣ ਕਰਕੇ ਉਨ੍ਹਾਂ ਨੂੰ ਤੇ ਪਰਿਵਾਰ ਨੂੰ ਕਈ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਪਰਮਾਤਮਾ 'ਚ ਵਿਸ਼ਵਾਸ ਰੱਖਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
RRR ਫੇਮ ਰਾਮ ਚਰਨ ਦੀ ਪਤਨੀ ਨੇ ਅਯੁੱਧਿਆ 'ਚ ਲੌਂਚ ਕੀਤਾ 'ਅਪੋਲੋ ਹਸਪਤਾਲ', CM ਯੋਗੀ ਦਾ ਕੀਤਾ ਧੰਨਵਾਦ
NEXT STORY