ਅੰਮ੍ਰਿਤਸਰ (ਬਿਊਰੋ)– ਅੱਜ ਦੀਪ ਸਿੱਧੂ ਦੇ ਜਨਮਦਿਨ ਮੌਕੇ ਰੀਨਾ ਰਾਏ ਸ੍ਰੀ ਦਰਬਾਰ ਸਾਹਿਬ ਪਹੁੰਚੀ, ਜਿਥੇ ਉਸ ਨੇ ਗੁਰੂ ਘਰ ’ਚ ਮੱਥਾ ਟੇਕਿਆ ਤੇ ਮੀਡੀਆ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਰੀਨਾ ਰਾਏ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੀਪ ਸਿੱਧੂ ਦੇ ਜਨਮਦਿਨ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਈ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਜਲਦ ਹੋਵੇਗੀ ਫ਼ਿਲਮ ਸਿਟੀ ਦੀ ਸਥਾਪਨਾ : CM ਭਗਵੰਤ ਮਾਨ
ਦੀਪ ਸਿੱਧੂ ਦੇ ਜਨਮਦਿਨ ਮੌਕੇ ਉਹ ਨੌਜਵਾਨਾਂ ਲਈ ਸਿੱਖਿਆ ਨਾਲ ਸਬੰਧਤ ਤੋਹਫ਼ੇ ਲੈ ਕੇ ਆਈ ਹੈ।
ਦੀਪ ਸਿੱਧੂ ਹਮੇਸ਼ਾ ਨੌਜਵਾਨਾਂ ਨੂੰ ਸਿੱਖਿਆ ਦੇਣ ਦੀ ਗੱਲ ਕਰਦਾ ਸੀ। ਦੀਪ ਸਿੱਧੂ ਅੱਜ ਇਥੇ ਹੈ ਨਹੀਂ, ਸਾਰੀ ਸੰਗਤ ਉਸ ਦੀ ਆਤਮਾ ਲਈ ਸ਼ਾਂਤੀ ਦੀ ਅਰਦਾਸ ਕਰੇ।
ਰੀਨਾ ਰਾਏ ਨੇ ਇਹ ਵੀ ਕਿਹਾ ਕਿ ਉਸ ਨੇ ਦੀਪ ਸਿੱਧੂ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੀਪ ਸਿੱਧੂ ਦੇ ਜਨਮਦਿਨ ਮੌਕੇ ਦਸਤਾਰ ਸਜਾ ਕੇ ਸ੍ਰੀ ਦਰਬਾਰ ਸਾਹਿਬ ਪੁੱਜੀ ਰੀਨਾ ਰਾਏ
NEXT STORY