ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਰਸ਼ਮਿਕਾ ਮੰਦਾਨਾ ਸਟਾਰਰ ਫ਼ਿਲਮ ‘ਐਨੀਮਲ’ ਦਾ ਕ੍ਰੇਜ਼ ਅਜੇ ਲੋਕਾਂ ਦੇ ਸਿਰਾਂ ਤੋਂ ਉਤਰਿਆ ਨਹੀਂ ਹੈ। ਬਹੁਤ ਸਾਰੇ ਪ੍ਰਸ਼ੰਸਕ ਅਜੇ ਵੀ ਫ਼ਿਲਮ ਦੇਖਣ ਲਈ ਸਿਨੇਮਾਘਰਾਂ ਵੱਲ ਜਾ ਰਹੇ ਹਨ, ਜਦਕਿ OTT ਯੂਜ਼ਰਸ ‘ਐਨੀਮਲ’ ਦੇ ਸਟ੍ਰੀਮ ਕੀਤੇ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਜੇਕਰ ਤੁਸੀਂ ਵੀ OTT ’ਤੇ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡਾ ਦਿਲ ਤੋੜ ਸਕਦੀ ਹੈ।
‘ਐਨੀਮਲ’ ਨੂੰ ਕੁਝ ਹਫ਼ਤਿਆਂ ’ਚ OTT ਪਲੇਟਫਾਰਮ Netflix ’ਤੇ ਰਿਲੀਜ਼ ਕੀਤੇ ਜਾਣ ਦੀ ਖ਼ਬਰ ਸੀ ਪਰ ਹੁਣ ਫ਼ਿਲਮ ਦੇ ਸਹਿ-ਨਿਰਮਾਤਾ Cine1 Studios ਨੇ T-Series ਦੇ ਖ਼ਿਲਾਫ਼ ਭੁਗਤਾਨ ਨਾ ਕਰਨ ਤੇ ਇਕਰਾਰਨਾਮੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦਾ ਹਵਾਲਾ ਦਿੰਦਿਆਂ ਸਟ੍ਰੀਮਿੰਗ ਪਲੇਟਫਾਰਮ Netflix ’ਤੇ ਫ਼ਿਲਮ ਦੀ ਰਿਲੀਜ਼ ਨੂੰ ਰੋਕਣ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ।
Cine1 Studios ਨੇ ਲਗਾਏ ਇਹ ਇਲਜ਼ਾਮ
ਮੀਡੀਆ ਰਿਪੋਰਟਾਂ ਦੇ ਅਨੁਸਾਰ Cine1 Studios ਵਲੋਂ ਦਾਇਰ ਮੁਕੱਦਮੇ ’ਚ T-Series ਦੇ ਨਾਲ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ, ਜਿਸ ’ਚ 35 ਫ਼ੀਸਦੀ ਲਾਭ ਹਿੱਸੇਦਾਰੀ ਤੇ ‘ਐਨੀਮਲ’ ’ਚ ਬੌਧਿਕ ਸੰਪਤੀ ਅਧਿਕਾਰ ਸ਼ਾਮਲ ਹਨ। Cine1 ਦਾ ਦਾਅਵਾ ਹੈ ਕਿ T-Series ਨੇ ਫ਼ਿਲਮ ਦੇ ਨਿਰਮਾਣ, ਪ੍ਰਚਾਰ ਤੇ ਰਿਲੀਜ਼ ’ਚ ਉਨ੍ਹਾਂ ਦੀ ਮਨਜ਼ੂਰੀ ਨੂੰ ਨਜ਼ਰਅੰਦਾਜ਼ ਕੀਤਾ।
ਇਹ ਖ਼ਬਰ ਵੀ ਪੜ੍ਹੋ : ਅੰਜਲੀ ਅਰੋੜਾ ਨੇ MMS ਲੀਕ ਮਾਮਲੇ ’ਚ ਚੁੱਕਿਆ ਵੱਡਾ ਕਦਮ, ਦਰਜ ਕਰਵਾਇਆ ਮਾਨਹਾਨੀ ਦਾ ਮਾਮਲਾ
Cine1 ਨੇ T-Series ’ਤੇ ਫ਼ਿਲਮ ਦੀ ਬਾਕਸ ਆਫਿਸ ਸਫ਼ਲਤਾ ਦੇ ਬਾਵਜੂਦ ਲਾਭ ਸ਼ੇਅਰ ਸਮਝੌਤੇ ਦਾ ਸਨਮਾਨ ਨਾ ਕਰਨ ਤੇ ਵਿੱਤੀ ਮੁਆਵਜ਼ਾ ਦੇਣ ’ਚ ਅਸਫ਼ਲ ਰਹਿਣ ਦਾ ਦੋਸ਼ ਵੀ ਲਗਾਇਆ। ਅਦਾਲਤ ’ਚ Cine1 ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਸੰਦੀਪ ਸੇਠੀ ਨੇ ਕਿਹਾ ਕਿ Cine1 ਨੂੰ ਫ਼ਿਲਮ ਦੀ ਕਮਾਈ, ਇਸ ਦੀ ਬਾਕਸ ਆਫਿਸ ਕਲੈਕਸ਼ਨ, ਸੰਗੀਤ, ਸੈਟੇਲਾਈਟ ਜਾਂ ਇੰਟਰਨੈੱਟ ਅਧਿਕਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
T-Series ਨੇ ਕਰੋੜਾਂ ਰੁਪਏ ਦੇਣ ਦਾ ਕੀਤਾ ਦਾਅਵਾ
ਇਸ ਦੌਰਾਨ T-Series ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਅਮਿਤ ਸਿੱਬਲ ਨੇ ਕਿਹਾ ਕਿ Cine1 ਨੇ ਫ਼ਿਲਮ ’ਚ ਇਕ ਰੁਪਏ ਦਾ ਵੀ ਨਿਵੇਸ਼ ਨਹੀਂ ਕੀਤਾ ਹੈ। ਸਿੱਬਲ ਨੇ 2 ਅਗਸਤ, 2022 ਨੂੰ ਅਸਲ ਇਕਰਾਰਨਾਮੇ ’ਚ ਇਕ ਸੋਧ ਪੇਸ਼ ਕੀਤੀ, ਜਿਸ ਦੇ ਤਹਿਤ Cine1 ਨੇ ਕਥਿਤ ਤੌਰ ’ਤੇ 2.6 ਕਰੋੜ ਰੁਪਏ ’ਚ ਫ਼ਿਲਮ ’ਚ ਆਪਣੀ ਸਾਰੀ ਬੌਧਿਕ ਜਾਇਦਾਦ ਤੇ ਡੈਰੀਵੇਟਿਵ ਅਧਿਕਾਰਾਂ ਨੂੰ ਛੱਡ ਦਿੱਤਾ ਸੀ।
ਅਮਿਤ ਸਿੱਬਲ ਨੇ ਜ਼ੋਰ ਦੇ ਕੇ ਕਿਹਾ, ‘‘ਇਹ ਸੋਧ ਛੁਪਾਈ ਗਈ ਹੈ ਕਿ ਉਨ੍ਹਾਂ ਨੂੰ 2.6 ਕਰੋੜ ਰੁਪਏ ਮਿਲੇ ਹਨ। ਉਨ੍ਹਾਂ ਨੇ ਫ਼ਿਲਮ ’ਚ ਇਕ ਪੈਸਾ ਵੀ ਨਹੀਂ ਲਗਾਇਆ ਤੇ ਫਿਰ ਵੀ ਉਨ੍ਹਾਂ ਨੂੰ 2.6 ਕਰੋੜ ਰੁਪਏ ਮਿਲੇ ਹਨ।’’ Cine1 ਦੇ ਵਕੀਲ ਸੰਦੀਪ ਸੇਠੀ ਇਸ ਸੋਧ ਤੋਂ ਅਣਜਾਣ ਸਨ, ਇਸ ਲਈ ਅਦਾਲਤ ਨੇ ਉਨ੍ਹਾਂ ਨੂੰ ਇਸ ਸੋਧ ਬਾਰੇ ਨਿਰਦੇਸ਼ ਲੈਣ ਦੀ ਇਜਾਜ਼ਤ ਦੇਣ ਲਈ ਕੇਸ ਦੀ ਸੁਣਵਾਈ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
10 ਘੰਟੇ ਲੇਟ ਹੋਈ ਅਦਾਕਾਰ ਰਣਵੀਰ ਸ਼ੋਰੀ ਦੀ ਫਲਾਈਟ, ਸਟਾਫ ਨੇ ਬੋਲਿਆ ਝੂਠ, ਹੁਣ ਕੰਪਨੀ ਖ਼ਿਲਾਫ਼ ਕਰਨਗੇ ਕੇਸ
NEXT STORY