ਮੁਬੰਈ (ਬਿਊਰੋ)– ਕੋਰੋਨਾ ਮਹਾਮਾਰੀ ਦੇ ਸੰਕਟ ਨਾਲ ਜੂਝ ਰਹੇ ਸੰਕਰਮਿਤ ਲੋਕਾਂ ਦੀ ਮਦਦ ਲਈ ਲੋਕ ਅੱਗੇ ਆ ਰਹੇ ਹਨ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਖਿਡਾਰੀਆਂ, ਸਮਾਜਿਕ ਸੰਗਠਨਾਂ ਤੱਕ, ਆਮ ਆਦਮੀ ਵੀ ਆਪਣੇ ਤਰੀਕੇ ਨਾਲ ਮਦਦ ਕਰ ਰਹੇ ਹਨ। ਲੋਕ ਮੁਸੀਬਤ ਦੇ ਸਮੇਂ ਆਪਣਿਆਂ ਦੀਆਂ ਜ਼ਿੰਦਗੀਆਂ ਤੇ ਸਹਾਇਤਾ ਲਈ ਬੇਨਤੀ ਕਰਦੇ ਵੇਖੇ ਗਏ ਹਨ। ਇਸ ਲਿਸਟ ’ਚ ਅਦਾਕਾਰਾ ਰੀਆ ਚੱਕਰਵਰਤੀ ਵੀ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਰੀਆ ਲੋਕਾਂ ਨੂੰ ਇਕ-ਦੂਜੇ ਦੀ ਮਦਦ ਕਰਦਿਆਂ ਦੇਖ ਬਹੁਤ ਭਾਵੁਕ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਖ਼ਾਲਸਾ ਏਡ ਨਾਲ ਮਿਲ ਪਰਮੀਸ਼ ਵਰਮਾ ਕੋਰੋਨਾ ਮਰੀਜ਼ਾਂ ਦੀ ਕਰਨਗੇ ਸੇਵਾ, ਵੀਡੀਓ ਕੀਤੀ ਸਾਂਝੀ
ਰੀਆ ਚੱਕਰਵਰਤੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਸ ਮੁਸ਼ਕਿਲ ਸਮੇਂ ਦੌਰਾਨ ਇਕ-ਦੂਜੇ ਲਈ ਖੜ੍ਹੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਹੈ। ਉਸ ਨੇ ਲਿਖਿਆ, ‘ਇਸ ਮੁਸ਼ਕਿਲ ਸਮੇਂ ’ਚ ਲੋਕਾਂ ਨੂੰ ਇਕ-ਦੂਜੇ ਦੀ ਮਦਦ ਕਰਦੇ ਦੇਖ ਦਿਲ ਭਰ ਆਇਆ ਹੈ। ਇਹ ਇਤਿਹਾਸ ’ਚ ਲਿਖਿਆ ਜਾਵੇਗਾ। ਇਸ ਸਮੇਂ ’ਚ ਇਕ-ਦੂਜੇ ਦੀ ਸਹਾਇਤਾ ਕਰੋ, ਉਨ੍ਹਾਂ ਨੂੰ ਚੰਗਾ ਮਹਿਸੂਸ ਕਰਾਓ ਤੇ ਉਨ੍ਹਾਂ ਨੂੰ ਜੱਜ ਨਾ ਕਰੋ। ਇਕ-ਦੂਜੇ ਨਾਲ ਨਫ਼ਰਤ ਨਾ ਕਰੋ ਤੇ ਇਸ ਨੂੰ ਇਕੱਠੇ ਜਿੱਤੋ। ਜਿਸ ਨਾਲ ਇਸ ਸੰਸਾਰ ’ਚ ਮੁੜ ਤੋਂ ਮਨੁੱਖਤਾ ਸਥਾਪਿਤ ਕੀਤੀ ਜਾ ਸਕੇ। ਵਿਸ਼ਵਾਸ ਬਣਾਈ ਰੱਖੋ।’
ਇਸ ਤੋਂ ਪਹਿਲਾਂ ਰੀਆ ਨੇ ਗਰਭਵਤੀ ਔਰਤਾਂ ਦੀ ਡਿਲਿਵਰੀ ਤੇ ਸਿਹਤ ਸਲਾਹ ਲਈ ਹੈਲਪਲਾਈਨ ਨੰਬਰ ਸਾਂਝਾ ਕੀਤਾ ਸੀ। ਰੀਆ ਚੱਕਰਵਰਤੀ ਨੇ ਇੰਸਟਾ ਸਟੋਰੀ ’ਚ ਹੈਲਪਲਾਈਨ ਨੰਬਰ ਸਾਂਝਾ ਕੀਤਾ ਤੇ ਅਪੀਲ ਕੀਤੀ ਕਿ ਇਸ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਇਆ ਜਾਵੇ। ਰੀਆ ਨੇ ਨੈਸ਼ਨਲ ਕਮਿਸ਼ਨ ਫਾਰ ਵੁਮੈਨ ਦਾ ਵਟਸਐਪ ਹੈਲਪਲਾਈਨ ਨੰਬਰ ਸਾਂਝਾ ਕੀਤਾ ਸੀ।
ਇਸ ਤੋਂ ਪਹਿਲਾਂ ਵੀ ਰੀਆ ਡਾਕਟਰੀ ਸੇਵਾਵਾਂ ਜਿਵੇਂ ਕਿ ਐਂਬੂਲੈਂਸਾਂ, ਆਕਸੀਜਨ ਸਿਲੰਡਰ, ਕੋਵਿਡ 19 ਦੇ ਮਰੀਜ਼ਾਂ ਲਈ ਦਵਾਈਆਂ ਦੀ ਸਹਾਇਤਾ ਕਰ ਚੁਕੀ ਹੈ। ਰੀਆ ਨੇ ਐੱਨ. ਸੀ. ਡਬਲਯੂ. ਦੇ ਨੰਬਰ ਇੰਸਟਾ ਸਟੋਰੀ ’ਤੇ ਸਾਂਝੇ ਕਰਦਿਆਂ ਲਿਖਿਆ, ‘ਜੇਕਰ ਗਰਭਵਤੀ ਔਰਤਾਂ ਨੂੰ ਸਰਕਾਰੀ ਹਸਪਤਾਲ ਪਹੁੰਚਣ ’ਚ ਕੋਈ ਮੁਸ਼ਕਿਲ ਪੇਸ਼ ਆ ਰਹੀ ਹੈ ਤਾਂ ਇਸ ਨੰਬਰ ’ਤੇ ਮੈਸੇਜ ਕਰੋ। ਅਸੀਂ ਤੁਹਾਡੀ ਮਦਦ ਲਈ ਇਥੇ ਹਾਂ। ਇਹ ਸਹੂਲਤ ਦਿਨ ’ਚ 24 ਘੰਟੇ ਉਪਲੱਬਧ ਹੈ।’
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਮੁਕੇਸ਼ ਖੰਨਾ ਦੀ ਭੈਣ ਦਾ ਹੋਇਆ ਕੋਰੋਨਾ ਨਾਲ ਦਿਹਾਂਤ, ਦੋ ਦਿਨ ਪਹਿਲਾ ਦੱਸੀ ਸੀ ਆਪਣੀ ਮੌਤ ਦੀ ਝੂਠੀ ਅਫ਼ਵਾਹ ਦੀ ਸੱਚਾਈ
NEXT STORY