ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਿਚਾ ਚੱਡਾ 'ਹੀਰਾਮੰਡੀ' ਵੈੱਬਸੀਰੀਜ਼ ਦਾ ਹਿੱਸਾ ਸੀ। ਇਸ ਵੈੱਬਸੀਰੀਜ਼ ਤੋਂ ਬਾਅਦ ਰਿਚਾ ਚੱਡਾ ਆਪਣੀ ਨਿੱਜੀ ਜ਼ਿੰਦਗੀ ਕਰਕੇ ਚਰਚੇ 'ਚ ਸੀ। ਦਰਅਸਲ ਉਨ੍ਹਾਂ ਨੇ 16 ਜੁਲਾਈ ਨੂੰ ਧੀ ਨੂੰ ਜਨਮ ਦਿੱਤਾ। ਰਿਚਾ ਚੱਡਾ ਦੀ ਧੀ ਦੇ ਨਾਂ ਅਤੇ ਤਸਵੀਰਾਂ ਦਾ ਖੁਲਾਸਾ ਨਹੀਂ ਕੀਤਾ ਗਿਆ।
ਹੁਣ ਰਿਚਾ ਚੱਡਾ ਨੇ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਲੋਕਾਂ ਨੂੰ ਕੁਝ ਖਾਸ ਪਸੰਦ ਨਹੀਂ ਆਈਆਂ। ਇਨ੍ਹਾਂ ਤਸਵੀਰਾਂ ਕਰਕੇ ਰਿਚਾ ਚੱਡਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
ਰਿਚਾ ਚੱਡਾ ਨੇ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਗੋਲਡਨ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਉਸ ਨੇ ਸਾੜ੍ਹੀ ਨੂੰ ਇਸ ਤਰੀਕੇ ਨਾਲ ਲਪੇਟਿਆ ਹੈ ਕਿ ਉਸ ਦਾ ਬੇਬੀ ਬੰਪ ਦਿਖਾਈ ਦੇ ਰਿਹਾ ਹੈ। ਪਰ ਰਿਚਾ ਦੇ ਬੇਬੀ ਬੰਪ ਅਤੇ ਛਾਤੀ ਉੱਤੇ ਕਾਲੇ ਰੰਗ ਦੇ ਟੈਟੂ ਡਜਾਇਨ ਨੇ ਸਭ ਦਾ ਧਿਆਨ ਖਿੱਚਿਆ ਹੈ। ਫੈਨਸ ਨੂੰ ਇਹ ਡਜਾਇਨ ਖਾਸ ਪਸੰਦ ਨਹੀਂ ਆਇਆ। ਇਸ ਟੈਟੂ ਡਜਾਇਨ ਕਰਕੇ ਹੀ ਲੋਕ ਰਿਚਾ ਚੱਡਾ ਨੂੰ ਸ਼ੋਸਲ ਮੀਡੀਆ ਉੱਤੇ ਟ੍ਰੋਲ ਕਰ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਦੇ ਨਾਲ ਹੀ ਰਿਚਾ ਚੱਡਾ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਮਾਇਆ ਐਂਜਲੋ ਨੇ ਕਿਹਾ ਕਿ ਮੇਰੀ ਮਾਂ ਨੇ ਮੇਰੇ ਚਾਰੇ ਪਾਸੇ ਆਪਣੇ ਸੁਰੱਖਿਅਤ ਪਿਆਰ ਦੀ ਵਰਖਾ ਕੀਤੀ ਅਤੇ ਇਹ ਜਾਣੇ ਬਿਨਾਂ ਕਿਉਂ, ਲੋਕਾਂ ਨੇ ਸੋਚਿਆ ਕਿ ਮੇਰੇ ਕੋਲ ਵੈਲਯੂ ਹੈ ਅਤੇ ਮੈਨੂੰ ਹਮੇਸ਼ਾ ਤੁਹਾਡੀ ਵੈਲਯੂ ਰਹੇਗੀ। ਇਸ ਦੇ ਨਾਲ ਹੀ ਰਿਚਾ ਨੇ ਲਿਖਿਆ ਕਿ ਮੇਰੇ ਸਰੀਰ 'ਤੇ ਪਵਿੱਤਰ ਜਿਓਮੈਟਰੀ ਚਿੰਨ੍ਹ ਅਵੰਤਿਕਾ ਅਤੇ @womenpow ਦੁਆਰਾ ਬਣਾਇਆ ਗਿਆ। ਮੇਰੇ ਪੇਟ ਉੱਤੇ ਜੀਵਨ ਦਾ ਫੁੱਲ ਅਤੇ ਮੇਰੀ ਛਾਤੀ ਉੱਤੇ ਦਿਵਯ ਇਸਤਰੀਤਵ ਦਾ ਪ੍ਰਤੀਕ ਹੈ।
ਇਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਇਕ ਧੀ ਹੋਵੇਗੀ। ਔਰਤ ਬ੍ਰਹਿਮੰਡ ਦੀ ਮਹਾਨ ਹਸਤੀ ਹੈ, ਜੋ ਇਕ ਹੋਰ ਜੀਵਨ ਨੂੰ ਜਨਮ ਦਿੰਦੀ ਹੈ। ਇਸ ਦੇ ਇਲਾਵਾ ਆਪਣੀ ਧੀ ਨੂੰ ਡੌਟਰਸ ਡੇਅ ਦੀ ਵਧਾਈ ਦਿੰਦੇ ਹੋਏ ਅਭਿਨੇਤਰੀ ਨੇ ਲਿਖਿਆ ਹੈ ਕਿ ਹੈਪੀ ਡੌਟਰਸ ਡੇਅ ਮੇਰੀ ਧੀ।
ਗਾਇਕ ਰਣਜੀਤ ਬਾਵਾ ਪਹੁੰਚੇ ਆਪਣੇ ਪਿੰਡ, ਬਜ਼ੁਰਗਾਂ ਦਾ ਲਿਆ ਅਸ਼ੀਰਵਾਦ, ਯਾਦਾਂ ਕੀਤੀਆਂ ਤਾਜ਼ਾ
NEXT STORY