ਮੁੰਬਈ (ਬਿਊਰੋ)– ਸਾਲ 2007 ’ਚ ਰਾਜਸਥਾਨ ’ਚ ਸ਼ਿਲਪਾ ਸ਼ੈੱਟੀ ਇਕ ਇਵੈਂਟ ਦਾ ਹਿੱਸਾ ਬਣੀ ਸੀ, ਜਿਥੇ ਹਾਲੀਵੁੱਡ ਅਦਾਕਾਰ ਰਿਚਰਡ ਗਿਅਰ ਵੀ ਸ਼ਾਮਲ ਹੋਏ ਸਨ। ਇਵੈਂਟ ’ਚ ਰਿਚਰਡ ਨੇ ਸ਼ਿਲਪਾ ਨੂੰ ਲੋਕਾਂ ਸਾਹਮਣੇ ਕਿੱਸ ਕਰ ਦਿੱਤੀ ਸੀ, ਜਿਸ ਤੋਂ ਬਾਅਦ ਅਦਾਕਾਰਾ ’ਤੇ ਕੇਸ ਦਰਜ ਕਰਵਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : CM ਚੰਨੀ ਦੇ ਕੰਮ ਤੋਂ ਖ਼ੁਸ਼ ਹੋਏ ਸੋਨੂੰ ਸੂਦ, ਕਿਹਾ– ‘ਮਿਲਣਾ ਚਾਹੀਦੈ ਇਕ ਹੋਰ ਮੌਕਾ’
15 ਸਾਲ ਬਾਅਦ ਮੁੰਬਈ ਕੋਰਟ ਨੇ ਸੋਮਵਾਰ ਨੂੰ ਅਸ਼ਲੀਲਤਾ ਵਰਗੇ ਦੋਸ਼ਾਂ ਤੋਂ ਅਦਾਕਾਰਾ ਨੂੰ ਮੁਕਤ ਕਰ ਦਿੱਤਾ ਹੈ। ਮੈਟ੍ਰੋਪਾਲਿਟਨ ਮੈਜਿਸਟ੍ਰੇਟ ਕੇਤਕੀ ਛਵਨ ਨੇ ਸ਼ਿਲਪਾ ਸ਼ੈੱਟੀ ਨੂੰ ਵਿਕਟਿਮ ਦੱਸਿਆ। ਉਨ੍ਹਾਂ ਕਿਹਾ ਕਿ ਰਿਚਰਡ ਲਈ ਅਦਾਕਾਰਾ ਇਕ ਐਲੀਮੈਂਟ ਵਾਂਗ ਰਹੀ, ਜਿਸ ਤੋਂ ਬਾਅਦ ਇਹ ਚੀਜ਼ਾਂ ਹੋਈਆਂ।
ਪੁਲਸ ਰਿਪੋਰਟ ਤੇ ਦਸਤਾਵੇਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਮੈਜਿਸਟ੍ਰੇਟ ਨੇ ਕਿਹਾ ਕਿ ਸ਼ਿਲਪਾ ’ਤੇ ਲੱਗੇ ਦੋਸ਼ ਗਲਤ ਹਨ। ਅਜਿਹੇ ’ਚ ਅਦਾਕਾਰਾ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕੀਤਾ ਜਾਂਦਾ ਹੈ।
ਦਰਜ ਹੋਈ ਸ਼ਿਕਾਇਤ ’ਚ ਕੋਈ ਵੀ ਕਥਿਤ ਅਪਰਾਧ ਸੰਤੁਸ਼ਟ ਨਾ ਕਰਨ ਵਾਲਾ ਹੈ। ਕਿਸੇ ਵੀ ਦਸਤਾਵੇਜ਼ ’ਚ ਦੋਸ਼ੀ ਦੇ ਮੌਜੂਦਾ ਕਾਰਜ ਦਾ ਖ਼ੁਲਾਸਾ ਸਪੱਸ਼ਟ ਨਹੀਂ ਕੀਤਾ ਗਿਆ ਹੈ, ਅਜਿਹੇ ’ਚ ਉਸ ਨੂੰ ਆਈ. ਪੀ. ਸੀ. ਦੀ ਧਾਰਾ 34 ਦੇ ਅਧੀਨ ਨਹੀਂ ਲਿਆਇਆ ਜਾ ਸਕਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅੱਗ 'ਚ ਫਸੇ ਮੁਕਾਬਲੇਬਾਜ਼ ਨੂੰ ਵੇਖ ਮਚੀ ਹਫੜਾ ਦਫੜੀ, ਬਾਦਸ਼ਾਹ ਤੇ ਸ਼ਿਲਪਾ ਸ਼ੈੱਟੀ ਦੀਆਂ ਵੀ ਨਿਕਲੀਆਂ ਚੀਕਾਂ (ਵੀਡੀਓ)
NEXT STORY